ਪੰਜਾਬ ਭਵਨ ਸਰੀ ਕੈਨੇਡਾ ਵਿੱਚ ਬਾਬਾ ਫਰੀਦ ਯਾਦਗਾਰੀ ਕਲੱਬ ਵਲੋਂ ਵਾਲੀਬਾਲ ਸ਼ੂਟਿੰਗ ਬਾਰੇ ਮੈਗਜ਼ੀਨ ਜਾਰੀ, ਸੈਮੀਨਾਰ ਦੌਰਾਨ ਸਰੀ ਸਕੂਲਜ਼ ਟਰੱਸਟੀ ਗੈਰੀ ਥਿੰਦ ਵਲੋਂ ਸਕੂਲਾਂ ‘ਚ ਵਾਲੀਬਾਲ ਸ਼ੂਟਿੰਗ ਦਾ ਜਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਉਣ ਦਾ ਐਲਾਨ

ਸਰੀ  (ਰਾਜ ਗੋਗਨਾ )-ਬਾਬਾ ਫਰੀਦ ਯਾਦਗਾਰੀ ਵਾਲੀਬਾਲ ਸ਼ੂਟਿੰਗ ਕਲੱਬ ਸਰੀ (ਕੈਨੇਡਾ) ਵਲੋਂ ਪਿਛਲੇ ਤਿੰਨ ਦਹਾਕਿਆ ਤੋਂ ਵਿਦੇਸ਼ੀ ਧਰਤੀ ਕੈਨੇਡਾ ‘ ਦੇ ਵਿੱਚ ਕੀਤੀਆਂ ਜਾ ਰਹੀਆਂ ਖੇਡ ਸਰਗਰਮੀਆਂ ਨੂੰ ਕਲਮਬੰਦ ਕਰਦਾ ਮੈਗਜ਼ੀਨ ਰਿਲੀਜ਼ ਕਰਨ ਲਈ ਅੱਜ ਇਥੇ ਪੰਜਾਬ ਭਵਨ ਸਰੀ ਵਿਖੇ ਇਕ ਖੇਡ ਸਮਾਰੋਹ ਕਰਵਾਇਆ ਗਿਆ l ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸਰੀ ਸਕੂਲਜ਼ ਦੇ ਟਰੱਸਟੀ ਸ੍ਰੀ ਗੈਰੀ ਥਿੰਦ ਨੇ ਖੇਡ ਕਲੱਬ ਦੇ ਕੈਨੇਡਾ ‘ਚ ਖੇਡ ਉਪਰਾਲਿਆਂ ਦੀ ਭਰਪੂਰ ਸਲਾਘਾ ਕਰਦਿਆਂ, ਆਉਂਦੇ ਸਮੇਂ ‘ਚ ਸਰਕਾਰੀ ਪੱਧਰ ‘ਤੇ ਸਰੀ ਦੇ ਸਕੂਲਾਂ ‘ਚ ਜਿਲ੍ਹਾ ਪੱਧਰ ‘ਤੇ ਵਾਲੀਬਾਲ ਸ਼ੂਟਿੰਗ ਦਾ ਟੂਰਨਾਮੈਂਟ ਕਰਵਾਉਣ ਦਾ ਵੀ ਐਲਾਨ ਕੀਤਾ l ਇਸ ਮੌਕੇ ਉੱਘੇ ਸਮਾਜ ਸੇਵੀ ਅਤੇ ਸਫਲ ਕਾਰੋਬਾਰੀ ਸੁੱਖੀ ਬਾਠ ਨੇ ਕਿਹਾ ਕਿ ਕੈਨੇਡਾ ਦੀ ਧਰਤੀ ‘ਤੇ ਪੰਜਾਬ ਦੀ ਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਕਲੱਬ ਦੇ ਉਪਰਾਲੇ ਇਕਅਹਿਮ ਸ਼ਲਾਘਾਯੋਗ ਕਦਮ ਹਨ l ਉਨ੍ਹਾਂ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਆਪਣੀ ਮਾਤ ਭੂਮੀ ‘ਤੇ ਪਾਣੀ ਦੀ ਮਾਰ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਮਾਤ ਭੂਮੀ ‘ਤੇ ਸਹਿਯੋਗ ਦੇਣ ਦਾ ਵੀ ਸੱਦਾ ਦਿੱਤਾl ਇਸ ਮੌਕੇ ਸ੍ਰੀ ਥਿੰਦ ਅਤੇ ਸੁੱਖੀ ਬਾਠ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ l ਇਥੇ ਪੁੱਜੇ ਜਗਰਾਉਂ ਤੋਂ ਪੱਤਰਕਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਦਹਾਕੇ ਪਹਿਲਾਂ ਪ੍ਰਵਾਸ ਕਰਕੇ ਕੈਨੇਡਾ ਪੁੱਜੇ ਪੰਜਾਬੀ ਆਪਣੇ ਨਾਲ ਆਪਣੇ ਸੌਂਕ ਵੀ ਲੈ ਆਏ ਅਤੇ ਇਨ੍ਹਾਂ ਪੰਜਾਬੀਆਂ ਨੇ ਆਪਣੀਆਂ ਵਿਰਾਸਤੀ ਖੇਡਾਂ ਨੂੰ ਇਥੋਂ ਦੇ  ਸਟੇਡੀਅਮਾਂ ਦਾ ਸਿੰਗਾਰ ਬਣਾ ਦਿੱਤਾ ਹੈ।ਉਨ੍ਹਾਂ ਕਲੱਬ ਦੇ ਉਪਰਾਲੇ ਲਈ ਕਲੱਬ ਦੇ ਮੈਬਰਾਨਾ ਨੂੰ ਵਧਾਈ ਦਿੱਤੀ ਅਤੇ ਇਸ ਖੇਡ ਨੂੰ ਪੰਜਾਬ ਵਿਚ ਸਰਕਾਰੀ ਤੌਰ ‘ਤੇ ਉਤਸਾਹਿਤ ਕਰਨ ਲਈ ਯਤਨਾਂ ਨੂੰ ਤੇਜ ਕਰਨ ਦਾ ਵੀ ਸੱਦਾ ਦਿੱਤਾ l ਇਸ ਮੌਕੇ ਕਲੱਬ ਵਲੋਂ ਵਰਿੰਦਰ ਸਿੰਘ ਖੱਟੜਾ ਨੇ ਕਲੱਬ ਦੀਆਂ ਖੇਡ ਪ੍ਰਾਪਤੀਆਂ ‘ਤੇ ਵੀ ਚਾਨਣਾ ਪਾਇਆ ਤੇ ਇਨ੍ਹਾਂ ਉਪਰਲਿਆਂ ਨੂੰ ਹੋਰ ਤੇਜ ਕਰਨ ਦਾ ਭਰੋਸਾ ਦਿੱਤਾ l ਇਸ ਮੌਕੇ ਕਲੱਬ ਵਲੋਂ ਵਾਲੀਬਾਲ ਨੂੰ ਪਰਮੋਟ ਕਰਨ ਲਈ ਸਾਂਝੇ ਯਤਨਾਂ ਦਾ ਸੱਦਾ ਦਿੱਤਾ l ਇਸ ਮੌਕੇ ਜਗਦੇਵ ਸਿੰਘ ਢਿੱਲੋਂ ਅਤੇ ਆਕਾਸ਼ ਛੀਨਾ ਨੇ ਕਲੱਬ ਵਲੋਂ ਸਮੂਹ ਸਖਸੀਅਤਾਂ ਦਾ ਧੰਨਵਾਦ ਕੀਤਾ l ਇਸ ਮੌਕੇ ਸਾਹਿਤਕਾਰ ਸ੍ਰੀ ਕਵਿੰਦਰ”ਚਾਂਦ”ਸਮੇਤ ਵੱਖ ਵੱਖ ਵਾਲੀਬਾਲ ਸ਼ੂਟਿੰਗ ਕਲੱਬਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ l

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की