ਜੰਡਿਆਲਾ ਗੁਰੂ (Sonu Miglani )- ਸਥਾਨਕ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ‘ਚ ਧੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਵਿੱਚ ਵੱਖ – ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਵੇਂ ਕਿ ਮਹਿੰਦੀ ਮੁਕਾਬਲਾ, ਪਰਾਂਦਾ ਬਣਾਉਣਾ, ਮਿਸ ਪੰਜਾਬਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਦੀਆਂ ਸਾਰੀਆ ਵਿਦਿਆਰਥਣਾਂ ਨੇ ਗਿੱਧਾ, ਕਿੱਕਲੀ ਪੀਘਾਂ ਝੂਟਣ ਤੋਂ ਇਲਾਵਾ ਸੱਭਿਆਚਾਰਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਸਮੂਹ ਮੈਂਬਰ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਧੀਆਂ ਦਾ ਤਿਉਹਾਰ ਦੀ ਖ਼ੁਸ਼ੀ ਵਿਚ ਸਾਰਿਆ ਨੇ ਸਹਿਯੋਗ ਦਿੱਤਾ।
ਮਹਿੰਦੀ ਮੁਕਾਬਲੇ ਵਿੱਚ ਬਾਰਵੀ ਜਮਾਤ ਦਾ ਵਿਦਿਆਰਥੀ ਵੰਸ਼ ਪਹਿਲੇ ਸਥਾਨ ਤੇ ਰਿਹਾ। ਮਿਸ ਪੰਜਾਬਣ ਦੇ ਮੁਕਾਬਲੇ ਵਿੱਚੋਂ ਬਾਰਵੀਂ ਜਮਾਤ ਦੀ ਵਿਦਿਆਰਥਣ ਸੁਪਨਦੀਪ ਕੌਰ ਅਵੱਲ ਦਰਜੇ ਤੇ ਰਹੀ। ਮਿਸ ਤੀਜ ਮੁਕਾਬਲੇ ਵਿਚੋਂ ਬਾਰਵੀਂ ਜਮਾਤ ਦੀ ਵਿਦਿਆਰਥਣ ਮੁਸਕਾਨਦੀਪ ਕੌਰ ਅਵੱਲ ਦਰਜੇ ਤੇ ਰਹੀ। ਮਿਸ ਬਿਊਟੀ ਮੁਕਾਬਲੇ ਵਿਚੋਂ ਗਿਆਰਵੀਂ ਜਮਾਤ ਦੀ ਵਿਦਿਆਰਥਣ ਰੋਮਨਦੀਪ ਕੌਰ ਅਵੱਲ ਦਰਜੇ ਤੇ ਰਹੀ।
ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਪ੍ਰਿੰਸੀਪਲ ਸਵਿਤਾ ਕਪੂਰ ਤੇ ਡੀਨ ਮੈਡਮ ਨੀਸ਼ਾ ਜੈਨ ਨੇ ਕੁੜੀਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਦੱਸੀ। ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਨੇ ਵੀ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਧੀਆਂ ਦੇ ਤਿਉਹਾਰ ਬਾਰੇ ਦੱਸਿਆ।