ਆਲ ਇੰਡੀਆ ਹਿਊਮਨ ਰਾਈਟਸ ਕੌਸਲ ਨੇ ਮਿਲਾਵਟ ਖੋਰਾਂ ਦੇ ਖਿਲਾਫ਼ ਮੁਹਿੰਮ ਛੇੜਨ ਦਾ ਕੀਤਾ ਐਲਾਨ-ਆਸਾ ਸਿੰਘ ਤਲਵੰਡੀ

Ludhiana (ਰਛਪਾਲ ਸਹੋਤਾ) ਮਿਲਾਵਟਖੋਰੀ ਇੱਕ ਵੱਡੀ ਸਮੱਸਿਆ ਹੈ । ਜਿਸਦੇ ਕਾਰਨ ਸਦੀਆਂ ਤੋਂ ਦੇਸ਼ ਜੂਝ ਰਿਹਾ ਹੈ । ਸਭ ਤੋ ਪਵਿੱਤਰ ਸਮਝਣ ਵਾਲਾ ਦੁੱਧ ਤੋ ਲੈ ਕੇ ਮਾਫੀਆਈਆਂ ਮਾਮਲੇ ਖੋਆ, ਪਨੀਰ, ਅਨੇਕਾਂ ਖਾਦ ਪ੍ਰਦਾਰਥਾਂ ਵਿੱਚ ਸੈਂਪਲੰਿਗ ਦੋਰਾਨ ਬੀਤੇ ਸਮੇਂ ਮਿਲਾਵਟ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ । ਮਿਲਾਵਟਖੋਰਾਂ ਦਾ ਪਤਾ ਲਗਾਉਣ ਲਈ ਇਨਾਂ੍ਹ ਦੇ ਸ਼ਿਕੰਜਾ ਕੱਸਣ ਅਭਿਆਨ ਚਲਾਉਣ ਦੀ ਮੰਗ ਨੂੰ ਲੈ ਕੇ ਆਲ ਇੰਡੀਆ ਹਿਊਮਨ ਰਾਈਟਸ ਕੌਸਲ ਰਜਿ: ਦੇ ਰਾਸ਼ਟ੍ਰੀਯ ਪ੍ਰਧਾਨ ਆਸਾ ਸਿੰਘ ਤਲਵੰਡੀ ਦੀ ਅਗਵਾਈ ਹੇਠ ਮੀਟਿੰਗਾਂ ਕਰਕੇ ਟੀਮ ਗਠਿਤ ਕੀਤੀ ਜਾ ਰਹੀ ਹੈ । ਜੋ ਲੋਕਾਂ ਨੂੰ ਸ਼ੁੱਧ ਲਈ ਯੁੱਧ ਕਰਨ ਦੇ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰੇਗੀ । ਤਲਵੰਡੀ ਨੇ ਕਿਹਾ ਹੈ ਕਿ ਅਸਲੀ ਨਕਲੀ ਦੀ ਪਹਿਚਾਣ ਜੇਕਰ ਆਮ ਲੋਕਾਂ ਨੂੰ ਕਰਨੀ ਆ ਜਾਵੇ ਤਾਂ ਮਿਲਾਵਟਖੋਰੀ ਦਾ ਨਾਮੋਨਿਸ਼ਾਨ ਹਿੰਦੂਸਥਾਨ ਵਿੱਚ ਮਿਟ ਜਾਵੇਗਾ ਅਤੇ ਇੱਥੇ ਰਹਿੰਦੇ ਲੋਕ ਭਿਆਨਕ ਬਿਮਾਰੀਆਂ ਤੋਂ ਮੁਕਤ ਹੋ ਜਾਣਗੇ ਅਤੇ ਆਪਣੇ ਪੈਸੇ ਦਾ ਸਹੀ ਇਸਤੇਮਾਲ ਕਰਕੇ ਸ਼ੁੱਧ ਤੇ ਅਸਲੀ ਚੀਜ ਪ੍ਰਾਪਤ ਕਰ ਸਕਣਗੇ ਪਰ ਸਾਨੂੰ ਸਾਵਧਾਨ ਜਰੂਰ ਰਹਿਣਾ ਚਾਹੀਦਾ ਹੈ । ਡਾਕਟਰਾਂ ਦੇ ਅਨੁਸਾਰ ਲਗਾਤਾਰ ਮਿਲਾਵਟੀ ਦੁੱਧ ਪੀਣ ਨਾਲ ਇੰਟੇਸਟਾਈਨ, ਲੀਵਰ ਅਤੇ ਕਿਡਨੀਆਂ ਡੈਮੇਜ ਵਰਗੀਆਂ ਖਤਰਨਾਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ । ਤਲਵੰਡੀ ਨੇ ਕਿਹਾ ਹੈ ਕਿ ਖਾਸ ਦਿਨਾਂ ਵਿੱਚ ਜਾਂ ਤਿਉਹਾਰਾਂ ਦੇ ਦਿਨਾਂ ਵਿੱਚ ਨਜਦੀਕ ਹੀ ਖਾਦ ਪਦਾਰਥਾਂ ਦੀ ਸੈਂਪਲਿੰਗ ਕੀਤੀ ਜਾਂਦੀ ਹੈ ਜਦਕਿ ਉਸ ਤੋ ਬਾਅਦ ਸੈਪਲਿੰਗ ਮੁਹਿੰਮ ਠੰਡੀ ਪੈ ਜਾਂਦੀ ਹੈ ਤਾਂ ਮਿਲਾਵਟਖੋਰਾਂ ਦੇ ਹੌਸਲੇ ਫਿਰ ਤੋਂ ਬੁਲੰਦ ਹੋ ਜਾਂਦੇ ਹਨ । ਤਲਵੰਡੀ ਨੇ ਕਿਹਾ ਹੈ ਕਿ ਦੁੱਧ, ਪਨੀਰ, ਦਹੀ, ਖੋਇਆ, ਦੇਸੀ ਘਿਉ ਆਦਿ ਕਾਰੋਬਾਰ ਕਰਨ ਵਾਲਿਆਂ ਦੇ ਵੀ ਸੈਂਪਲ ਭਰਨੇ ਚਾਹੀਦੇ ਹਨ । ਤਮਾਮ ਖਾਦ ਪਦਾਰਥਾਂ ਨਾਲ ਸਬੰਧਤ ਛੋਟੇ ਵੱਡੇ ਦੁਕਾਨਦਾਰ, ਹੋਟਲ ਆਦਿ ਤੇ ਜਾ ਕੇ ਉਨਾਂ ਵੱਲੋ ਵੇਚੀਆਂ ਜਾ ਰਹੀਆ ਖਾਣ ਪੀਣ ਵਾਲੀਆਂ ਚੀਜਾਂ ਦੇ ਸੈਂਪਲ ਭਰਨ ਲਈ ਜਲਦ ਹੀ ਅਭਿਆਨ ਪੰਜਾਬ ਸਰਕਾਰ ਨੂੰ ਚਲਾਉਣੀ ਚਾਹੀਦੀ ਹੈ ।ਉਨਾਂ ਨੇ ਕਿਹਾ ਹੈ ਕਿ ਭਰੋਸਾ ਕਰਨ ਵਾਲਿਆਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਤੇ ਸਭ ਤੋ ਵੱਡਾ ਜੁਰਮਾਨਾ ਕੀਤਾ ਜਾਵੇ ਤਾਂ ਜੋ ਮੁੜ ਕੇ ਮਿਲਾਵਟ ਕਰਨ ਦੀ ਹਿਮਾਕਤ ਨਾ ਕਰ ਸਕੇ ਅਤੇ ਇਨਾਂ ਨੂੰ ਕਾਨੂੰਨੀ ਸਜਾ ਕਰਕੇ ਉਮਰ ਭਰ ਜੇਲ੍ਹ ਵਿੱਚ ਭੇਜਣਾ ਚਾਹੀਦਾ ਹੈ । ਤਲਵੰਡੀ ਨੇ ਕਿਹਾ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਹਿੰਦੂਸਥਾਨ ਨੂੰ ਅਲਵਿਦਾ ਆਖ ਕੇ ਵਿਦੇਸ਼ਾਂ ਵਿੱਚ ਜਾਣ ਦੀ ਹੋੜ ਲੱਗੀ ਹੋਈ ਹੈ ਜਿਸਦੀ ਮੁੱਖ ਵਜਾਂ ਇੱਥੇ ਬੱਚਿਆਂ ਨੂੰ ਉਨਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀ ਦਿੱਤਾ ਜਾਂਦਾ ਦੂਸਰਾ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਹ ਲੈਣ ਵਿੱਚ ਵੀ ਦਿੱਕਤ ਆਉਦੀ ਹੈ, ਤੀਸਰਾ ਮਿਹਨਤ ਮਜਦੂਰੀ ਕਰਕੇ ਆਪਣੇ ਬੱਚਿਆਂ ਦੇ ਲਈ ਖਰੀਦੇ ਗਏ ਸਮਾਨ ਵੀ ਮਿਲਾਵਟੀ ਮਿਲਣ ਨਾਲ ਉਨਾਂ ਦੀਆਂ ਉਮਰਾਂ ਘੱਟਦੀਆਂ ਜਾ ਰਹੀਆ ਹਨ ਜੋ ਭਿਆਨਕ ਬਿਮਾਰੀਆਂ ਤੋ ਪੀੜ੍ਹਤ ਹੋ ਕੇ ਆਪਣੇ ਸਮੇਂ ਤੋ ਪਹਿਲਾਂ ਹੀ ਇਸ ਸੰਸਾਰ ਤੋ ਚਲੇ ਜਾਂਦੇ ਹਨ । ਵਿਦੇਸ਼ਾਂ ਦੇ ਵਿੱਚ ਜਿੱਥੇ ਸ਼ੁੱਧ ਵਾਤਾਵਰਣ, ਪੂਰੀ ਮਿਹਨਤ ਮਜਦੂਰੀ, ਬਿਨਾਂ ਮਿਲਾਵਟ ਤੋਂ ਸਮਾਨ ਖਾਣ ਨਾਲ ਚੰਗੀ ਤੰਦਰੁਸਤੀ ਵੀ ਰਹਿੰਦੀ ਹੈ । ਉਨਾਂ੍ਹ ਨੇ ਅੱਜ ਦੇ ਮਤੇ ਵਿੱਚ ਇਨਾਂ੍ਹ ਸਾਰੀਆਂ ਮੰਗਾਂ ਦੇ ਵਿਚਾਰ ਕਰਕੇ ਪੂਰੇ ਪੰਜਾਬ ਵਿੱਚ ਮੁਹਿੰਮ ਛੇੜਨ ਦਾ ਐਲਾਂਨ ਕੀਤਾ ਹੈ । ਇਸ ਮੋਕੇ ਤੇ ਬਲਦੇਵ ਸਿੰਘ ਰੰਧਾਵਾ ਨੈਸ਼ਨਲ ਵਾਈਸ ਚੇਅਰਮੈਨ, ਹਰਦੀਪ ਸਿੰਘ ਜਲਾਲਾਬਾਦ, ਪੰਜਾਬ ਕਨਵੀਨਰ ਅਜਮੇਰ ਸਿੰਘ ਮਾਹਲਾ, ਮਨਵੀਰ ਸਿੰਘ ਜਿਲਾ੍ਹ ਪ੍ਰਧਾਨ ਅੰਮ੍ਰਿਤਸਰ, ਵਿਸ਼ਾਲ ਭੰਡਾਰੀ, ਝਿਲਮਿਲ ਸਿੰਘ, ਬਿਕਰਮ ਸਿੰਘ ਬਾਠ, ਨੈਸ਼ਨਲ ਚੇਅਰਮੈਨ ਸੁੱਖਵਿੰਦਰ ਮੈਹਰਾ, ਜਨਰਲ ਸਕੈਟਰੀ ਰਾਮ ਪਾਲ ਸ਼ਰਮਾ, ਰਾਸ਼ਟ੍ਰੀਯ ਮੀਡੀਆ ਇੰਚਾਰਜ ਜਰਨੈਲ ਸਿੰਘ ਭੱਟੀ, ਗੁਰਬੀਰ ਸਿੰਘ, ਬਲਦੇਵ ਸਿੰਘ ਰੰਧਾਵਾ ਤੋ ਇਲਾਵਾ ਬਹੁਤ ਸਾਰੇ ਆਗੂ ਸ਼ਾਮਲ ਸਨ ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी