ਜਲੰਧਰ: ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਵਲੋਂ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆਂ ਤੇ ਬਾਦਲ ਅਕਾਲੀ ਦਲ ਦੀ ਸਟੇਜ ਤੋਂ ਬਾਦਲਾਂ ਦੀ ਵਕਾਲਤ ਕਰਨੀ ਅਤੇ ਸਿਰਮੌਰ ਪੰਥਕ ਧਿਰ ਦੇ ਮੁੱਖੀ ਸ. ਸਿਮਰਨਜੀਤ ਸਿੰਘ ਮਾਨ ਤੇ ਨੀਵੇਂ ਪੱਧਰ ਦੀਆਂ ਕੀਤੀਆਂ ਗਈਆਂ ਟਿੱਪਣੀਆਂ ਦੀ ਪੁਰਜੋਰ ਨਿੰਦਾ ਕੀਤੀ ਹੈ। ਦਲ ਦੇ ਮੁੱਖ ਬੁਲਾਰੇ ਡਾ.ਹਰਜਿੰਦਰ ਸਿੰਘ ਜੱਖੂ ਨੇ ਅੱਜ ਇਥੇ ਪ੍ਰੈਸ ਕਾਨਫ੍ਰੈਂਸ ਦੌਰਾਨ, ਇਸ ਨੂੰ ਗੁਰੂ ਪੰਥ,ਪੰਥਕ ਸਿਆਸਤ ਅਤੇ ਸਿੱਖ ਕੌਮ ਲਈ ਵੱਡੇ ਨਿਘਾਰ ਵਾਲੀ ਘਟਨਾ ਦੱਸਿਆ। ਡਾ. ਜੱੱਖੂ ਨੇ ਆਖਿਆ ਕਿ ਸਾਡਾ ਦਲ ਸਾਰੇ ਬੰਦੀ ਸਿੰਘਾਂ ਅਤੇ ਸਿੱਖ ਸੰਘਰਸ਼ ਚ ਕੁਰਬਾਨੀਆਂ ਕਰਨ ਵਾਲੇ ਹਰ ਸਿੱਖ ਦਾ ਬਹੁਤ ਸਤਿਕਾਰ ਕਰਦਾ ਹੈ ਅਤੇ ਇਹ ਵੀ ਸਪਸ਼ਟ ਕੀਤਾ ਕਿ ਪੰਥ ਦੇ ਨਾਮ ਤੇ ਵੋਟਾਂ ਲੇ ਕੇ ਰਾਜ ਕਰਨ ਵਾਲੇ ਬਾਦਲ ਦਲ ਵੱਲੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਚ ਧੱਕਣ ਦੇ ਕੀਤੇ ਗਏ ਅਤਿ ਨਿੰਦਣਯੋਗ ਕੰਮ ਲਈ ਉਹਨਾਂ ਨੂੰ ਪੰਜਾਬ ਦੇ ਨੌਜਵਾਨਾਂ ਦਾ ਕਾਤਲ ਵੀ ਗਰਦਾਨਦਾ ਹੈ ਤੇ ਬਾਦਲ ਦਲ ਨਾਲ ਖੜਨ ਵਾਲੇ ਗੁਰਦੀਪ ਸਿੰਘ ਖੇੜਾ ਜੀ ਨੂੰ ਇਹ ਵੀ ਪੁੱਛਣਾ ਚਾਹੁੰਦੇ ਹਾਂ ਕਿ ਉਹ ਕਿਸ ਮਜਬੂਰੀ ਵਿੱਚ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਕਣ ਵਾਲੇ,ਪੰਜਾਬੀਆਂ ਨੌਜਵਾਨਾਂ ਨੂੰ ਨਸ਼ਿਆ ਨਾਲ ਮਾਰਨ ਵਾਲਾ ਸੰਤਾਪ ਦੇਣ ਵਾਲੇ ਬਾਦਲ ਦਲ ਨਾਲ ਕਿਸ ਮਜਬੂਰੀ ਵਿੱਚ ਖੜੇ ਹਨ?
