ਪਿਛਲੇ 70 ਸਾਲ ਤੋ ਭੁਲੱਥ ਵਿੱਚ ਹੋ ਰਹੀ ਰਾਮ ਲੀਲਾ ਦੀਆਂ ਤਿਆਰੀਆਂ ਜੋਰਾਂ ਤੇ ਸਟੇਜ ਨੂੰ ਪੱਕਾ ਅਤੇ ਆਲੇ ਦੁਆਲੇ ਦੀ ਸਫਾਈ ਦਾ ਕਾਰਜ ਸ਼ੁਰੂ

ਭੁਲੱਥ (ਅਜੈ ਗੋਗਨਾ )—ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟ੍ਰਿਕ ਕਲੱਬ, ਭੁਲੱਥ ਜੋ ਪਿਛਲੇ ਕਰੀਬਨ 70 ਸਾਲ ਤੋ ਭੁਲੱਥ ਵਿੱਚ ਭਗਾਵਨ ਸ੍ਰੀ ਰਾਮ ਚੰਦਰ ਜੀ ਦੀ ਲੀਲਾ ਕਰਦੇ ਹਨ। ਇਸ ਸਾਲ ਵੀ ਰਾਮ ਲੀਲਾ ਦੀ ਤਿਆਰੀ ਸੁਰੂ ਕਰ ਦਿੱਤੀ ਗਈ ਹੈ। ਰਾਮ ਲੀਲਾ ਦੀ ਸਟੇਜ ਨੂੰ ਪੱਕਾ ਕੀਤਾ ਜਾ ਰਿਹਾ ਹੈ ਅਤੇ ਆਲੇ-ਦੁਆਲੇ ਸਫਾਈ ਕਰਾਈ ਜਾ ਰਹੀ ਹੈ। ਇਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਦੇਸ਼ ਕੁਮਾਰ ਦੱਤਾ ਨੇ ਦੱਸਿਆ ਕਿ ਪ੍ਰਭੂ ਸ੍ਰੀ ਰਾਮ ਜੀ ਦੇ ਸਾਰੇ ਭਗਤਾਂ ਤੇ ਰਾਮ ਲੀਲਾ ਕਰਨ ਵਾਲੇ ਪਾਤਰਾ ਨੂੰ ਰਾਮ ਲੀਲਾ ਕਰਨ ਦਾ ਬਹੁਤ ਹੀ ਜ਼ਿਆਦਾ ਉਤਸਾਹ ਹੁੰਦਾ ਹੈ।ਅਤੇ ਭੁਲੱਥ ਦੀ ਸੰਗਤ ਵੀ ਸਮਾਂ ਕੱਢ ਕੇ ਰਾਮ ਲੀਲਾ ਦੇਖਣ ਦਾ ਆਨੰਦ ਮਾਣਦੀ ਹੈ ਅਤੇ ਸ਼੍ਰੀ ਰਾਮ ਭਗਾਵਨ ਜੀ ਨੂੰ ਯਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕੁੱਝ ਨਵੇਂ ਅੰਦਾਜ ਨਾਲ ਰਾਮ ਲੀਲਾ ਹੋਵੇਗੀ ਅਤੇ ਦੇਖਣ ਆਈ ਇਲਾਕੇ ਦੀ ਸਮੂੰਹ ਸੰਗਤ ਲਈ ਹਰ ਤਰ੍ਹਾਂ ਦੀ ਸਹੂਲਤ ਦੇ ਪ੍ਰਬੰਧ ਯਕੀਨੀ ਤੋਰ ਤੇ ਕੀਤੇ ਜਾਣਗੇ। ਇਸ ਮੋਕੇ ਕਮੇਟੀ ਨਾਲ ਸਬੰਧਤ ਸਮਾਜ ਸੇਵੀ ਸ੍ਰੀ ਸ਼ਾਮ ਲਾਲ ਸਰਮਾਂ, ਅਸ਼ੋਕ ਕੁਮਾਰ ਘਈ, ਅਨਿਲ ਕੁਮਾਰ ਦੱਤਾ, ਚੀਨੂੰ ਦੱਤਾ, ਸਾਮ ਲਾਲ ਡੰਗ, ਰਾਮ ਰਤਨ ਮੰਗੂ, ਸਾਗਰ, ਸਾਬੀ ਅੱਲੜ ਤੇ ਹੋਰ ਕਮੇਟੀ ਮੈਂਬਰ ਹਾਜਰ ਸਨ।

Loading

Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...