ਬੀਜਿੰਗ : ਚੀਨ ਨੇ ਆਪਣੇ ਫੌਜੀ ਹਥਿਆਰਾਂ ਦੇ ਕੈਂਪ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਲੇਜ਼ਰ ਹਥਿਆਰ ਬਣਾਏ ਹਨ। ਚੀਨੀ ਫੌਜੀ ਵਿਗਿਆਨੀਆਂ ਨੇ ਇੱਕ ਨਵਾਂ ਕੂਲਿੰਗ ਸਿਸਟਮ ਵਿਕਸਤ ਕਰਨ ਦਾ ਦਾਅਵਾ ਕੀਤਾ ਹੈ ਜੋ ਉੱਚ ਊਰਜਾ ਵਾਲੇ ਲੇਜ਼ਰਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਗਰਮ ਕਿਰਨਾਂ ਤੋਂ ਬਚਾਏਗਾ। ਇਹ ਲੇਜ਼ਰ ਹਥਿਆਰਾਂ ਵਿੱਚ ਵਰਤੀ ਜਾਣ ਵਾਲੀ ਉੱਚ ਊਰਜਾ ਬੀਮ ਨੂੰ ਹੋਰ ਵਧਾਏਗਾ। ਇਸ ਤੋਂ ਇਲਾਵਾ ਲੇਜ਼ਰ ਹਥਿਆਰ ਆਪਣੀ ਹੀਟ ਤੋਂ ਜਲਦੀ ਖਰਾਬ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਹਾਈ ਐਨਰਜੀ ਬੀਮ ਤੋਂ ਪੈਦਾ ਹੋਣ ਵਾਲੀ ਗਰਮੀ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਰਹੀ ਸੀ।