– ਦਲ ਦੇ ਮੁੱਖ ਬੁਲਾਰੇ ਡਾ.ਹਰਜਿੰਦਰ ਸਿੰਘ ਜੱਖੂ ਨੇ ਭਾਈ ਖੇੜਾ ਨੂੰ ਇਹ ਵੀ ਪੁੱਛਿਆ ਕਿ ਡੇਰਾ ਸਾਧ ਨੂੰ ਮੁਆਫੀ ਦੇਣ ਵਾਲਿਆਂ ਦੀ ਵਕਾਲਤ ਕਰਕੇ ਬਾਦਲਾਂ ਦੀ ਝੋਲੀ ਵਿੱਚ ਬੈਠ ਕੇ, ਉਹ ਕਿਸ ਗੁਰੂ ਪੰਥ ਦੀ ਸੇਵਾ ਕਰ ਰਹੇ ਹਨ? ਤੇ ਓਹਨਾ ਨੂੰ ਕਿਸ ਲਾਲਚ ਨੇ ਇਹ ਵੱਡਾ ਗੁਨਾਹ ਕਰਨ ਲਈ ਮਜਬੂਰ ਕੀਤਾ ਹੈ।
– ਭਾਈ ਖੇੜਾ ਨੂੰ ਇਹ ਪੁੱਛਿਆ ਜਾਣਾ ਬਣਦਾ ਹੈ ਕਿ ਬਾਦਲਾਂ ਨੇ ਭਾਜਪਾ ਨਾਲ ਸਾਂਝ ਪਾ ਕੇ ਰਾਜ ਭਾਗ ਹੰਢਾਇਆ ਪਰ ਬੰਦੀ ਸਿੰਘਾਂ ਦਾ ਮਸਲਾ ਅੱਜ ਤੱਕ ਕਿਉੰ ਨਹੀਂ ਹਲ ਕਰਵਾਇਆ ਫਿਰ ਵੀ ਖੇੜਾ ਸਾਹਿਬ ਤੁਸੀਂ ਕਿਸ ਖੁਸ਼ੀ ਵਿੱਚ ਜਾਂ ਕਿਸ ਲਾਲਚ ਵਿੱਚ ਬਾਦਲਾਂ ਦੇ ਸੋਹਲੇ ਗਾ ਰਹੇ ਹੋ। ਪੰਥ ਪੁੱਛਦਾ ਹੈ ਤੇ ਪੁੱਛਦਾ ਰਹੇਗਾ ਹੀ।
– ਬਿਕਰਮਜੀਤ ਸਿੰਘ ਮਜੀਠੀਆ ਦੀ ਤਾਰੀਫ਼ ਕਰਨੀ ਖੇੜਾ ਸਾਹਿਬ ਖ਼ੀਰ ਬਣਾ ਕੇ ਵਿੱਚ ਕੜਛੀ ਸੁਆਹ ਦੀ ਪਾਉਣ ਦੇ ਬਰਾਬਰ ਹੈ। ਖੇੜਾ ਜੀ ਨੂੰ ਇਹ ਵੀ ਦਸਿਆ ਕਿ ਜਦੋਂ ਪੰਜਾਬ ਵਿੱਚ ਕੋਈ ਵੀ ਨੌਜਵਾਨ ਚਿੱਟੇ ਦੀ ਭੇਟ ਚੜਦਾ ਹੈ ਮਾਵਾਂ ਮਜੀਠੀਏ ਦੇ ਨਾਮ ਤੇ ਵੈਣ ਪਾ-ਪਾ ਕੇ ਰੋਂਦੀਆਂ ਹਨ ਤਾਂ ਫਿਰ ਕਿਸ ਲਾਲਚ ਵਿੱਚ ਤੁਸੀਂ ਮਜੀਠੀਆ ਦੀ ਤਾਰੀਫਾਂ ਦੇ ਪੁੱਲ ਬੰਨਦੇ ਹੋ? ਕੀ ਤੁਹਾਨੂੰ ਪੰਜਾਬ ਦੀਆਂ ਮਾਵਾਂ ਦੇ ਵੈਣ ਨਹੀਂ ਸੁਣਦੇ।
– ਸਿੱਖ ਨੌਜਵਾਨਾਂ ਦੇ ਕਾਤਲ ਸੁਮੇਧ ਸੈਣੀ ਨੂੰ ਡੀ. ਜੀ.ਪੀ. ਲਾਉਣ ਅਤੇ ਇਜਹਾਰ ਆਲਮ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਉਣਾ ਤੇ MLA ਬਣਾਉਣਾ ਬਾਦਲਾਂ ਦੇ ਪੰਥ ਦੋਖੀ ਵੱਡੇ ਫੈਂਸਲਿਆਂ ਚੋਂ ਇੱਕ ਹਨ। ਕੀ ਖੇੜਾ ਸਾਹਿਬ ਦੱਸਣਗੇ ਉਹ ਕਿਸ ਮਜਬੂਰੀ ਵਿੱਚ ਪੰਥ ਦੋਖੀਆਂ ਨਾਲ ਖੜੇ ਹਨ?
– ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ,ਬਾਦਲ ਸਰਕਾਰਾਂ ਦੀ ਗ਼ਦਾਰੀ ਕਾਰਨ ਖੇੜਾ ਸਾਹਿਬ ਤੁਸੀਂ ਫਿਰ ਵੀ ਪੰਥ ਦੋਖੀਆਂ ਦੀਆਂ ਤਾਰੀਫਾਂ ਕਿਸ ਲਾਲਚ ਵਿੱਚ ਕਰ ਰਹੇ ਹੋ?
– ਬੇਅਦਬੀਆਂ ਦੇ ਦੋਸ਼ੀਆਂ (ਹਰਸ਼ਧੂਰੀ ਵਰਗਿਆਂ) ਨੂੰ ਡਿਪਟੀ ਸੀ.ਐਮ ਹੁੰਦੇ ਸੁਖਬੀਰ ਸਿੰਘ ਬਾਦਲ ਨੇ ਆਪ ਦੀ ਸਰਕਾਰੀ ਰਿਹਾਇਸ਼ ਤੇ ਸ਼ਰਨ ਦੇਈ ਰੱਖੀ, ਬੇਅਦਬੀਆਂ ਦਾ ਇਨਸਾਫ ਮੰਗਣ ਵਾਲਿਆਂ ਨੂੰ ਸ਼ਹੀਦ ਕਰ ਦੇਣਾ ਬਰਗਾੜੀ,ਕੋਟਕਪੂਰਾ,ਬਹਿਬਲ ਕਲਾਂ,ਕੌਮ ਭੁੱਲੀ ਨਹੀਂ ਖੇੜਾ ਜੀ, ਆਪਦੇ ਸਟੈਂਡ ਤੇ ਦੁਬਾਰਾ ਸੋਚੋ ਤੇ ਸ੍ਰੀ ਅਕਾਲ ਸਾਹਿਬ ਤੇ ਜਾ ਕੇ ਕੀਤੀ ਭੁੱਲ ਲਈ ਮੁਆਫੀ ਮੰਗੋ ਫਿਰ ਕਿਤੇ ਜਾ ਕੇ ਨਿਤਾਰੇ ਹੋਣਗੇ।
ਸ੍ਰ. ਸਿਮਰਨਜੀਤ ਸਿੰਘ ਮਾਨ ਜੀ ਨੇ ਗੁਰੂ ਜੀ ਵਲੋਂ ਬਖਸ਼ੀ ਸ੍ਰੀ ਸਾਹਿਬ ਦੇ ਸਤਿਕਾਰ ਲਈ 1989 ਦੀਆਂ ਲੋਕ ਸਭਾ ਚੋਣਾਂ ਤੋਂ ਬਾਦ ਸਟੈਂਡ ਲਿਆ ਸੀ। ਸੰਗਤ ਵਲੋਂ ਪ੍ਗਟਾਈਆਂ ਗਈਆਂ ਭਾਵਨਾਵਾਂ ਦੇ ਮੱਦੇ ਨਜ਼ਰ ਹੀ ਦੁਬਾਰਾ ਜਿੱਤਣ ਤੇ ਸੰਗਤ ਦੇ ਫਤਵੇ ਨੂੰ ਮੰਨਿਆ ਤੇ ਸੌਂਹ ਚੁੱਕੀ।
– ਸੁਖਬੀਰ ਸਿੰਘ ਬਾਦਲ ਨੇ ਮਾਨ ਸਾਹਿਬ ਵਲੋਂ ਨੌਜਵਾਨਾਂ ਲਈ ਲਿਖੇ ਜਾਂਦੇ ਪੱਤਰ ਤੇ ਟਿੱਪਣੀ ਕੀਤੀ ਹੈ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮਾਨ ਸਾਹਿਬ ਨੌਜਵਾਨਾਂ ਦੇ ਭਵਿੱਖ ਲਈ ਚਿੱਟੇ ਪੇਪਰ ਤੇ ਸ਼ਬਦ ਲਿਖਦੇ ਹਨ ਤੇ ਬਾਦਲ ਦੇ ਲਾਣੇ ਵਾਂਗ ਚਿੱਟੇ ਨਾਲ ਨੌਜਵਾਨਾਂ ਨੂੰ ਮਾਰਦੇ ਨਹੀਂ।
– ਡਾ. ਜੱਖੂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਗੁਰਦੀਪ ਸਿੰਘ ਖੇੜਾ ਆਪਦੀ ਭੁੱਲ ਲਈ ਸ਼੍ਰੀ.ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮੁਆਫ਼ੀ ਨਹੀਂ ਮੰਗਦੇ ਅਸੀਂ ਓਹਨਾ ਦੀ ਗਲਤੀ ਤੇ ਬੋਲਦੇ ਰਹਾਂਗੇ।
ਡਾ. ਹਰਜਿੰਦਰ ਸਿੰਘ ਜੱਖੂ।