ਦਿਆਲਪੁਰ (ਕੇ.ਅੈੱਸ) ਅਮਰਨਾਥ ਵਿਖੇ ਡਿਉਟੀ ਖਤਮ ਕਰਨ ਉਪਰੰਤ ਵਾਪਸੀ ਮੌਕੇ ਦੱਖਣੀ ਕਸ਼ਮੀਰ ਦੇ ਜਿਲਾ ਅਨੰਤਨਾਗ ਦੇ ਪਹਿਲਗਾਮ ਵਿਖੇ ਬੱਸ ਖੱਡ ਵਿੱਚ ਡਿੱਗਣ ਕਾਰਨ ਸ਼ਹੀਦ ਹੋਣ ਵਾਲੇ ਤਰਨ ਤਾਰਨ ਜਿਲੇ ਦੇ ਪਿੰਡ ਮਨਿਹਾਲਾ ਜੈ ਸਿੰਘ ਵਾਸੀ ਦੁੱਲਾ ਸਿੰਘ ਯੂਨਿਟ 54 ਦੇ ਰੈਂਕ ਦੀ ਲਾਸ਼ ਪਿੰਡ ਮਨਿਹਾਲਾ ਜੈ ਸਿੰਘ ਵਿਖੇ ਪਹੁੰਚਣ ਉਪਰੰਤ ਉਨ੍ਹਾਂ ਦੇ ਨਗਰ ਵਿਖੇ ਸਰਕਾਰੀ ਸਨਮਾਨਾਂ ਤਹਿਤ ਤੇ ਗਮਗੀਨ ਮਾਹੌਲ ਚ ਅੰਤਿਮ ਸੰਸਕਾਰ ਕੀਤਾ ਗਿਆ।ਇਸ ਤੋ ਇਲਾਵਾ ਆਈ ਟੀ ਬੀ ਪੀ ਦੀ ਅੰਮ੍ਰਿਤਸਰ ਤੋਂ ਪਹੁੰਚੀ ਹੋਈ 52 ਬਟਾਲੀਅਨ ਦੀ ਟੀਮ ਵੱਲੋ ਸਲਾਮੀਂ ਦਿੱਤੀ ਗਈ ਬਾਬਾ ਗਿਆਨ ਸਿੰਘ ਜੀ ਮਨਿਹਾਲਾ, ਫੌਜੀ ਟੁੱਕਰੀ ਵਿੱਚ ਸੰਦੀਪ ਯਾਦਵ ,ਨਾਇਬ ਤਹਿਸੀਲਦਾਰ ਜਸਬੀਰ ਸਿੰਘ ,ਐਸ ਐਚ ਓ ਮੁਖਿੰਦਰ ਸਿੰਘ ਕੱਚਾ ਪੱਕਾ, ਕਾਨੂੰਗੋ ਗੁਰਨੇਕ ਸਿੰਘ ,ਸਰਪੰਚ ਜਸਵੰਤ ਸਿੰਘ ਮਨਿਹਾਲਾ ,ਪਟਵਾਰੀ ਜੋਗਾ ਸਿੰਘ ,ਜੀਓਜੀ ਤਹਿ: ਹੈਡ ਪ੍ਰਗਟ ਸਿੰਘ ,ਸੁਪਰਵਾਈਜਰ ਮੁਖਤਿਆਰ ਸਿੰਘ , ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਮਨਿਹਾਲਾ ਆਦਿ ਵੱਲੋ ਤਿਰੰਗੇ ਵਿੱਚ ਲਿਪਟੀ ਹਵਾਲਜਾਰ ਦੁੱਲਾ ਸਿੰਘ ਦੀ ਮਿ੍ਤਕ ਦੇਹ ਤੇ ਫੁੱਲਾਂ ਦੇ ਗੁੱਲਦਸਤੇ ਪਾਏ ਗਏ ਤੇ ਫੌਜੀ ਸਨਮਾਨਾ ਨਾਲਤੇ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਵਿਸ਼ਾਲ ਪਿਆਰ ਰੱਖਣ ਵਾਲਿਆਂ ਦੀ ਉਮੜੀ ਭੀੜ ਵੱਲੋਂ ਸਤਿਕਾਰ ਸਹਿਤ ਮਿ੍ਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਨਿਯਤ ਕੀਤੀ ਪੰਚਾਇਤੀ ਜਗਾ ਤੇ ਲਿਜਾਇਆ ਗਿਆ ਸਤਿਕਾਰ ਯੋਗ ਸਖਸ਼ੀਅਤ ਬਾਬਾ ਗਿਆਨ ਸਿੰਘ ਜੀ ਨਾਲ ਪਹੁੰਚੇ ਹੋਏ ਗ੍ਰੰਥੀ ਸਿੰਘ ਵੱਲੋਂ ਅਰਦਾਸ ਕੀਤੀ ਗਈ ਤੇ ਫੌਜੀ ਟੁੱਕਰੀ ਵੱਲੋ ਸਲਾਮੀ ਦਿੱਤੀ ਗਈ ਪੁੱਤਰ ਤੀਰਥਪਾਲ ਸਿੰਘ ਤੇ ਭਰਾ ਫੌਜੀ ਭਗਵੰਤ ਸਿੰਘ ਪਤਨੀ ਜਗਦੀਸ਼ ਕੌਰ ,ਪੁੱਤਰੀਆਂ ਪਵਣਦੀਪ ਕੌਰ ਰਮਣਦੀਪ ਕੌਰ ਆਦਿ ਦੇ ਅਸਮਾਨ ਨੂੰ ਛੂੰਹਦੇ ਕੀਰਨਿਆ ਦਰਮਿਆਨ ਚਿਤਾ ਨੂੰ ਅਗਨੀ ਦਿੱਤੀ ਗਈ ਇਸ ਮੌਕੇ ਤੇ ਪ੍ਰਵਾਰ ਤੇ ਪਿੰਡ ਵਾਸੀਆਂ ਵੱਲੋਂ ਪਰਿਵਾਰ ਲਈ ਯੋਗ ਮੁਆਵਜਾ ਤੇ ਯਾਦਗਾਰ ਸਥਾਪਤੀ ਦੀ ਮੰਗ ਕੀਤੀ ਗਈ ਸਤਾਧਾਰੀ ਤੇ ਹੋਰ ਸਿਆਸੀ ਆਗੂਆਂ ਦੀ ਗੈਰ ਹਾਜਰੀ ਪਿੰਡ ਵਾਸੀਆਂ ਨੂੰ ਰੜਕਦੀ ਰਹੀ ਲੋਕਾਂ ਦਾ ਕਹਿਣਾ ਸੀ ਕਿ ਜੇ ਵੋਟਾਂ ਦੇ ਦਿਨ ਨੇੜੇ ਹੁੰਦੇ ਤਾਂ ਸਿਆਸੀ ਲੀਡਰਾਂ ਦੀ ਵੱਡੀ ਭੀੜ ਦੇ ਨਾਲ ਪੀੜਤ ਪਰਿਵਾਰ ਲਈ ਵੱਡੀ ਹਮਦਰਦੀ ਵੀ ਵੇਖਣ ਨੂੰ ਮਿਲਣੀ ਸੀ ਪਰ ਇਸ ਮੌਕੇ ਤੇ ਕੋਈ ਵੀ ਸਿਆਸੀ ਲੀਡਰ ਪਰਿਵਾਰ ਨਾਲ ਹਮਦਰਦੀ ਦੇ ਬੋਲ ਬੋਲਣ ਵੀ ਨਹੀ ਪਹੁੰਚਿਆ। ਇਸ ਸਮੇ ਬਾਬਾ ਅਰਜਿੰਦਰ ਸਿੰਘ ,ਮੰਗਲ ਸਿੰਘ ਪੰਚਾਇਤ ਅਫਸਰ ਓਪਿੰਦਰ ਸਿੰਘ ਬਿੱਟੂ,ਸਤਨਾਮ ਸਿੰਘ ਫੋਰਮੈਨ ਪ੍ਰਧਾਨ ਪ੍ਰਗਟ ਸਿੰਘ ਜੀਓਜੀ ਗੁਰਸਾਹਿਬ ਸਿੰਘ ,ਜੀਓਜੀ ਗੁਲਜਾਰ ਸਿੰਘ, ਜੀਓਜੀ ਪ੍ਰਗਟ ਸਿੰਘ ਆਦਿ ਹਾਜਰ ਸਨ।