ਔਰਤਾਂ ਵੱਲੋਂ ਰੰਗ ਬਿਰੰਗੇ ਪੰਜਾਬੀ ਸੂਟ ਪਾਏ ਗਏ ਅਤੇ ਤਰਾਂ ਤਰਾ ਦੇ ਸ਼ਿੰਗਾਰ ਕੀਤੇ ਹੋਏ ਸਨ
ਕੁੰਜ ਵਿਹਾਰ ਇਲਾਕੇ ਨੇ ਵਿਰਸੇ ਨੂੰ ਦਰਸਾਉਂਦੇ ਹੋਏ ਤਿਉਹਾਰ ਨੂੰ ਮੁਨਾਕੇ ਪੰਜਾਬ ਵਾਸੀਆਂ ਨੂੰ ਆਪਸੀ ਭਾਈਚਾਰਕ ਸਾਂਝ ਵਧਾਉਣ ਅਤੇ ਸਭਿਆਚਾਰ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ
ਲੁਧਿਆਣਾ(Monika )ਤੀਆਂ ਦਾ ਤਿਓਹਾਰ ਸਾਉਣ ਮਹੀਨੇ ਦੀ ਤੀਜ ਤੋਂ ਸੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾਂ ਕੁੜੀਆਂ ਦਾ ਤਿਓਹਾਰ ਹੈ।ਸਾਉਂਣ ਮਹੀਨੇ ਨਾਲ ਜੁੜਿਆ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ ਇਸ ਲਈ ਮਹਾਨਗਰ ਦੇ ਹਲਕਾ ਉੱਤਰੀ ਚ ਪੈਂਦੇ ਵਾਰਡ 94 ਦੇ ਇਲਾਕਾ ਕੁੰਜ ਵਿਹਾਰ ਵਿੱਚ ਤੀਆ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਇਲਾਕੇ ਦੀਆਂ ਔਰਤਾ ਵੱਲੋਂ ਰਲ ਮਿਲਕੇ ਇਸ ਪਰੋਗਰਾਮ ਨੂੰ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਵਾਰਡ ਨੰਬਰ 94 ਤੋ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਰੀਟਾ ਕਟੌਚ ਅਤੇ ਮਹਿਲਾ ਵਿੰਗ ਦੇ ਵਾਇਸ ਪ੍ਰਧਾਨ ਰੀਟਾ ਮਲਹੋਤਰਾ ਸ਼ਾਮਿਲ ਹੋਏ।ਤੀਆ ਦਾ ਤਿਉਹਾਰ ਮਨਾਉਣ ਲਈ ਸਾਰੀਆਂ ਔਰਤਾਂ ਵੱਲੋਂ ਰੰਗ ਬਿਰੰਗੇ ਪੰਜਾਬੀ ਸੂਟ ਪਾਏ ਗਏ ਅਤੇ ਤਰਾਂ ਤਰਾ ਦੇ ਸ਼ਿੰਗਾਰ ਕੀਤੇ ਹੋਏ ਸਨ।ਇਸ ਸਮੇ ਡੀ ਜੇ ਦਾ ਖਾਸ ਪਰਬੰਧ ਕੀਤਾ ਗਿਆ ਸੀ।ਇਸ ਦੋਰਾਨ ਲੜਕੀਆਂ ਵੱਲੋਂ ਗਿੱਧਾ ਵੀ ਪਾਇਆ ਗਿਆ ਸਾਰਾ ਮਾਹੌਲ ਪੰਜਾਬੀ ਵਿਰਸੇ ਨੂੰ ਦਰਸ਼ਾ ਰਿਹਾ ਸੀ।ਇਲਾਕਾ ਲੜਕੀਆਂ ਵੱਲੋਂ ਪਾਈਆਂ ਜਾ ਰਹੀਆਂ ਬੋਲੀਆਂ ਨਾਲ ਗੂੰਜ ਰਿਹਾ ਸੀ।ਇਸ ਮੋਕੇ ਪਰਚੀ ਚੁੱਕਣ ਦਾ ਖੇਲ ਵੀ ਖੇਲਿਆ ਗਿਆ ਅਤੇ ਜਿਸ ਦੀ ਪਰਚੀ ਚ ਜੋ ਵੀ ਲਿਖਿਆ ਆਉਂਦਾ ਸੀ ਉਹ ਉਸਨੂੰ ਕਰਨਾ ਪੈਂਦਾ ਸੀ।ਕੁੰਜ ਵਿਹਾਰ ਇਲਾਕੇ ਨੇ ਵਿਰਸੇ ਨੂੰ ਦਰਸਾਉਂਦੇ ਹੋਏ ਤਿਉਹਾਰ ਨੂੰ ਮੁਨਾਕੇ ਪੰਜਾਬ ਵਾਸੀਆਂ ਨੂੰ ਆਪਸੀ ਭਾਈਚਾਰਕ ਸਾਂਝ ਵਧਾਉਣ ਅਤੇ ਸਭਿਆਚਾਰ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ।