ਪ੍ਰਵਾਸੀ ਪੱਡਾ ਪਰਿਵਾਰ ਨੇ ਕੀਤੀ ਗੁਰੂ ਨਾਨਕ ਫ੍ਰੀ ਡਾਇਲਸਿਸ ਸੈਂਟਰ ਭੁਲੱਥ ਦੀ 31000 ਹਜ਼ਾਰ ਰੁਪਏ ਦੀ ਮਦਦ

ਭੁਲੱਥ  (ਅਜੈ ਗੋਗਨਾ )—ਚੰਗੇ ਕੰਮ ਵਿੱਚ ਹਮੇਸ਼ਾ ਚੰਗੇ ਲੋਕ ਸਾਥ ਦਿੰਦੇ ਹਨ ।ਲੱਖ ਪਰਦੇਸ਼ੀ ਹੋਈਏ ਆਪਣਾ ਦੇਸ਼ ਨਹੀਂ ਭੁੱਲੀਦਾ,ਇਹ ਲਾਈਨਾਂ ਤੇ ਸਾਡੇ ਪੰਜਾਬੀ ਪੂਰੇ ਉਤਰਦੇ ਨਜ਼ਰ ਆਉਂਦੇ ਹਨ। ਇਲਾਕੇ ਦੀ ਐਨ ਆਰ ਆਈ ਭੈਣ ਜੋ ਅਮਰੀਕਾ ਵਿੱਚ ਰਹਿ ਰਹੇ ਹਨ ਜਿਸ ਦਾ ਨਾਂ ਰਾਣੀ ਪੱਡਾ ਪੁੱਤਰੀ ਸੁਰਿੰਦਰ ਸਿੰਘ ਲੱਖਣ ਕੇ ਪੱਡਾ ਜਿਲ੍ਹਾ ਕਪੂਰਥਲਾ ਨੇ ਆਪਣੇ ਭਰਾ ਜੋ ਸਾਡੇ ਇਲਾਕੇ ਦਾ ਮਾਰਕੀਟ  ਕਮੇਟੀ ਦੇ ਚੇਅਰਮੈਨ ਸਃ ਸ਼ਰਨਜੀਤ ਪੱਡਾ ਰਾਹੀ ਭੁਲੱਥ ਸਰਕਾਰੀ ਹਸਪਤਾਲ ਵਿੱਚ ਚੱਲ ਰਹੇ ਗੁਰੂ ਨਾਨਕ ਦੇਵ ਫ੍ਰੀ ਡਾਇਲਸੈਸ ਸੈਂਟਰ ਨੂੰ 31000 ਰੁਪਏ ਦਾ ਚੈੱਕ ਨੂੰ ਭੇਜਿਆ । ਸੇਵਾ ਸੁਸਾਇਟੀ ਭੁਲੱਥ ਦੇ ਮੈਂਬਰਾਨ ਸੁਰਿੰਦਰ ਕੱਕੜ, ਸੁਰਿੰਦਰ ਸਿੰਘ ਲਾਲੀਆਂ,ਮੋਹਣ ਸਿੰਘ ਸਰਪੰਚ ਪਿੰਡ ਡਾਲਾ ਨੇ ਸ: ਸ਼ਰਨਜੀਤ ਪੱਡਾ ਅਤੇ ਭੈਣ ਰਾਣੀ ਪੱਡਾ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ  ਹੋਰਨਾਂ ਦੇਸ਼ਾਂ ਵਿੱਚ ਭੁਲੱਥ ਇਲਾਕੇ ਤੋ ਇਲਾਵਾ ਵਸਦੇ ਹੋਰ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਨੁੱਖਤਾ ਦੀ ਸੇਵਾ ਲਈ ਭੁਲੱਥ ਵਿਖੇ ਚੱਲ ਰਹੇ ਫ੍ਰੀ ਡਾਇਲਸੈਸ ਸੈਂਟਰ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ । ਸੁਸਾਇਟੀ ਦੇ ਮੈਂਬਰਾਨ ਨੇ ਦੱਸਿਆ ਕਿ  ਡਾਇਲਸੈਸ ਸੈਂਟਰ ਵੱਲੋਂ ਇੱਕ ਸਾਲ ਵਿੱਚ 2500 ਤੋਂ ਉੱਪਰ ਫ੍ਰੀ ਡਾਇਲਸਿਸ ਕਰ ਚੁੱਕਿਆ ਹੈ ਜਿਸ ਦਾ ਫ਼ਾਇਦਾ ਲੋੜਵੰਦ ਲੋਕਾਂ ਨੂੰ ਹੋਇਆ ਹੈ ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी