ਯੂਐਸ ਕੈਪੀਟਲ ਉੱਤੇ ਆਪਣੇ ਸਮਰਥਕਾਂ ਰਾਹੀਂ ਹਿੰਸਾ ਕਰਵਾਉਣ ਦੇ ਮਾਮਲੇ ਵਿੱਚ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੋਸ਼ੀ ਕਰਾਰ

ਵਾਸਿ਼ੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਨੂੰ 2020 ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਲਈ ਯੂਐਸ ਕੈਪੀਟਲ ਉੱਤੇ ਆਪਣੇ ਸਮਰਥਕਾਂ ਰਾਹੀਂ ਹਿੰਸਾ ਕਰਵਾਉਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।ਜਸਟਿਸ ਡਿਪਾਰਟਮੈਂਟ ਵੱਲੋਂ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਸ਼ਾਂਤਮਈ ਢੰਗ ਨਾਲ ਤਬਦੀਲ ਕਰਨ ਦੇ ਰਾਹ ਵਿੱਚ ਅੜਿੱਕਾ ਡਾਹੁਣ ਤੇ ਅਮਰੀਕਾ ਦੀ ਜਮਹੂਰੀਅਤ ਨੂੰ ਖਤਰਾ ਪੈਦਾ ਕਰਨ ਲਈ ਇਸ ਤਰ੍ਹਾਂ ਦੇ ਮੁਜਰਮਾਨਾਂ ਢੰਗ ਦਾ ਸਹਾਰਾ ਲੈਣ ਵਾਸਤੇ ਟਰੰਪ ਨੂੰ ਦੋਸ਼ੀ ਐਲਾਨਿਆ ਗਿਆ ਹੈ।

ਟਰੰਪ ਖਿਲਾਫ ਇਹ ਤੀਜਾ ਮੁਜਰਮਾਨਾਂ ਮਾਮਲਾ ਸੀ, ਜਿਸ ਦੀ ਫੈਡਰਲ ਜਾਂਚ ਤੇ ਜਨਤਕ ਸੁਣਵਾਈ ਪਹਿਲਾਂ ਹੀ ਚੱਲ ਰਹੀ ਸੀ।ਜਿ਼ਕਰਯੋਗ ਹੈ ਕਿ ਚੋਣਾਂ ਦੇ ਨਤ਼ੀਜਿਆਂ ਬਾਰੇ ਟਰੰਪ ਵੱਲੋਂ ਝੂਠ ਬੋਲਿਆ ਗਿਆ ਤੇ ਉਸ ਸਮੇਂ ਵੀ ਉਨ੍ਹਾਂ ਕੁੱਝ ਨਹੀਂ ਆਖਿਆ ਜਦੋਂ ਉਨ੍ਹਾਂ ਦੇ ਸਮਰਥਕ ਕੈਪੀਟਲ ਵੱਲ ਪੂਰੀ ਤੈਸ਼ ਵਿੱਚ ਆ ਕੇ ਵਧਣ ਲੱਗੇ। ਟਰੰਪ ਉੱਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਸੱਭ ਕੁੱਝ ਜਾਣਦਿਆਂ ਹੋਇਆਂ ਵੀ ਹਿੰਸਾ ਰੋਕਣ ਦੀ ਕੋਸਿ਼ਸ਼ ਨਹੀਂ ਕੀਤੀ ਤੇ ਸਗੋਂ ਜਦੋਂ ਉਨ੍ਹਾਂ ਨੂੰ ਆਪਣੀ ਹਾਰ ਨਜ਼ਰ ਆਉਣ ਲੱਗੀ ਤਾਂ ਉਨ੍ਹਾਂ ਵੋਟਾਂ ਦੀ ਗਿਣਤੀ ਨੂੰ ਰੋਕਣ ਲਈ ਆਪਣੇ ਸਮਰਥਕਾਂ ਦੀਆਂ ਭਾਵਨਾਂਵਾਂ ਨੂੰ ਹੋਰ ਭੜਕਾਇਆ।
ਅਜਿਹਾ ਪਹਿਲੀ ਵਾਰੀ ਹੋਇਆ ਕਿ ਇੱਕ ਹਾਰੇ ਹੋਏ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ , ਜੋ ਕਿ ਅਗਲੀ ਵਾਰੀ ਲਈ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਨੌਮੀਨੇਸ਼ਨ ਦਾ ਦਾਅਵੇਦਾਰ ਸੀ, ਨੂੰ ਸੱਤਾ ਨਾਲ ਚਿੰਬੜੇ ਰਹਿਣ ਦੀ ਆਪਣੀ ਭੁੱਖ ਕਾਰਨ ਤੇ ਸੱਤਾ ਹਥਿਆਉਣ ਦੀਆਂ ਆਪਣੀਆਂ ਅਸਫਲ ਕੋਸਿ਼ਸ਼ਾਂ ਕਾਰਨ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਸਟਿਸ ਡਿਪਾਰਟਮੈਂਟ ਦੇ ਸਪੈਸ਼ਲ ਕਾਊਂਸਲ ਜੈਕ ਸਮਿੱਥ, ਜਿਨ੍ਹਾਂ ਦੇ ਆਫਿਸ ਵੱਲੋਂ ਟਰੰਪ ਦੇ ਮਾਮਲੇ ਦੀ ਕਈ ਮਹੀਨਿਆਂ ਤੋਂ ਜਾਂਚ ਕੀਤੀ ਜਾ ਰਹੀ ਹੈ, ਨੇ ਆਖਿਆ ਕਿ ਦੇਸ਼ ਦੀ ਕੈਪੀਟਲ ਉੱਤੇ 6 ਜਨਵਰੀ, 2021 ਨੂੰ ਹੋਏ ਹਮਲੇ ਨੂੰ ਅਮਰੀਕੀ ਜਮਹੂਰੀਅਤ ਉੱਤੇ ਹਮਲਾ ਮੰਨਿਆ ਜਾਵੇਗਾ। ਇਸ ਹਮਲੇ ਨੂੰ ਝੂਠ ਦਾ ਸਹਾਰਾ ਲੈ ਕੇ ਭੜਕਾਇਆ ਗਿਆ, ਅਮਰੀਕੀ ਸਰਕਾਰ ਦੇ ਕੰਮਕਾਜ ਵਿੱਚ ਅੜਿੱਕਾ ਡਾਹੁਣ ਦੀ ਕੋਸਿ਼ਸ਼ ਕੀਤੀ ਗਈ, ਪੈ੍ਰਜ਼ੀਡੈਂਸ਼ੀਅਲ ਚੋਣਾਂ ਦੇ ਨਤੀਜਿਆਂ ਨੂੰ ਐਲਾਨਣ ਤੇ ਵੋਟਾਂ ਦੀ ਗਿਣਤੀ ਦੇ ਰਾਹ ਵਿੱਚ ਵਿਘਣ ਪਾਇਆ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी