ਇਟਲੀ ਵਿੱਚ ਵੱਧ ਰਹੀ ਮਹਿੰਗਾਈ ਲੋਕਾਂ ਦੇ ਤੋੜ ਰਹੀ ਲੱਕ,ਘੱਟ ਕਮਾਈ ਕਰਨ ਵਾਲਿਆਂ ਨੂੰ ਸਭ ਤੋਂ ਵੱਧ ਪਈ ਮਾਰ 

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)”” ਇਟਲੀ ਵਿੱਚ ਇੱਕ ਪਾਸੇ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਆਰਥਿਕ ਨੂੰ ਬਹੁਤ ਵੱਡੀ ਸੱਟ ਵੱਜੀ ਹੈ, ਅਤੇ ਹੁਣ ਆਏ ਦਿਨ ਇਟਲੀ ਵਿੱਚ ਮਹਿੰਗਾਈ ਦਰ ਬੀਤੇ ਸਾਲਾਂ ਨਾਲੋ ਇਸ ਸਾਲ ਸਭ ਤੋਂ ਸਿਖਰ ਤੇ ਹੈ ਯੂਕਰੇਨ ਤੇ ਰੂਸ ਵਿਚਾਲੇ ਯੁੱਧ ਕਾਰਨ ਮਹਿੰਗਾਈ ਨੇ ਪਿਛਲੇ ਸਾਰੇ ਰਿਕਾਰਡਾ ਨੂੰ ਮਾਤ ਪਾਈ ਹੈ,ਯੂਕਰੇਨ ਤੇ ਰੂਸ ਵਿਚਾਲੇ ਯੁੱਧ ਕਾਰਨ ਈਧਨ ਦੀਆਂ ਲਾਗਤਾਂ ‘ਚ ਵਾਧੇ ਕਾਰਨ ਮਹਿੰਗਾਈ ‘ਚ ਜ਼ਬਰਦਸਤ ਉਛਾਲ ਆਇਆ ਹੈ,ਦੇਸ਼ ਚ ਖਾਣ-ਪੀਣ ਦੇ ਸਮਾਨ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ,ਇਟਲੀ ਦੀ ਸਰਕਾਰੀ ਅੰਕੜਾ ਏਜੰਸੀ ਇਸਤਤ  ਵਲੋਂ ਪ੍ਰਕਾਸ਼ਿਤ ਤਾਜ਼ਾ
ਅੰਕੜਿਆਂ ਦੇ ਅਨੁਸਾਰ ਜਨਵਰੀ 1986 ਤੋਂ ਬਾਅਦ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਦੱਸਿਆ ਗਿਆ ਹੈ,ਜਿੱਥੇ  ਮਹਿੰਗਾਈ ਨੂੰ ਲੈ ਕੇ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ ਉੱਥੇ ਹੀ  ਇਟਲੀ ਸਰਕਾਰ ਨੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਅਨੇਕਾਂ ਤਰ੍ਹਾਂ ਦੀਆਂ ਯੋਜਨਾਵਾਂ ਦਾ ਆਗਾਜ਼ ਕੀਤਾ ਹੈ ਪਰ ਮਹਿੰਗਾਈ ਫਿਰ ਵੀ ਬੇਕਾਬੂ ਰਹੀ ਹੈ,ਮਹਿੰਗਾਈ ਦੀ ਮਾਰ ਉਹ ਲੋਕ ਸਭ ਤੋਂ ਵੱਧ ਝੱਲਣ ਲਈ ਮਜਬੂਰ ਹਨ ਜਿਹਨਾਂ ਦੀ ਆਮਦਨ ਨਾਂਹ ਦੇ ਬਰਾਬਰ ਹੈ,ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਪਰਵਾਸੀ ਲੋਕ ਇਟਾਲੀਅਨ ਮਾਰਕੀਟਾਂ ਤੋਂ ਤਾਂ ਮਹਿੰਗਾ ਸਮਾਨ ਚੁੱਪ ਚਾਪ ਲੈ ਰਹੇ ਹਨ ਖਾਸਕਰ ਭਾਰਤੀ ਪਰਵਾਸੀ ਪਰ ਜਦੋਂ ਭਾਰਤੀ ਕਰਿਆਨਾ ਸਟੋਰ ਤੋਂ ਸਮਾਨ ਖਰੀਦ ਦੇ ਹਨ ਤਾਂ ਦੁਕਾਨਦਾਰਾਂ ਨੂੰ ਕਈ ਤਰ੍ਹਾਂ ਦੀਆਂ ਖੱਟੀਆਂ ਮਿੱਠੀਆਂ ਸੁਣਾਕੇ ਜਾਂਦੇ ਹਨ ਜਦੋਂ ਕਿ ਭਾਰਤੀ ਭਾਈਚਾਰੇ ਨੂੰ ਸਥਿਤੀ ਨੂੰ ਸਮਝਣ ਦੀ ਲੋੜ ਹੈ, ਦੂਜੇ ਪਾਸੇ ਇਸ ਵੱਧ ਰਹੀ ਮਹਿੰਗਾਈ ਦਾ ਅਸਰ ਹਵਾਈ ਸੇਵਾਵਾਂ ਤੇ ਪੈ ਰਿਹਾ ਹੈ ਮੌਜੂਦਾ ਸਮੇਂ ਵਿੱਚ ਹਵਾਈ ਟਿਕਟਾਂ ਦੇ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਨਜ਼ਰ ਆ ਰਿਹਾ ਹੈ

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी