ਸਿਓਲ : ਅਮਰੀਕਾ ਨੇ ਸੋਮਵਾਰ ਨੂੰ ਦੱਖਣੀ ਕੋਰੀਆ ਨੂੰ ਇਕ ਹੋਰ ਪ੍ਰਮਾਣੂ ਪਣਡੁੱਬੀ ਭੇਜੀ ਹੈ। ਇਸਦਾ ਨਾਮ ਯੂਐੱਸਐੱਸ ਐਨਾਪੋਲਿਸ ਹੈ। ਦੱਖਣੀ ਕੋਰੀਆ ਨੂੰ ਭੇਜੀ ਗਈ ਇਹ ਅਮਰੀਕਾ ਦੀ ਦੂਜੀ ਪਰਮਾਣੂ ਪਣਡੁੱਬੀ ਹੈ। ਪਿਛਲੇ ਹਫਤੇ ਅਮਰੀਕਾ ਨੇ 1983 ਤੋਂ ਬਾਅਦ ਪਹਿਲੀ ਵਾਰ ਯੂ.ਐੱਸ.ਐੱਸ. ਕੇਂਟਕੀ ਨਾਂ ਦੀ ਪਣਡੁੱਬੀ ਦੱਖਣੀ ਕੋਰੀਆ ਭੇਜੀ ਸੀ। ਉਦੋਂ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨੂੰ ਪ੍ਰਮਾਣੂ ਹਮਲੇ ਦੀ ਚਿਤਾਵਨੀ ਦਿੱਤੀ ਸੀ। ਇਸ ਦੇ ਨਾਲ ਹੀ ਕਈ ਮਿਜ਼ਾਈਲਾਂ ਵੀ ਦਾਗੀਆਂ ਗਈਆਂ।
ਉੱਤਰੀ ਕੋਰੀਆ ਨੇ ਕਿਹਾ ਸੀ ਕਿ ਅਮਰੀਕਾ ਦੀਆਂ ਇਨ੍ਹਾਂ ਕਾਰਵਾਈਆਂ ਕਾਰਨ ਕੋਰੀਆ ਵਿਚ ਪਰਮਾਣੂ ਯੁੱਧ ਦਾ ਖਤਰਾ ਵੱਧ ਰਿਹਾ ਹੈ। ਐਨਾਪੋਲਿਸ ਪ੍ਰਮਾਣੂ ਪਣਡੁੱਬੀ ਇਸ ਸਮੇਂ ਜੇਜੂ ਟਾਪੂ ‘ਤੇ ਡੌਕ ਕੀਤੀ ਗਈ ਹੈ। ਐਨਾਪੋਲਿਸ ਦਾ ਮੁੱਖ ਮਿਸ਼ਨ ਦੁਸ਼ਮਣ ਦੇ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਨਸ਼ਟ ਕਰਨਾ ਹੈ।
ਇਸ ਦੇ ਨਾਲ ਹੀ ਅਮਰੀਕਾ ਨੇ ਕਿਹਾ ਹੈ ਕਿ ਉਹ ਉੱਤਰੀ ਕੋਰੀਆ ਭੱਜ ਗਏ ਆਪਣੇ ਸੈਨਿਕ ਨੂੰ ਵਾਪਿਸ ਲਿਆਉਣ ਲਈ ਕਿਮ ਜੋਂਗ ਉਨ ਦੀ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ।