ਸਮੁੱਚੇ ਅਮਰੀਕਾ ਵਿਚ ਗਰਭਪਾਤ ਦੀਆਂ ਸੇਵਾਵਾਂ ਜਾਰੀ ਰਖਣ ਲਈ ਪ੍ਰਤੀਨਿੱਧ ਸਦਨ ਵੱਲੋਂ ਬਿੱਲ ਪਾਸ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਡੈਮੋਕਰੈਟਿਕ ਦੀ ਬਹੁਮਤ ਵਾਲੇ ਪ੍ਰਤੀਨਿੱਧ ਸਦਨ ਨੇ ਸੰਘੀ ਪੱਧਰ ਉਪਰ ਗਰਭਪਾਤ ਦੀਆਂ ਸੇਵਾਵਾਂ ਜਾਰੀ ਰਖਣ ਦੇ ਮਕਸਦ ਨਾਲ ਇਕ ਤੋਂ ਵਧ ਬਿੱਲ ਪਾਸ ਕਰ ਦਿੱਤੇ ਹਨ। ਰਾਸ਼ਟਰਪਤੀ ਬਾਈਡਨ ਦੀ ਅਗਵਾਈ ਵਾਲੀ ਡੈਮੋਕਰੈਟਿਕ ਸਰਕਾਰ ਨੇ ਇਹ ਬਿੱਲ ਸੁਪਰੀਮ ਕੋਰਟ ਦੇ ਨਿਰਨੇ ਉਪਰੰਤ ਲਿਆਂਦੇ ਹਨ ਜਿਸ ਨਿਰਨੇ ਤਹਿਤ ਔਰਤਾਂ ਦੇ ਗਰਭਪਾਤ ਦੇ  ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬਾਈਡਨ ਪ੍ਰਸ਼ਾਸਨ ਹਸਪਤਾਲਾਂ ਤੇ ਡਾਕਟਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਚੁੱਕਾ ਹੈ ਕਿ ਮਾ ਦੀ ਜਾਨ ਜੋਖਮ ਵਿਚ ਹੋਵੇ ਤਾਂ ਉਨਾਂ ਨੂੰ ਗਰਭਪਾਤ ਕਰਨਾ ਹੀ ਪਵੇਗਾ। ਸੁਪਰੀਮ ਕੋਰਟ ਨੇ ਆਪਣੇ ਨਿਰਨੇ ਵਿਚ ਕਿਹਾ ਹੈ ਕਿ ਗਰਭਪਾਤ ਕਦੀ ਵੀ ਔਰਤਾਂ ਦਾ ਸਵਿਧਾਨਕ ਅਧਿਕਾਰ ਨਹੀਂ ਰਿਹਾ। ਹੁਣ ਇਹ ਬਿੱਲ ਸੈਨੇਟ ਵਿਚ ਜਾਵੇਗਾ ਜਿਥੇ ਡੈਮੋਕਰੈਟਿਕ ਪਾਰਟੀ ਕੋਲ ਬਹੁਮਤ ਨਹੀਂ ਹੈ ਪਰੰਤੂ ਕੁਝ ਰਿਪਬਲੀਕਨ ਮੈਂਬਰਾਂ ਦੇ ਸਮਰਥਨ ਨਾਲ ਇਹ ਬਿੱਲ ਪਾਸ ਹੋ ਜਾਣ ਦੀ ਆਸ ਕੀਤੀ ਜਾ ਸਕਦੀ ਹੈ। ਪ੍ਰਤੀਨਿਧ ਸਦਨ ਵੱਲੋਂ ਪਹਿਲਾ ਬਿਲ ਐਚ ਆਰ 8296 ” ਵੋਮੈਨ,ਜ ਹੈਲਥ ਪ੍ਰੋਟੈਕਸ਼ਨ ਐਕਟ 2022” ਪਾਸ ਕੀਤਾ ਗਿਆ ਹੈ ਜਿਸ ਬਿੱਲ ਨੂੰ ਕੈਲੀਫੋਰਨੀਆ ਦੇ ਡੈਮੋਕਰੈਟਿਕ ਪ੍ਰਤੀਨਿੱਧ ਜੂਡੀ ਚੂ ਨੇ ਲਿਆਂਦਾ ਸੀ। ਰਾਸ਼ਟਰੀ ਪੱਧਰ ਉਪਰ ਗਰਭਪਾਤ ਦੀਆਂ ਸੇਵਾਵਾਂ ਦੇਣ ਦੇ ਮਕਸਦ ਨਾਲ ਲਿਆਂਦੇ ਇਸ ਬਿੱਲ ਦੇ ਹੱਕ ਵਿਚ 219 ਤੇ ਵਿਰੋਧ ਵਿਚ 210 ਵੋਟਾਂ ਪਈਆਂ। ਟੈਕਸਾਸ ਦੇ ਡੈਮੋਕਰੈਟਿਕ ਮੈਂਬਰ ਹੈਨਰੀ ਕੁਲਾਰ ਨੇ ਬਿੱਲ ਦੇ ਵਿਰੋਧ ਵਿਚ ਵੋਟ ਪਾਈ। ਪ੍ਰਤੀਨਿੱਧ ਸਦਨ ਵੱਲੋਂ ਦੂਸਰਾ ਬਿੱਲ ਐਚ  ਆਰ 8297 ”ਐਨਸ਼ੂਰਿੰਗ ਅਸੈਸ ਟੂ ਅਬੋਰਸ਼ਨ ਐਕਟ-2022” ਪਾਸ ਕੀਤਾ ਗਿਆ । ਇਹ ਬਿੱਲ ਟੈਕਸਾਸ ਦੇ ਡੈਮੋਕਰੈਟਿਕ ਪ੍ਰਤੀਨਿੱਧ ਲਿਜ਼ੀ ਫਲੈਚਰ ਵੱਲੋਂ ਲਿਆਂਦਾ ਗਿਆ ਸੀ। ਇਹ ਬਿੱਲ 205 ਦੇ ਮੁਕਾਬਲੇ 223 ਵੋਟਾਂ ਨਾਲ ਪਾਸ ਹੋ ਗਿਆ। ਮਿਸ਼ੀਗਨ ਦੇ ਰਿਪਬਲੀਕਨ ਮੈਂਬਰ ਫਰੈਡ ਉਪਟਾਨ ਤੇ ਇਲੀਨੋਇਸ ਦੇ ਰਿਪਬਲੀਕਨ ਮੈਂਬਰ ਐਡਮ ਕਿੰਜ਼ੀਨਗਰ ਸਮੇਤ ਕੁਝ ਹੋਰ ਰਿਪਬਲੀਕਨ ਮੈਂਬਰਾਂ ਨੇ ਬਿੱਲ ਦੇ ਹੱਕ ਵਿਚ ਵੋਟ ਪਾਈ। ਜੇਕਰ ਇਹ ਬਿੱਲ ਸੈਨੇਟ ਵੱਲੋਂ ਪ੍ਰਵਾਨ ਕਰ ਲਿਆ ਜਾਂਦਾ ਹੈ ਤਾਂ ਅਮਰੀਕਾ ਭਰ ਵਿਚ ਗਰਭਪਾਤ ਦੇ ਰਾਹ ਵਿਚ ਖੜੀਆਂ ਹੋਈਆਂ ਰੋਕਾਂ ਖਤਮ ਹੋ ਜਾਣਗੀਆਂ ਤੇ ਸੁਪਰੀਮ ਕੋਰਟ ਦਾ ਨਿਰਨਾ ਬੇਅਸਰ ਹੋ ਜਾਵੇਗਾ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र