ਅਜੇ ਤੱਕ ਮ੍ਰਿਤਕਾਂ ਦੀ ਪਛਾਣ ਜਾਰੀ ਨਹੀਂ ਕੀਤੀ 22 ਲੋਕ ਜ਼ਖਮੀ
• ਟਿਜੁਆਨਾ ਜਾ ਰਹੀ ਬੱਸ ਵਿੱਚ ਕੁੱਲ 40 ਲੋਕ ਸਵਾਰ ਸਨ
ਵਾਸ਼ਿੰਗਟਨ, (ਰਾਜ ਗੋਗਨਾ)-ਬੀਤੇਂ ਦਿਨ।ਵੀਰਵਾਰ ਨੂੰ ਸਵੇਰੇ ਪੱਛਮੀ ਮੈਕਸੀਕੋ ਵਿੱਚ ਇੱਕ ਹਾਈਵੇਅ ਦੇ ਨੇੜੇ ਇੱਕ ਯਾਤਰੀ ਬੱਸ ਇੱਕ ਖਾਈ ਵਿੱਚ ਪਲਟ ਗਈ। ਇਸ ਹਾਦਸੇ ‘ਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਰੀਬ 22 ਦੇ ਕਰੀਬ ਹੋਰ ਲੋਕ ਜ਼ਖਮੀ ਹੋ ਗਏ। ਹਾਲਾਂਕਿ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਨਾਇਰਿਤ ਰਾਜ ਸੁਰੱਖਿਆ ਅਤੇ ਨਾਗਰਿਕ ਰੱਖਿਆ ਸਕੱਤਰ ਜੋਰਜ ਬੇਨੀਟੋ ਰੋਡਰਿਗਜ਼ ਨੇ ਕਿਹਾ ਕਿ ਬਚਾਅ ਕਾਰਜਾਂ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਇਹ ਟੋਆ ਲਗਭਗ 50 ਮੀਟਰ (164 ਫੁੱਟ) ਡੂੰਘਾ ਸੀ। ਮਰਨ ਵਾਲਿਆਂ ਵਿੱਚ 14 ਬਾਲਗ ਅਤੇ ਤਿੰਨ ਬੱਚੇ ਵੀ ਸ਼ਾਮਲ ਹਨ। ਬੱਸ ਵਿੱਚ 40 ਯਾਤਰੀ ਸਵਾਰ ਸਨ। ਇਹ ਬੱਸ ਤਿਜੁਆਨਾ ਜਾ ਰਹੀ ਸੀ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਬੱਸ ਵਿੱਚ 6 ਭਾਰਤੀ ਨਾਗਰਿਕ ਵੀ ਸਵਾਰ ਸਨ।ਅਧਿਕਾਰੀਆਂ ਨੇ ਦੱਸਿਆ ਕਿ ਬੱਸ ਰਾਜ ਦੀ ਰਾਜਧਾਨੀ ਟੇਪਿਕ ਦੇ ਬਾਹਰ ਹਾਈਵੇਅ ‘ਤੇ ਬਰਾਂਕਾ ਬਲਾਂਕਾ ਨੇੜੇ ਹਾਦਸਾਗ੍ਰਸਤ ਹੋ ਗਈ। ਬੱਸ ਵਿੱਚ ਛੇ ਭਾਰਤੀ ਨਾਗਰਿਕ ਸਵਾਰ ਸਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੱਖਣੀ ਸੂਬੇ ਓਕਸਾਕਾ ‘ਚ ਇਕ ਬੱਸ ਹਾਦਸੇ ‘ਚ 29 ਲੋਕਾਂ ਦੀ ਮੌਤ ਹੋ ਗਈ ਸੀ। ਫਰਵਰੀ ਵਿੱਚ, ਮੱਧ ਮੈਕਸੀਕੋ ਵਿੱਚ ਦੱਖਣੀ ਅਤੇ ਮੱਧ ਅਮਰੀਕਾ ਦੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸਾਗ੍ਰਸਤ ਹੋ ਗਈ ਸੀ, ਜਿਸ ਵਿੱਚ 17 ਲੋਕਾਂ ਦੀ ਮੌਤ ਹੋ ਗਈ ਸੀ।ਇਹ ਸਾਰੇ ਲੋਕਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਿਲ ਹੋਣਾ ਸੀ।