ਮੈਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ ਤੇ ਮੈਂ ਵਾਪਸ ਵੀ ਆਵਾਂਗੀ : ਅੰਜੂ

ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਉਥੋਂ ਆਪਣੇ ਦੇਸ਼ ਨੂੰ ਸੰਦੇਸ਼ ਦਿੱਤਾ ਹੈ। ਅੰਜੂ ਦਾ ਜੋ ਵੀਡੀਓ ਸਾਹਮਣੇ ਆਇਆ ਹੈ ਉਸ ਵਿਚ ਉਸ ਨੇ ਭਾਰਤ ਆਉਣ ਦੀ ਗੱਲ ਕਹੀ ਹੈ। ਅੰਜੂ ਨਾਲ ਵੀਡੀਓ ਵਿਚ ਨਸਰੁੱਲਾ ਵੀ ਨਜ਼ਰ ਆ ਰਿਹਾ ਹੈ।ਅੰਜੂ ਆਪਣੇ ਪਾਕਿਸਤਾਨੀ ਫੇਸਬੁੱਕ ਫ੍ਰੈਂਡ ਨਸਰੁੱਲਾ ਤੋਂ ਮਿਲਣ ਜੁਲਾਈ ਵਿਚ ਖੈਬਰ ਪਖਤਨੂਖਵਾ ਗਈ ਸੀ। ਅੰਜੂ ਦਾ ਵੀਜ਼ਾ ਜੋ 20 ਅਗਸਤ ਨੂੰ ਖਤਮ ਹੋਣਾ ਸੀ, ਹੁਣ ਇਕ ਸਾਲ ਲਈ ਵਧਾ ਦਿੱਤਾ ਗਿਆ ਹੈ। ਅੰਜੂ ਨੇ ਕਿਹਾ ਕਿ ਉਹ ਗੱਦਾਰ ਨਹੀਂ ਹੈ। ਉਸ ਨੇ ਭਾਰਤ ਤੇ ਪਾਕਿਸਤਾਨ ਦੀ ਜ਼ਮੀਨ ਇਕ ਹੀ ਤਾਂ ਹੈ। ਬਟਵਾਰਾ ਤਾਂ ਬਾਅਦ ਵਿਚ ਹੀ ਹੋਇਆ ਹੈ। ਭਾਰਤ ਬਹੁਤ ਚੰਗਾ ਹੈ। ਅਜਿਹਾ ਨਹੀਂ ਕਿ ਮੈਨੂੰ ਆਪਣੇ ਦੇਸ਼ ਨਾਲ ਪਿਆਰ ਨਹੀਂ ਹੈ। ਮੈਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ ਤੇ ਮੈਂ ਵਾਪਸ ਵੀ ਆਵਾਂਗੀ।

ਅੰਜੂ ਨੇ ਕਿਹਾ ਕਿ ਉਸ ਨੂੰ ਲੈ ਕੇ ਮੀਡੀਆ ਵਿਚ ਕਾਫੀ ਅਫਵਾਹਾਂ ਹਨ। ਉਸ ਦੀ ਇਕ ਫੋਟੋ ਦਿਖਾ ਕੇ ਕਿਹਾ ਜਾ ਰਿਹਾ ਹੈ ਕਿ ਇਸ ਨੇ ਆਪਣੇ ਦੇਸ਼ ਨਾਲ ਗੱਦਾਰੀ ਕੀਤੀ ਹੈ, ਬੱਚਿਆਂ ਨਾਲ ਗਲਤ ਕੀਤਾ ਹੈ ਪਰ ਅਜਿਹਾ ਨਹੀਂ ਹੈ ਤੇ ਉਸ ਨੇ ਕਿਹਾ ਮੈਂ ਵੀ ਇਨਸਾਨ ਹਾਂ। ਅੰਜੂ ਨੇ ਕਿਹਾ ਕਿ ਮੇਰੇ ਲਈ ਥੋੜ੍ਹਾ ਜਿਹਾ ਪਾਜ਼ੀਟਿਵ ਸੋਚੋ ਤੇ ਉਹ ਕਿਸੇ ਦੀ ਦੁਸ਼ਮਣ ਨਹੀਂ ਹੈ।

ਅਜਿਹੀਆਂ ਖਬਰਾਂ ਹਨ ਕਿ ਅੰਜੂ ਨੇ ਪਾਕਿਸਤਾਨ ਜਾ ਕੇ ਇਸਲਾਮ ਕਬੂਲ ਕਰ ਲਿਆ ਹੈ ਤੇ ਉਸ ਨੇ ਨਸਰੁੱਲਾ ਨਾਲ ਵਿਆਹ ਕਰ ਲਿਆ ਹੈ।ਉਸ ਦਾ ਇਸਲਾਮਿਕ ਨਾਂ ਫਾਤਿਮਾ ਦੱਸਿਆ ਜਾ ਰਿਹਾ ਹੈ। ਜਿਥੇ ਨਰਸੁੱਲਾ ਤਾਂ ਅੰਜੂ ਨੂੰ ਪਤਨੀ ਦੱਸ ਰਿਹਾ ਹੈ ਪਰ ਅੰਜੂ ਨੇ ਅਜੇ ਤੱਕ ਜਨਤਕ ਤੌਰ ‘ਤੇ ਨਸਰੁੱਲਾ ਨੂੰ ਪਤੀ ਨਹੀਂ ਕਿਹਾ। ਪਿਛਲੇ ਦਿਨੀਂ ਅੰਜੂ ਦਾ ਵੀਜ਼ਾ ਵਧਾਏ ਜਾਣ ਬਾਰੇ ਖੁਦ ਨਸਰੁੱਲਾ ਨੇ ਜਾਣਕਾਰੀ ਦਿੱਤੀ ਸੀ। ਉਸ ਨੇ ਦੱਸਿਆ ਸੀ ਕਿ ਗ੍ਰਹਿ ਮੰਤਰਾਲੇ ਨੇ ਉਸ ਦਾ ਵੀਜ਼ਾ ਇਕ ਸਾਲ ਲਈ ਵਧਾ ਦਿੱਤਾ ਹੈ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र