ਭ੍ਰਿਸ਼ਟ ਜ਼ਿਲਾ ਲੋਕ ਸੰਪਰਕ ਅਫਸਰ ਹਾਕਮ ਥਾਪਰ ਦੇ ਕੀਤੇ ਹੋਰ ਘੋਟਾਲਿਆਂ ਦਾ ਕਰਾਂਗਾ ਖੁਲਾਸਾ – ਮਨਜੀਤ ਮਾਨ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਪੰਜਾਬ

ਭ੍ਰਿਸ਼ਟ ਅਫਸਰ ਹਾਕਮ ਥਾਪਰ ਤੇ ਉਸ ਦੇ ਸਾਥੀਆਂ ਤੇ ਕਾਨੂੰਨੀ ਤੋਰ ਤੇ ਪਰਚਾ ਦਰਜ ਨਹੀਂ ਹੋ ਜਾਂਦਾ ਉਦੋਂ ਤੱਕ ਸਾਡਾ ਸੰਘਰਸ਼ ਵੱਡੇ ਪੱਧਰ ਤੇ ਜਾਰੀ ਰਹੇਗਾ – ਮਨਜੀਤ ਮਾਨ
Ludhiana , (ਰਛਪਾਲ ਸਹੋਤਾ ) ਪੱਤਰਕਾਰਾਂ ਉੱਤੇ ਲੋਕ ਸੰਪਰਕ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਧੱਕੇ ਸ਼ਾਹੀ ਨੂੰ ਦੇਖਦਿਆਂ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ ਦੇ ਅਹੁਦੇਦਾਰ ਸਥਾਨਕ ਬੱਤਰਾ ਹੋਟਲ ਵਿੱਖੇ ਪੁੱਜੇ। ਇਸ ਮੋਕੇ ਹੋਈ ਮੀਟਿੰਗ ਦੋਰਾਨ ਪ੍ਰੈਸ ਕਲੱਬ ਦੇ ਪ੍ਰਧਾਨ ਮਨਜੀਤ ਮਾਨ , ਸਰਪ੍ਰਸਤ ਜੇ ,ਐਸ, ਸੰਧੂ, ਪਿ੍ਤਪਾਲ ਸਿੰਘ ਅਤੇ ਹੋਰਾਂ ਦਾ ਪੱਤਰਕਾਰ ਸਰਬਜੀਤ ਕੋਰ ਧਾਮੀ ਤੇ ਹੋਰ ਪੱਤਰਕਾਰਾਂ ਨੇ ਮਨਜੀਤ ਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਤੇ ਫੁਲਾਂ ਦੇ ਹਾਰ ਪਾਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੋਕੇ ਹੋਈ ਮੀਟਿੰਗ ਦੌਰਾਨ ਮਨਜੀਤ ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਯੈਲੋ ਕਾਰਡਾਂ ਦਾ ਮੁੱਦਾ ਪੰਜਾਬ ਦੇ ਫ਼ੀਲਡ ਵਿੱਚ ਕੰਮ ਕਰਨ ਵਾਲੇ ਪੱਤਰਕਾਰਾਂ ਲਈ ਥੇਹੱਦ ਗੰਭੀਰ ਬਣਿਆ ਹੋਇਆ ਹੈ। ਜਿਸ ਵਿੱਚ ਸੁਧਾਰ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਮਿਲ ਕੇ ਫ਼ੀਲਡ ਵਿੱਚ ਕੰਮ ਕਰਨ ਵਾਲੇ ਰੋਜ਼ਾਨਾ ਅਖ਼ਬਾਰਾਂ, ਹਫਤਾਵਾਰੀ ਅਖਵਾਰਾਂ, ਪੰਦਰਵਾੜਾ ਅਖਵਾਰਾਂ ਅਤੇ ਮਹੀਨਾਵਾਰ ਰਸਾਲਿਆਂ ਦੇ ਪੱਤਰਕਾਰਾਂ ਨੂੰ ਆ ਰਹੀਆਂ ਦਰਵੇਸ਼ ਮੁਸ਼ਕਿਲਾਂ ਵਾਰੇ ਜਾਨੂੰ ਕਰਵਾਉਣਗੇ ਅਤੇ ਲੋਕ ਸੰਪਰਕ ਵਿਭਾਗ ਵਲੋਂ ਆਪਣੇ ਪੱਧਰ ਤੇ ਬਣਾਈਆਂ ਪਾਲਿਸੀਆਂ ਨੂੰ ਰੱਦ ਕਰਵਾਉਣ ਲਈ ਕਹਿਣਗੇ। ਜਿਸ ਨਾਲ ਹਰੇਕ ਪੱਤਰਕਾਰ ਨੂੰ ਰਾਹਤ ਮਿਲ ਸਕੇ। ਇਸ ਤੋਂ ਇਲਾਵਾ ਯੂ ਟਿਊਬਰ ਪੱਤਰਕਾਰਾਂ ਤੇ ਉਸ ਦੇ ਸੰਪਾਦਕਾਂ ਨੂੰ ਸਹੂਲਤਾਂ ਦੇਣ ਸਬੰਧੀ ਅਤੇ ਪਿਛਲੀਆਂ ਸਰਕਾਰਾਂ ਵੱਲੋਂ ਯੂ ਟਿਊਬਰ ਪੱਤਰਕਾਰਾਂ ਤੇ ਲਗਾਈਆਂ ਸਖ਼ਤ ਸ਼ਰਤਾਂ ਵਿੱਚ ਵੀ ਤਬਦੀਲੀ ਕਰਵਾਉਣ ਦੀ ਮੰਗ ਕਰਨਗੇ। ਇਸ ਮੋਕੇ ਮਨਜੀਤ ਮਾਨ ਨੇ ਕਿਹਾ ਕਿ ਜਿਨ੍ਹਾਂ ਪੱਤਰਕਾਰਾਂ ਨੇ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਪੱਤਰਕਾਰਿਤਾ ਲਈ ਵਗੈਰ ਕਿਸੇ ਲਾਲਸਾ ਦੇ ਪੱਤਰਕਾਰਾਂ ਦੇ ਹਿਤਾਂ ਤੇ ਸਮਾਜ ਦੇ ਭਲੇ ਲਈ ਲਾਇਆ ਹੈ। ਉਸ ਦੇ ਲਈ ਜਰਨਲਿਸਟ ਪ੍ਰੈਸ ਕਲੱਬ ਹਮੇਸ਼ਾ ਚਟਾਂਨ ਵਾਂਗ ਖੜਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਵਿਸ਼ੇਸ਼ ਮੀਟਿੰਗ ਦਾ ਮੁੱਖ ਮੰਤਵ ਜਿਹੜੇ ਪੱਤਰਕਾਰ ਵੀਰ ਜ਼ਿਲਾ ਲੋਕ ਸੰਪਰਕ ਅਫਸਰ ਹਾਕਮ ਥਾਪਰ ਦੇ ਝੂਠੇ ਵਾਅਦਿਆਂ ਤੇ ਵਿਸ਼ਵਾਸ ਕਰਕੇ ਕਿ ਉਹ ਸਾਡਾ ਸਰਕਰੀ ਯੈਲੈ ਕਾਰਡ ਕੱਟ ਦੇਵੇਗਾ ਜਾ ਨਵੇਂ ਕਾਰਡ ਨਹੀਂ ਬਣਾਕੇ ਦਵੇਗਾ ਤੇ ਸਰਕਾਰੀ ਸਮਾਗਮਾਂ ਵਿੱਚ ਨਹੀਂ ਬੁਲਾਵੇਗਾ ਉਹ ਹੁਣ ਨਾ ਡਰਨ । ਉਹ ਹੁਣ ਸਿਰਫ ਆਪਣੇ ਕੀਤੇ ਗੁਨਾਹਾਂ ਨੂੰ ਛਪਾਉਣ ਲਈ ਪੱਤਰਕਾਰਾਂ ਨੂੰ ਢਾਲ ਬਣਾ ਕੇ ਵਰਤ ਰਿਹਾ ਹੈ, ਤੇ ਗੁਮਰਾਹ ਕਰ ਰਿਹਾ ਹੈ। ਹੁਣ ਸਮੂਹ ਪੱਤਰਕਾਰਾਂ ਦਾ ਸੁਚੇਤ ਹੋਣਾ ਅਤਿ ਜ਼ਰੂਰੀ ਹੋਵੇਗਾ ਕਿ ਉਹ ਇਹੋ ਜਿਹੇ ਭ੍ਰਿਸ਼ਟ ਅਫਸਰ ਦਾ ਪੂਰਨ ਤੋਰ ਤੇ ਬਾਈਕਾਟ ਕਰਨ ਨਾ ਕਿ ਉਸ ਦੀ ਚਮਚਾਗਿਰੀ ਕਰਨ। ਇਸ ਭ੍ਰਿਸ਼ਟਾਚਾਰੀ ਅਫਸਰ ਹਾਕਮ ਧਾਪਰ ਨੇ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਹੈ, ਤੇ ਹਣ ਤੱਕ ਉਹ ਆਪਣੇ ਚਹੇਤੇ ਪੱਤਰਕਾਰਾਂ ਦੀ ਆੜ ਵਿੱਚ ਹੀ ਬਚਦਾ ਆ ਰਿਹਾ ਹੈ। ਹੁਣ ਵਧੀਆ ਕਾਰਗੁਜ਼ਾਰੀ ਵਾਲੇ ਪੱਤਰਕਾਰ ਇੱਕ ਮੁੱਠ ਹੋਕੇ ਇਸ ਅਫਸਰ ਦਾ ਡੱਟ ਕੇ ਵਿਰੋਧ ਕਰਨ। ਸਾਡੀ ਪੁਰਜ਼ੋਰ ਸ਼ਬਦਾਂ ਵਿੱਚ ਮਾਨ ਯੋਗ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੂੰ ਅਪੀਲ ਹੈ ਕਿ ਭ੍ਰਿਸ਼ਟ ਅਫਸਰ ਹਾਕਮ ਥਾਪਰ ਅਤੇ ਉਸ ਦੇ ਸੰਗੀ ਸਾਥੀਆਂ ਖਿਲਾਫ ਉੱਚ ਪੱਧਰੀ ਜਾਂਚ ਕਰਕੇ ਕੀਤੇ ਘੋਟਾਲਿਆਂ ਦਾ ਪਰਦਾਫਾਸ਼ ਕਰਨ। ਇਸ ਸੰਘਰਸ਼ ਦੇ ਚਲਦਿਆਂ ਜ਼ਿਲੇ ਭਰ ਦੇ ਪੱਤਰਕਾਰਾਂ ਨੂੰ ਇਹ ਭ੍ਰਿਸ਼ਟਾਚਾਰੀ ਅਫਸਰ ਤੰਗ ਪ੍ਰੇਸਾਨ ਕਰਦਾ ਹੈ ਜਾਂ ਕਿਸੇ ਤਰ੍ਹਾਂ ਦਾ ਦਵਾਓ ਪਾਉਂਦਾ ਹੈ। ਕਿਸੇ ਨੂੰ ਝੁਕਣ ਦੀ ਲੋੜ ਨਹੀਂ। ਇਥੇ ਜ਼ਿਕਰਯੋਗ ਹੈ ਕਿ ਇਸ ਭ੍ਰਿਸ਼ਟਾਚਾਰੀ ਅਫਸਰ ਨੇ ਹੋਰ ਵੀ ਘੋਟਾਲੇ ਕੀਤੇ ਹਨ। ਜਿਨ੍ਹਾਂ ਦਾ ਖੁਲਾਸਾ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਿਸੇ ਵੀ ਜ਼ਿਲੇ ਵਿੱਚ ਹੋ ਸਕਦਾ ਹੈ। ਇਸ ਸਬੰਧੀ ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਲੋਕ ਸੰਪਰਕ ਕਿਸੇ ਵੀ ਜ਼ਿਲੇ ਦਾ ਹੋਵੇ ਪੱਤਰਕਾਰਾਂ ਦਾ ਸ਼ੋਸਣ ਕਰਦਾ ਹੋਵੇ, ਉਸ ਦੀ ਸ਼ਿਕਾਇਤ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ ਦੇ ਆਹੁਦੇਦਾਰਾਂ ਨੂੰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭ੍ਰਿਸ਼ਟ ਅਫਸਰ ਹਾਕਮ ਥਾਪਰ ਤੇ ਉਸ ਦੇ ਸਾਥੀਆਂ ਤੇ ਕਾਨੂੰਨੀ ਤੋਰ ਤੇ ਪਰਚਾ ਦਰਜ ਨਹੀਂ ਹੋ ਜਾਂਦਾ ਉਦੋਂ ਤੱਕ ਸਾਡਾ ਸੰਘਰਸ਼ ਵੱਡੇ ਪੱਧਰ ਤੇ ਜਾਰੀ ਰਹੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹੁਣ ਤੋਂ ਹੀ ਪ੍ਰਸ਼ਾਸਨ ਭ੍ਰਿਸ਼ਟ ਹਾਕਮ ਥਾਪਰ ਤੇ ਇਸ ਦੇ ਸਾਥੀਆਂ ਦੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰਖੇ। ਇਸ ਮੋਕੇ ਸਾਬਕਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਿੰਕੂ ਥਾਪਰ, ਸਤਵਿੰਦਰ ਸਿੰਘ, ਸਰਪੰਚ ਕੁਲਦੀਪ ਕੁਮਾਰ, ਇੰਦਰਜੀਤ ਵਰਮਾ, ਸ਼ਰਮਿੰਦਰ ਸਿੰਘ ਕਿਰਨ, ਕੁਲਵਿੰਦਰ ਕਟੋਚ, ਅਮਰੀਕ ਸਿੰਘ ਆਦਿ ਹਾਜ਼ਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की