ਵਾਸ਼ਿੰਗਟਨ, (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਪਹਿਲੀ ਵਾਰ ਇਕ ਚਾਰ ਸਾਲ ਉਮਰ ਦੀ ਬੱਚੀ ਨੂੰ ਆਪਣੀ ਪੋਤੀ ਦੇ ਵਜੋਂ ਸਵੀਕਾਰ ਕੀਤਾ ਹੈ।
ਇਹ ਦੱਸਣਯੋਗ ਹੈ ਕਿ ਬੱਚੀ ਰਾਸ਼ਟਰਪਤੀ ਜੋ ਬਿਡੇਨ ਦੇ ਬੇਟੇ ਹੰਟਰ ਅਤੇ ਅਰਕਨਸਾਸ ਸੂਬੇ ਦੀ ਰਹਿਣ ਵਾਲੀ ਔਰਤ ਲੁਡਨ ਰੌਬਰਟਸ ਦੀ ਬੇਟੀ ਹੈ ਅਤੇ ਪਹਿਲੀ ਵਾਰ ਬਿਡੇਨ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਇਹ ਬੱਚੀ ਉਸ ਦੀ ਪੋਤੀ ਹੈ। ਉਨ੍ਹਾਂ ਕਿਹਾ ਕਿ ਹੰਟਰ ਬਿਡੇਨ ਅਤੇ ਲੁਡਨ ਰੌਬਰਟਸ ਆਪਣੀ ਬੇਟੀ ਨੇਵੀ ਦੇ ਹਿੱਤ ਲਈ ਇਕੱਠੇ ਕੰਮ ਕਰ ਰਹੇ ਹਨ। ਅਤੇ ਲੜਕੀ ਦੀ ਪਛਾਣ ਨੂੰ ਜਿੰਨਾ ਸੰਭਵ ਹੋ ਸਕੇ ਗੁਪਤ ਰੱਖਿਆ ਗਿਆ ਸੀ।ਇਸ ਤੋਂ ਇਲਾਵਾ ਬਿਡੇਨ ਦੇ 6 ਬੇਟੇ ਅਤੇ ਪੋਤੀਆਂ ਵੀ ਹਨ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਮਾਮਲਾ ਨਹੀਂ ਸਗੋਂ ਪਰਿਵਾਰਕ ਦਾ ਇਕ ਮਾਮਲਾ ਹੈ।ਅਤੇ ਮੇਰੀ ਪਤਨੀ, ਜਿਲ, ਅਤੇ ਮੈਂ ਆਪਣੇ ਪੋਤੇ-ਪੋਤੀਆਂ ਲਈ ਸਭ ਤੋਂ ਵਧੀਆ ਚਾਹੁੰਦੇ ਹਾਂ।
ਜ਼ਿਕਰਯੋਗ ਹੈ ਕਿ ਚਾਰ ਸਾਲ ਦੀ ਬੱਚੀ ਦੀ ਮਾਂ ਰੌਬਰਟਸ ਨੇ ਬੱਚੀ ਦੀ ਕਸਟਡੀ ਲਈ ਅਦਾਲਤ ‘ਚ ਦਾਅਵਾ ਦਾਇਰ ਕੀਤਾ ਸੀ।ਅਤੇ ਡੀਐਨਏ ਟੈਸਟ ਤੋਂ ਸਾਬਤ ਹੋਇਆ ਸੀ ਕਿ ਲੜਕੀ ਦਾ ਪਿਤਾ ਹੰਟਰ ਹੀ ਹੈ। ਉਸ ਤੋਂ ਬਾਅਦ, ਹੰਟਰ ਅਤੇ ਰੌਬਰਟਸ ਨੇ ਅਦਾਲਤ ਦੇ ਬਾਹਰ ਇਹ ਮਾਮਲਾ ਸੁਲਝਾਇਆ।ਹੰਟਰ ਬਿਡੇਨ ਨੇ ਸੰਨ 2021 ਦੇ ਵਿੱਚ ਕਿਹਾ, “ਜਦੋਂ ਮੈਂ ਰੌਬਰਟਸ ਨੂੰ ਮਿਲਿਆ, ਮੈਂ ਸ਼ਰਾਬ ਅਤੇ ਨਸ਼ਿਆਂ ਦੇ ਪ੍ਰਭਾਵ ਵਿੱਚ ਸੀ।” ਮੈਨੂੰ ਇਸ ਮੁਲਾਕਾਤ ਬਾਰੇ ਹੋਰ ਕੁਝ ਯਾਦ ਨਹੀਂ ਹੈ। ਮੈਂ ਗੜਬੜ ਕੀਤੀ ਪਰ ਮੈਂ ਇਸ ਦੀ ਜ਼ਿੰਮੇਵਾਰੀ ਲੈਂਦਾ ਹਾਂ।ਬਿਡੇਨ ਦੇ ਪਹਿਲਾਂ ਹੀ ਚਾਰ ਬੱਚੇ ਹਨ, ਬੇਟਾ ਹੰਟਰ। ਉਸ ਦੀ ਸਾਬਕਾ ਪਤਨੀ ਕੈਥਲੀਨ ਨਾਲ ਤਿੰਨ ਧੀਆਂ ਹਨ ਅਤੇ ਮੌਜੂਦਾ ਪਤਨੀ ਮੇਲਿਸਾ ਕੋਹੇਨ ਨਾਲ 3 ਸਾਲ ਦਾ ਇਕ ਬੇਟਾ ਹੈ।
ਵਿਰੋਧੀਆਂ ਨੇ ਹੁਣ ਤੱਕ ਰੌਬਰਟਸ ਦੀ ਧੀ, ਨੇਵੀ, ਨੂੰ ਪੋਤੀ ਵਜੋਂ ਸਵੀਕਾਰ ਨਾ ਕਰਨ ਲਈ ਬਿਡੇਨ ਦਾ ਮਜਾਕ ਉਡਾਇਆ ਸੀ।