ਯੂਕੇ ਦੀਆਂ ਸਾਹਿਤਕ ਸਖਸ਼ੀਅਤਾਂ ਵੱਲੋਂ ਡਾ. ਨਿਰਮਲ ਜੌੜਾ ਨੂੰ ਬੋਰਡ ਆਫ ਸਟੱਡੀਜ਼ ਮੈਂਬਰ ਵਜੋਂ  ਨਿਯੁਕਤੀ ‘ਤੇ ਵਧਾਈ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿੱਚ ਇਹ ਖ਼ਬਰ ਬੜੇ ਮਾਣ ਨਾਲ ਪੜ੍ਹੀ ਜਾਵੇਗੀ ਕਿ ਉਹਨਾਂ ਦੇ ਆਪਣੇ ਡਾ. ਨਿਰਮਲ ਜੌੜਾ ਨੇ ਪ੍ਰਾਪਤੀ ਭਰੀ ਇੱਕ ਪੁਲਾਂਘ ਪੁੱਟੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ, ਪੰਜਾਬੀ ਨਾਟਕ ਤੇ ਸੱਭਿਆਚਾਰ ਨਾਲ ਜੁੜੀ ਉੱਘੀ ਸਖਸ਼ੀਅਤ ਡਾ.ਨਿਰਮਲ ਜੌੜਾ ਨੂੰ ਬੋਰਡ ਆਫ਼ ਸਟੱਡੀਜ਼ ਦਾ ਮੈਂਬਰ ਨਿਯੁਕਤ ਕੀਤਾ ਹੈ। ਡਾ. ਜੌੜਾ ਦੀ ਇਹ ਨਿਯੁਕਤੀ ਫੋਕ ਆਰਟ ਤੇ ਸੱਭਿਆਚਾਰ ਵਰਗ ਵਿੱਚ ਕੀਤੀ ਗਈ ਹੈ। ਡਾ. ਜੌੜਾ ਪੰਜਾਬ ਦੇ ਸੱਭਿਆਚਾਰਕ ਕਾਮੇ ਤੇ ਮਾਹਿਰ ਵਜੋਂ ਪਿਛਲੇ ਤਿੰਨ ਦਹਾਕਿਆਂ ਤੋਂ ਕਾਰਜਸ਼ੀਲ ਹਨ। ਮੋਗਾ ਜ਼ਿਲ੍ਹਾ ਦੇ ਮਾਣਮੱਤੇ ਪਿੰਡ ਬਿਲਾਸਪੁਰ ਦੀ ਝੋਲੀ ਪਿਆ ਇਹ ਮਾਣ ਨਿਰਮਲ ਜੌੜਾ ਦੀ ਅਣਥੱਕ ਮਿਹਨਤ ਕਰਕੇ ਹੀ ਮਿਲਿਆ ਹੈ। ਡਾ. ਜੌੜਾ ਨੂੰ ਮਿਲੀ ਇਸ ਜ਼ਿੰਮੇਵਾਰੀ ਲਈ ਬਰਤਾਨੀਆ ਵਿੱਚ ਵਸਦੇ ਸਾਹਿਤਕ ਸਖਸ਼ੀਅਤਾਂ ਨੇ ਦਿਲੀ ਖੁਸ਼ੀ ਮਨਾਈ ਹੈ। ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਗੁਰੂ ਨਾਨਕ ਯੂਨੀਵਰਸਲ ਸੇਵਾ ਯੂਕੇ ਦੇ ਆਗੂ ਡਾ. ਤਾਰਾ ਸਿੰਘ ਆਲਮ, ਅਮਰਜੀਤ ਕੌਰ ਆਲਮ, ਜਸਵੀਰ ਸਿੰਘ ਮਠਾੜੂ, ਇੰਦਰਜੀਤ ਸਿੰਘ ਮਠਾੜੂ, ਡਾ. ਸਨੀ ਸਿੱਧੂ, ਸਾਹਿਬ ਮੈਗਜ਼ੀਨ ਦੇ ਸੰਪਾਦਕ ਰਣਜੀਤ ਸਿੰਘ ਰਾਣਾ, ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ, ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ, ਗਾਇਕ ਕਰਮਜੀਤ ਮੀਨੀਆਂ, ਲੇਖਕ ਅਮਰ ਮੀਨੀਆਂ, ਸ਼ਾਇਰ ਅਮਨਦੀਪ ਧਾਲੀਵਾਲ ਆਦਿ ਵੱਲੋਂ ਨਿਰਮਲ ਜੌੜਾ ਦੀ ਇਸ ਨਿਯੁਕਤੀ ‘ਤੇ ਹਾਰਦਿਕ ਵਧਾਈ ਪੇਸ਼ ਕੀਤੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸਾਹਿਤਕਾਰ ਡਾ. ਤਾਰਾ ਸਿੰਘ ਆਲਮ ਤੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਕਿਹਾ ਕਿ ਨਿਰਮਲ ਜੌੜਾ ਦੀਆਂ ਪ੍ਰਾਪਤੀਆਂ ‘ਤੇ ਜਿੰਨਾ ਮਾਣ ਕੀਤਾ ਜਾਵੇ, ਓਨਾ ਥੋੜ੍ਹਾ ਹੈ। ਡਾ. ਜੌੜਾ ਆਪਣੇ-ਆਪ ਵਿੱਚ ਇੱਕ ਤੁਰਿਆ ਫਿਰਦਾ ਸ਼ਬਦਕੋਸ਼ ਤੇ ਸੰਸਥਾ ਵਾਂਗ ਹੈ ਜੋ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਹੈ।

Loading

Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...