ਬਰਖਾਸਤ ਕੀਤੇ ਗਏ ਅਟਾਰਨੀ ਰਿਚਰਡ ਅਲੈਕਸ ਵਿਰੁੱਧ ਆਪਣੀ ਪਤਨੀ ਤੇ ਪੁੱਤਰ ਦੀ ਹੱਤਿਆ ਦੇ ਦੋਸ਼ ਆਇਦ * ਹੋ ਸਕਦੀ ਹੈ 30 ਸਾਲ ਦੀ ਸਜਾ

ਸੈਕਰਾਮੈਂਟੋ   (ਹੁਸਨ ਲੜੋਆ ਬੰਗਾ)-ਦੱਖਣੀ ਕਾਰੋਲੀਨਾ ਦੇ ਬਰਖਾਸਤ ਕੀਤੇ ਗਏ ਅਟਾਰਨੀ ਰਿਚਰਡ ਅਲੈਕਸ ਮੁਰਡੌਘ ਵਿਰੁੱਧ ਆਪਣੀ ਪਤਨੀ ਤੇ ਪੁੱਤਰ ਦੇ ਦੋਹਰੇ ਕਤਲ ਦੇ ਮਾਮਲੇ ਵਿਚ ਦੋਸ਼ ਆਇਦ ਕੀਤੇ ਗਏ ਹਨ। ਇਹ ਜਾਣਕਾਰੀ ਰਾਜ ਦੇ ਅਟਾਰਨੀ ਜਨਰਲ ਦੇ ਦਫਤਰ ਨੇ ਦਿੱਤੀ ਹੈ। ਸਾਬਕਾ ਅਟਾਰਨੀ ਮੁਰਡੌਘ ਜਿਸ ਦਾ ਪਰਿਵਾਰ ਛੋਟੀ ਹੈਂਪਟਨ ਕਾਊਂਟੀ ਦੀ ਨਿਆਂ ਪ੍ਰਣਾਲੀ ਵਿਚ ਤਕਰੀਬਨ ਇਕ ਸਦੀ ਤੱਕ ਛਾਇਆ ਰਿਹਾ, ਪਹਿਲਾਂ ਹੀ ਜੇਲ ਵਿਚ ਹੈ ਤੇ ਉਸ ਨੂੰ ਅਨੇਕਾਂ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਮਹੀਨੇ ਜੂਨ ਵਿਚ ਉਸ ਦੀ ਪਤਨੀ 52 ਸਾਲਾ ਮੈਗੀ ਤੇ 22 ਸਾਲਾ ਪੁੱਤਰ ਪਾਲ ਮੁਰਡੌਘ ਦੀ ਹੱਤਿਆ ਕਰ ਦਿੱਤੀ ਗਈ ਸੀ। ਕੋਲੈਟਨ ਕਾਊਂਟੀ ਗਰੈਂਡ ਜਿਊਰੀ ਸਾਹਮਣੇ ਉਸ ਵਿਰੁੱਧ ਦੋਹਰੇ ਕਤਲ ਤੇ ਹਥਿਆਰ ਰਖਣ ਦੇ ਦੋਸ਼ ਲਾਏ ਗਏ ਹਨ। ਜੇਕਰ ਇਹ ਦੋਸ਼ ਸਹੀ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ ਬਿਨਾਂ ਜਮਾਨਤ ਦੇ 30 ਸਾਲ ਜੇਲ ਵਿਚ ਕਟਣੇ ਪੈਣਗੇ। ਰਾਜ ਦੇ ਕਾਨੂੰਨ ਤਹਿਤ ਇਸਤਗਾਸਾ ਪੱਖ ਉਸ ਨੂੰ ਮੌਤ ਦੀ ਸਜਾ ਦੇਣ ਦੀ  ਵੀ ਮੰਗ ਕਰ ਸਕਦਾ ਹੈ ਕਿਉਂਕਿ ਰਾਜ ਦਾ ਕਾਨੂੰਨ ਇਕ ਤੋਂ ਵਧ ਹਤਿਆਵਾਂ ਦੇ ਦੋਸ਼ੀ ਨੂੰ ਮੌਤ ਦੀ ਸਜਾ ਦੇਣ ਦੀ ਇਜਾਜਤ ਦਿੰਦਾ ਹੈ। ਮੁਰਡੌਗ ਦੇ ਵਕੀਲਾਂ ਜਿਮ ਗ੍ਰਿਫਿਨ ਤੇ ਰਿਚਰਡ ਹਾਰਪੂਟਲੀਅਨ ਨੇ ਆਪਣੇ ਮੁਵੱਕਲ ਨੂੰ ਨਿਰਦੋਸ਼ ਦਸਿਆ ਹੈ ਤੇ ਕਿਹਾ ਹੈ ਕਿ ਲਾਅ ਇਨਫੋਰਮੈਂਟ ਅਧਿਕਾਰੀਆਂ ਨੇ ਜਲਦਬਾਜੀ ਕੀਤੀ ਹੈ। ਉਨਾਂ ਕਿਹਾ ਕਿ ਮੁਰਡੌਘ ਦਾ ਇਨਾਂ ਕਤਲਾਂ ਪਿੱਛੇ ਕੋਈ ਮਕਸਦ ਨਜਰ ਨਹੀਂ ਆਉਂਦਾ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र