ਵਾਸ਼ਿੰਗਟਨ (ਰਾਜ ਗੋਗਨਾ)—ਅੱਜ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਇੱਕ ਅਮਰੀਕੀ ਐਫਬੀਆਈ ਏਜੰਟ ਨੂੰ ਗੋਲੀ ਮਾਰ ਦਿੱਤੀ ਹੈ। ਉਟਾਹ ਸੂਬੇ ਦਾ ਰਹਿਣ ਵਾਲਾ ਦੋਸ਼ੀ ਰਾਸ਼ਟਰਪਤੀ ਬਿਡੇਨ ਦੇ ਉਟਾਹ ਪਹੁੰਚਣ ਤੋਂ ਹੀ ਪਹਿਲਾਂ ਉਸ ਤੇ ਮੁਕੱਦਮਾ ਚਲਾਇਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ-ਕੱਲ੍ਹ ਅਮਰੀਕੀ ਰਾਸ਼ਟਰਪਤੀ ਪੱਛਮੀ ਅਮਰੀਕਾ ਦੇ ਦੌਰੇ ‘ਤੇ ਹਨ।ਬੀਤੇਂ ਦਿਨ ਉਹ ਬੁੱਧਵਾਰ ਨੂੰ ਨਿਊ ਮੈਕਸੀਕੋ ਪਹੁੰਚੇ ਅਤੇ ਫਿਰ ਉਹਨਾਂ ਦਾ ਉਟਾਹ ‘ ਰਾਜ ਵਿੱਚ ਜਾਣ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ। ਐਫਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਸ਼ੇਸ਼ ਏਜੰਟ ਸਾਲਟ ਲੇਕ ਸਿਟੀ ਦੇ ਦੱਖਣ ਵਿੱਚ ਪ੍ਰੋਗੋ ਵਿੱਚ ਕ੍ਰੇਗ ਡਿਲੀਉ ਰੌਬਰਟਸਨ ਦੇ ਘਰ ਇੱਕ ਵਾਰੰਟ ਦੇ ਨਾਲ ਪਹੁੰਚੇ। ਜਿਥੇ ਸਵੇਰੇ 6.15 ਵਜੇ ਗੋਲੀਆਂ ਚੱਲੀਆਂ। ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਰੌਬਰਟਸਨ ਹਥਿਆਰਾਂ ਦੇ ਨਾਲ ਲੈਸ ਸੀ। ਰੌਬਰਟਸਨ ਨੇ ਸੋਮਵਾਰ ਨੂੰ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਸਨੂੰ ਰਾਸ਼ਟਰਪਤੀ ਜੋਅ ਬਿਡੇਨ ਲਈ ਇੱਕ ਸਨਾਈਪਰ ਰਾਈਫਲ ਨੂੰ ਸਾਫ਼ ਕਰਦੇ ਹੋਏ ਦਿਖਾਇਆ ਗਿਆ, ਜੋ ਯੂਟਾਹ ਆ ਰਿਹਾ ਹੈ। ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੇਕ ਅਮਰੀਕਾ ਗ੍ਰੇਟ ਅਮਰੀਕਾ ਦੇ ਨਾਅਰਿਆਂ ਤੋਂ ਪ੍ਰਭਾਵਿਤ ਸੀ।ਐਫਬੀਆਈ ਦੇ ਇੱਕ ਅਧਿਕਾਰੀ ਦੇ ਅਨੁਸਾਰ, ਰੌਬਰਟਸਨ ਨੇ ਸਤੰਬਰ 2022 ਵਿੱਚ ਫੇਸਬੁੱਕ ‘ਤੇ ਇੱਕ ਪੋਸਟ ਲਿਖੀ ਸੀ ਜਿਸ ਵਿੱਚ ਰਾਸ਼ਟਰਪਤੀ ਦੀ ਹੱਤਿਆ ਕਰਨ ਦਾ ਸਹੀ ਸਮਾਂ ਵੀ ਸੁਝਾਇਆ ਗਿਆ ਸੀ। ਪਹਿਲਾਂ ਜੋ ਬਿਡੇਨ ਅਤੇ ਫਿਰ ਕਮਲਾ ਹੈਰਿਸ ਉਪ-ਰਾਸ਼ਟਰਪਤੀ ਦਾ ਨਾਮ ਦਾ ਹਵਾਲਾ ਦਿੱਤਾ ਸੀ। ਹਾਲਾਂਕਿ, ਐਫਬੀਆਈ ਨੇ ਗੋਲੀਬਾਰੀ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਹੈ।