ਪੰਜਾਬ ਸੇਵਾ ਗਰੁੱਪ ਤੇ ਸਿੰਘ ਏਡ ਵਲੋਂ ਹੜ੍ਹ ਪੀੜਤਾਂ ਲਈ ਲਗਾਤਾਰ ਸੇਵਾ ਨਿਭਾਉਣਾ ਬਹੁਤ ਵੱਡੀ ਸੇਵਾ – ਸੂਦ        

ਨਕੋਦਰ ਮਹਿਤਪਰ (ਹਰਜਿੰਦਰ ਪਾਲ ਛਾਬੜਾ) – ਪਿਛਲੇ ਇੱਕ ਮਹੀਨੇ ਤੋਂ ਪੰਜਾਬ ਵਿੱਚ ਵੱਖ ਵੱਖ ਜਿਲ੍ਹਿਆ ਵਿੱਚ ਹੜ੍ਹ ਆਉਣ ਕਾਰਨ ਕਈ ਜਿਲਿਆਂ ਦੇ ਲੋਕ ਹੜਾ ਦੀ ਮਾਰ ਝੱਲ ਰਹੇ ਹਨ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਮਕਾਨ ਢਹਿ ਢੇਰੀ ਹੋ ਗਏ ਹਨ ਖਾਣ ਨੂੰ ਕੁੱਝ ਵੀ ਬਚਿਆ ਨਹੀਂ ਪਸੂ ਮਰ ਗਏ ਹਨ। ਜੇ ਗੱਲ ਕਰੀਏ ਤਾਂ ਪੰਜਾਬ ਸੇਵਾ ਗਰੁੱਪ ਅਤੇ ਸਿੰਘ ਐਡ ਦੇ ਨੌਜਵਾਨਾਂ ਵੱਲੋਂ ਪਹਿਲੇ ਦਿਨ ਤੋਂ ਲੈ ਕੇ ਅੱਜ 31ਵੇਂ ਦਿਨ ਤੱਕ ਵੀ ਹੜ੍ਹ ਪੀੜਤਾਂ ਲਈ ਸੇਵਾ ਜਾਰੀ ਹੈ। ਜੋ ਕਿ ਇੱਕ ਬਹੁਤ ਵੱਡੀ ਸੇਵਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਪ੍ਰਧਾਨ  ਦੀਪਕ ਸੂਦ ਨੇ ਕੀਤਾ। ਇਹਨਾਂ ਨੌਜਵਾਨਾਂ ਨੂੰ ਸਲੂਟ ਹੈ ਜੋ ਆਪਣੇ ਕੰਮਕਾਰ ਛੱਡ ਕੇ ਇਹ ਸੇਵਾ ਨਿਭਾ ਰਹੇ ਹਨ। ਇਹ ਸੇਵਾ ਹੜ ਪੀੜਤਾਂ ਲਈ ਬਹੁਤ ਜਰੂਰੀ ਸੀ। ਉਹਨਾਂ ਦੱਸਿਆ ਕਿ ਇੰਨਾ ਸੇਵਾਦਾਰਾਂ ਨਾਲ ਮੈਂ ਆਪ ਖੁਦ ਦੋ ਦਿਨ ਜਾ ਕੇ ਵੇਖਿਆ ਹੈ ਕਿ ਲੋਕਾਂ ਦੀ ਹਾਲਤ ਬਹੁਤ ਮਾੜੀ ਹੈ। ਲੋਹੀਆਂ ਦੇ ਕਈ ਪਿੰਡ ਅਜੇ ਵੀ ਪਾਣੀ ਵਿੱਚ ਡੁੱਬੇ ਹੋਏ ਹਨ। ਕਈ ਲੋਕ ਮਕਾਨਾਂ ਉਪਰ ਬੈਠ ਕੇ ਹੀ ਗੁਜ਼ਾਰਾ ਕਰ ਰਹੇ ਹਨ ਤੇ ਕਈ ਰੋਡ ਤੇ ਬੈਠ ਕੇ ਗੁਜ਼ਾਰਾ ਕਰ ਰਹੇ ਹਨ। ਪਰ ਇਹ ਨੌਜਵਾਨਾਂ ਦੀ ਬਹਾਦਰੀ ਹੈ ਕਿ ਰੋਜਾਨਾ ਤਾਜ਼ਾ ਲੰਗਰ ਬਣਾ ਕੇ ਪਾਣੀ ਵਿੱਚ ਡੁੱਬੇ ਘਰ ਘਰ ਪਹੁੰਚ ਕੇ ਲੰਗਰ , ਦਵਾਈਆਂ ਪਾਣੀ ਤੇ ਹੋਰ ਲੋੜਵੰਦ ਵਸਤਾਂ ਉਨ੍ਹਾਂ ਤੱਕ ਪੰਹੁਚਾਉਂਦੇ ਹਨ। ਇਹ ਸੇਵਾ ਨਿਭਾਉਣੀ ਕੋਈ ਅਸਾਨ ਕੰਮ ਨਹੀਂ, ਉਨ੍ਹਾਂ ਦੱਸਿਆ ਕਿ 2019 ਵਿੱਚ ਆਏ ਹੜਾਂ ਵਿੱਚ ਇਹਨਾਂ ਨੌਜਵਾਨਾਂ ਨੇ 19 ਦਿਨ ਲਗਾਤਾਰ ਸੇਵਾ ਕੀਤੀ ਸੀ। ਪਰ ਇਸ ਵਾਰ ਇਹ ਸੇਵਾ ਅੱਜ 31 ਵੇ ਦਿਨ ਵੀ ਜਾਰੀ ਹੈ। ਉਨ੍ਹਾਂ ਕਿਹਾ ਇਲਾਕਾ ਨਿਵਾਸੀਆਂ ਤੇ ਐਨ.ਆਰ.ਆਈ. ਸੰਗਤਾਂ ਵੱਲੋਂ ਇਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਪਰ ਫਿਰ ਵੀ ਲੋਕਾਂ ਨੂੰ ਅਪੀਲ ਹੈ ਕਿ ਸਾਨੂੰ ਇਹਨਾਂ ਦਾ ਸਾਥ ਦੇਣ ਦੀ ਲੋੜ ਹੈ ਤਾਂ ਕਿ ਲੋੜਵੰਦਾਂ ਦੀ ਮਦਦ ਹੋ ਸਕੇ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र