ਸਾਂਤੀ ਦੇਵੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਨਮ ਅਸ਼ਟਮੀ ਸਮਾਗਮ ਮਨਾਇਆ ਗਿਆ

(ਰਛਪਾਲ ਸਹੋਤਾ) ਸਾਂਤੀ ਦੇਵੀ ਸੀਨੀਅਰ ਸੈਕੰਡਰੀ ਸਕੂਲ ਸਰੂਪ ਨਗਰ ਸਲੇਮ ਟਾਬਰੀ ਵਿਖੇ ਪ੍ਰਿਸੀਪਲ ਸੋਮ ਨਾਥ ਛਾਬੜਾ ਦੀ ਅਗਵਾਈ ਹੇਠ ਕ੍ਰਿਸ਼ਨ ਜਨਮ ਅਸ਼ਟਮੀ ਸਮਾਗਮ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰੀ ਨੀਤੀਸ਼ ਛਾਬੜਾ ਦੀ ਦੇਖ ਰੇਖ ਵਿੱਚ ਮਨਾਇਆ ਗਿਆ। ਇਸ ਮੌਕੇ ਸਕੂਲੀ ਬੱਚਿਆ ਦੇ ਮਾਤਾ ਪਿਤਾ ਵੱਲੋਂ ਛੋਟੇ ਬੱਚਿਆ ਦੀਆਂ ਝਾਕੀਆਂ ਵੀ ਬਣਾਈਆਂ ਗਈਆਂ ਅਤੇ ਸਕੂਲ ਵਿੱਚ ਪੂਜਾ ਅਰਚਨਾ ਵੀ ਕੀਤੀ ਗਈ। ਸਕੂਲੀ ਬੱਚਿਆ ਵੱਲੋ ਧਾਰਮਿਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਧਾਰਮਿਕ ਏਕਤਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਅਜੈ ਸਿੱਧੂ ਅਤੇ ਮੋਂਟੀ ਕੁਮਾਰ ਇਸ ਸਮਾਗਮ ਵਿੱਚ ਭਗਵਾਨ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ। ਇਸ ਸਮਾਗਮ ਦੀਆਂ ਤਿਆਰੀਆਂ ਸਕੂਲ ਦੇ ਸਟਾਫ ਜੋਤੀ ਬੇਰੀ,ਆਂਚਲ ਮਲਹੋਤਰਾ,ਰਾਜਦੀਪ ਕੌਰ,ਸੁਮਨ,ਸਪਨਾ, ਰੁਚਿਕਾ,ਸ਼ਰੂਤੀ,ਖੁਸ਼ੀ ਪ੍ਰਭਾ,ਖੁਸ਼ਮੀਤ, ਜੀਨਤ,ਕਰਨ ਕੁਮਾਰ, ਗੁਰਮੀਤ ਕੌਰ, ਲਲਿਤਾ,ਗੀਤਾ ਆਦਿ ਨੇ ਕਰਵਾਈ, ਅਤੇ ਭਗਵਾਨ ਕ੍ਰਿਸ਼ਨ ਮਹਾਰਾਜ ਨੂੰ ਭੋਗ ਵੀ ਲਗਾਇਆ ਗਿਆ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी