ਕੈਨੇਡਾ ਵਿੱਚ 9 ਮਿਲੀਅਨ ਡਾਲਰ ਦੀਆਂ ਕਾਰਾਂ ਚੌਰੀ ਕਰਨ ਦੇ ਦੌਸ਼ ਵਿੱਚ 15 ਪੰਜਾਬੀ ਗ੍ਰਿਫਤਾਰ . ਪੀਆਰਪੀ ਜੁਆਇੰਟ ਫੋਰਸ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਛਾਪੇਮਾਰੀ ਦੌਰਾਨ ਕਾਰਗੋ ਚੌਰੀ ਦੀ ਰਿਕਵਰੀ

ਟੌਰਾਂਟੋ,  (ਰਾਜ ਗੋਗਨਾ )- ਲੰਘੇ ਮਾਰਚ ਮਹੀਨੇ ਵਿੱਚ, ਪੀਲ ਵਿੱਚ ਅਤੇ ਪੂਰੇ ਗ੍ਰੇਟਰ ਟੋਰਾਂਟੋ ਦੇ ਖੇਤਰ ਵਿੱਚ ਟਰੈਕਟਰ ਟ੍ਰੇਲਰ ਅਤੇ ਹੋਰ ਮਾਲ ਦੀ ਵੱਡੀ ਚੋਰੀ ਦੀ ਇੱਕ ਵਿਸ਼ਾਲ ਲੜੀ ਦੇ ਤਹਿਤ ਪੀਆਰਪੀ ਜੁਆਇੰਟ ਫੋਰਸ ਦੇ ਵੱਲੋ ਜਾਂਚ ਕਰਨ ਲਈ ਇੱਕ ਸਾਂਝੀ ਟਾਸਕ ਫੋਰਸ ਬਣਾਈ ਗਈ ਸੀ। ਇਹ ਪ੍ਰੋਜੈਕਟ ‘ਬਿਗ ਰਿਗ‘ ਦੀ ਜਾਂਚ ਦੇ ਨਤੀਜੇ ਵਜੋਂ ਇਕ ਵੱਡਾ ਅਪਰਾਧਿਕ ਬਿੱਗ ਰਿੰਗ ਫੜਿਆ ਗਿਆ ਜਿੰਨਾਂ ਪਾਸੋ ਚੋਰੀ ਕੀਤੇ ਗਏ ਟਰੈਕਟਰ ਟ੍ਰੇਲਰ ਅਤੇ ਹੋਰ ਮਾਲ ਦੀ ਚੋਰੀ ਲਈ ਜ਼ਿੰਮੇਵਾਰ ਦੌਸ਼ੀ ਵਿਅਕਤੀਆਂ ਵਿਰੁੱਧ ਦੌਸ਼ ਅਇਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਗ੍ਰਿਫਤਾਰ ਕੀਤੇ ਗਏ 15 ਲੋਕਾਂ ਵਿੱਚ ਸਾਰੇ ਹੀ ਪੰਜਾਬੀ ਮੂਲ ਦੇ ਹਨ। ਪੀਆਰਪੀ ਜੁਅਇੰਟ ਫੋਰਸ ਦੀ ਜਾਂਚ ਦੋਰਾਨ ਇੰਨਾਂ ਵੱਲੋ ਚੋਰੀ ਕੀਤੇ ਗਏ ਕਾਰਾਂ ਕੰਟੇਨਰਾਂ ਨੂੰ ਖਰੀਦਣ ਵਾਲੇ ਅਣਗਿਣਤ ਗਾਹਕਾਂ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਨੂੰ ਬਿਗ ਰਿਗ ਦਾ ਨਾਂ ਦਿੱਤਾ ਗਿਆ। ਪੁਲਿਸ ਦੇ ਸਾਂਝੀ ਟਾਸਕ ਫੋਰਸ ਵਲੋਂ ਇੰਨਾਂ ਲੋਕਾਂ ਤੇ 73 ਦੋਸ਼ਾਂ ਦੇ ਤਹਿਤ ਨਾਲ ਕੁੱਲ 15 ਗ੍ਰਿਫਤਾਰੀਆਂ ਹੋਈਆ ਹਨ। ਇਸ ਚੋਰੀ ਹੋਏ ਮਾਲ ਦੀ ਦੀ ਰਿਕਵਰੀ 9 ਮਿਲੀਅਨ ਡਾਲਰ ਤੋ ਉਪਰ ਦੀਆ ਚੋਰੀ ਕੀਤੀਆ ਕਾਰਾਂ ਅਤੇ ਜਿੰਨਾਂ ਵਿੱਚ ਚੋਰੀ ਹੋਏ ਟਰੈਕਟਰ ਟਰੇਲਰਾਂ ਦੇ ਮੁੱਲ ਵਿੱਚ 2,250,000.00 ਡਾਲਰ ਦੀ ਰਿਕਵਰੀ ਸ਼ਾਮਲ ਹੈ। ਇਸ ਤਰਾਂ ਇਸ ਸੰਪਤੀ ਦੀ ਕੁੱਲ ਕੀਮਤ 9,240,000.00 ਹੈ।ਇਹ ਜਾਂਚ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ, ਹਾਲਟਨ ਰੀਜਨਲ ਪੁਲਿਸ, ਟੋਰਾਂਟੋ ਪੁਲਿਸ ਸਰਵਿਸ, ਯਾਰਕ ਰੀਜਨਲ ਪੁਲਿਸ, ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ, ਐਸੋਸੀਏਸ਼ਨ ਅਤੇ ਕੈਨੇਡਾ ਦੇ ਵਿੱਤੀ ਲੈਣ-ਦੇਣ ਅਤੇ ਰਿਪੋਰਟਾਂ ਵਿਸ਼ਲੇਸ਼ਣ ਕੇਂਦਰ ਦੇ ਸਾਂਝੇ ਸਹਿਯੋਗ ਨਾਲ ਕੀਤੀ ਗਈ ਸੀ।ਪੀਆਰਪੀ ਨੇ ‘ ਪ੍ਰੋਜੈਕਟ ਬਿਗ’ਰਿਗ ਦੁਆਰਾ 15 ਪੰਜਾਬੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਵਿਰੁੱਧ ਦੌਸ਼ ਆਇਦ ਕੀਤੇ ਗਏ ਹਨ। ਜਿੰਨਾਂ ਵਿੱਚ ਬਲਕਾਰ ਸਿੰਘ, 42 ਸਾਲ ਅਜੈ, 26 ਸਾਲ,ਮਨਜੀਤ ਪੱਡਾ, 40 ਸਾਲ, ਜਗਜੀਵਨ ਸਿੰਘ, 25 ਸਾਲ, ਅਮਨਦੀਪ ਬੈਦਵਾਨ, 41 ਸਾਲ, ਕਰਮਸ਼ੰਦ ਸਿੰਘ 58 ਸਾਲ,ਜਸਵਿੰਦਰ ਅਟਵਾਲ, 45 ਸਾਲ, ਲਖਵੀਰ ਸਿੰਘ, 45 ਸਾਲ,ਜਗਪਾਲ ਸਿੰਘ 34 ਸਾਲ,ਉਪਕਰਨ ਸੰਧੂ, 31 ਸਾਲ ,ਸੁਖਵਿੰਦਰ ਸਿੰਘ, 44 ਸਾਲ ਕੁਲਵੀਰ ਬੈਂਸ, 39 ਸਾਲ , ਬਨੀਸ਼ੀਦਰ ਲਾਲਸਰਨ, 39 ਸਾਲ, ਸ਼ੋਬਿਤ ਵਰਮਾ (23) ਸਾਲ ਸੁਖਨਿੰਦਰ ਢਿੱਲੋਂ, 34 ਸਾਲ , ਉੱਤੇ ਅਪਰਾਧਾਂ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਹਨ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र