ਵਿਸ਼ਵ ਕਬੱਡੀ ਚੈਂਪੀਅਨ ਖਿਡਾਰਨ – ਜਿੰਦਰ ਗਿੱਲ 

ਜ਼ਿਲ੍ਹੇ ਹੁਸ਼ਿਆਰਪੁਰ ਨੂੰ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਮਾਹਿਲਪੁਰ, ਗੜਸ਼ੰਕਰ ਇਲਾਕੇ ਨੇ ਫੁੱਟਬਾਲ ਦੇ ਇੰਟਰਨੈਸ਼ਨਲ ਖਿਡਾਰੀ ਪੈਦਾ ਕੀਤੇ ਹਨ। ਅਰਜਨਾ ਅਵਾਰਡੀ ਜਰਨੈਲ ਸਿੰਘ ਪਨਾਮ ਦਾ ਨਾਮ ਕਿਸੇ ਤੋਂ ਸ਼ਾਇਦ ਹੀ ਲੁੱਕਿਆ ਹੋਵੇ। ਤਹਿਸੀਲ ਗੜਸ਼ੰਕਰ ਦਾ ਕੋਟ ਫਤੂਹੀ ਦਾ ਇਲਾਕਾ ਪ੍ਰਸਿੱਧ ਸ਼ਾਇਰ ਦੇਬੀ ਮਖਸੂਸਪੁਰੀ ਪ੍ਰਸਿੱਧ ਲੋਕ ਗਾਇਕ ਸਵ: ਕੁਲਵਿੰਦਰ ਢਿੱਲੋਂ ਤੇ ਵਿਸ਼ਵ ਚੈਂਪੀਅਨ ਕਬੱਡੀ ਸਟਾਰ ਹਰਦੀਪ ਸਿੰਘ ਢਿੱਲੋਂ ਪੰਡੋਰੀ ਲੱਧਾ ਸਿੰਘ ਨੇ ਪੂਰੀ ਦੁਨੀਆਂ ਵਿੱਚ ਮਸ਼ਹੂਰ ਕੀਤਾ ਹੈ।ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਿਸ਼ਵ ਕਬੱਡੀ ਚੈਂਪੀਅਨ ਖਿਡਾਰਨ ਸੁਖਜਿੰਦਰ ਕੌਰ ਦੇ ਬਾਰੇ ਵਿੱਚ। ਜਿਸ ਖਿਡਾਰਨ ਨੇ ਬਹੁਤ ਘੱਟ ਸਮੇਂ ਵਿੱਚ ਮਾਂ ਖੇਡ ਕਬੱਡੀ ਵਿੱਚ ਆਪਣਾ ਵੱਡਾ ਨਾਮ ਬਣਾਇਆ ਹੈ। ਸੁਖਜਿੰਦਰ ਕੌਰ ਦਾ ਜਨਮ 17 ਜੁਲਾਈ 1997 ਨੂੰ ਮਾਤਾ ਲਖਵਿੰਦਰ ਕੌਰ ਜੀ ਤੇ ਪਿਤਾ ਸਰਦਾਰ ਲਖਵਿੰਦਰ ਸਿੰਘ ਜੀ ਦੇ ਘਰ ਪਿੰਡ ਚੇਲਾ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਸੁਖਜਿੰਦਰ ਕੌਰ ਨੇ ਪਹਿਲੀ ਤੋਂ ਲੈ ਕੇ ਅੱਠਵੀਂ ਤੱਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੇਲਾ ਤੋਂ ਪ੍ਰਾਪਤ ਕੀਤੀ। 9 ਕਲਾਸ ਤੋ ਲੈ ਕੇ 12 ਤੱਕ ਦੀ ਪੜ੍ਹਾਈ ਸੁਖਜਿੰਦਰ ਕੌਰ ਨੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਾਲ ਕਾਜ਼ੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਹਾਸਿਲ ਕੀਤੀ। ਸੁਖਜਿੰਦਰ ਕੌਰ ਨੇ ਬੀ ਏ ਦੀ ਪੜ੍ਹਾਈ ਬੱਬਰ ਖ਼ਾਲਸਾ ਮੈਮੋਰੀਅਲ ਕਾਲਜ ਗੜਸ਼ੰਕਰ ਤੋਂ ਹਾਸਿਲ ਕੀਤੀ। ਫਿਰ DMLT ਦਾ ਕੋਰਸ ਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਤੋਂ ਕੀਤਾ ਹੁਣ ਐੱਮ ਏ ਪੜ੍ਹਾਈ ਸ਼੍ਰੀ ਰਾਮ ਕਾਲਜ ਡੱਲਾ ਤੋਂ ਕਰ ਰਹੀ ਹੈ। ਸੁਖਜਿੰਦਰ ਕੌਰ ਨੂੰ ਸ਼ੁਰੂ ਤੋ ਖੇਡਾਂ ਨਾਲ ਬਹੁਤ ਪਿਆਰ ਸੀ। ਸੁਖਜਿੰਦਰ ਕੌਰ ਨੇ ਪਹਿਲਾਂ ਸਕੂਲ ਪੱਧਰ ਤੇ ਕਬੱਡੀ ਦੀ ਸ਼ੁਰੂਆਤ ਕੀਤੀ। ਕਬੱਡੀ ਦੀਆਂ ਬਾਰੀਕੀਆਂ ਸੁਖਜਿੰਦਰ ਕੌਰ ਨੇ ਕਬੱਡੀ ਕੋਚ ਕੁਲਵਿੰਦਰ ਸਿੰਘ ਤੇ ਕਬੱਡੀ ਕੋਚ ਮੈਡਮ ਜਸਕਰਨ ਕੋਰ ਲਾਡੀ ਕੋਲ ਰਹਿਕੇ ਮਾਈ ਭਾਗੋ ਅਕੈਡਮੀ ਜਗਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਹਾਸਿਲ ਕੀਤੀਆਂ। ਸੁਖਜਿੰਦਰ ਕੌਰ ਨੇ ਕਬੱਡੀ ਦੀ ਸ਼ੁਰੂਆਤ ਸਾਲ 2012 ਤੇ ਸਾਲ 2013 ਵਿੱਚ ਕੀਤੀ। ਸਾਲ 2014 ਵਿੱਚ ਸੁਖਜਿੰਦਰ ਕੌਰ ਦੀ ਚੋਣ ਚੌਥੇ ਵਿਸ਼ਵ ਕਬੱਡੀ ਕੱਪ ਦੇ ਲਈ ਭਾਰਤ ਦੀ ਟੀਮ ਦੇ ਲਈ ਹੋਈ। ਸੁਖਜਿੰਦਰ ਕੌਰ ਨੇ ਵਿਸ਼ਵ ਕਬੱਡੀ ਕੱਪ ਵਿੱਚ ਸ਼ਾਨਦਾਰ ਰੇਡਾਂ ਪਾ ਕੇ ਭਾਰਤ ਦੀ ਕਬੱਡੀ ਟੀਮ ਨੂੰ ਚੌਥੇ ਵਿਸ਼ਵ ਕਬੱਡੀ ਕੱਪ ਵਿੱਚ ਵਿਸ਼ਵ ਚੈਂਪੀਅਨ ਬਣਾਇਆ। ਸੁਖਜਿੰਦਰ ਕੌਰ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਸਰਕਲ ਸਟਾਈਲ ਪੰਜਾਬ ਦੀ ਕਬੱਡੀ ਟੀਮ ਵੱਲੋਂ ਖੇਡਦਿਆਂ ਦੋ ਵਾਰ ਸੋਨੇ ਦੇ ਮੈਡਲ ਤੇ ਇੱਕ ਵਾਰ ਚਾਂਦੀ ਦਾ ਮੈਡਲ ਹਾਸਿਲ ਕੀਤਾ। ਸੁਖਜਿੰਦਰ ਕੌਰ ਸਾਲ 2014 ਤੇ ਸਾਲ 2015 ਵਿੱਚ ਕਬੱਡੀ ਪ੍ਰਮੋਟਰ ਸਰਦਾਰ ਤਾਰਾ ਸਿੰਘ ਬੈਂਸ ਨਿਊਜ਼ੀਲੈਂਡ ਹੁਰਾਂ ਦੀ ਬਦੌਲਤ ਨਿਊਜ਼ੀਲੈਂਡ ਦੀਆਂ ਘਾਹਦਾਰ ਗਰਾਊਡਾਂ ਵਿੱਚ ਵੀ ਬਹੁਤ ਤਕੜਾ ਖੇਡ ਕੇ ਆਈ। ਸੁਖਜਿੰਦਰ ਕੌਰ ਇੰਟਰ ਕਾਲਜ ਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਵੀ ਕਬੱਡੀ ਖੇਡ ਚੁੱਕੀ ਹੈ। ਸੁਖਜਿੰਦਰ ਕੌਰ ਨੇ ਸਾਲ 2012 ਤੋਂ ਲੈ ਕੇ ਸਾਲ 2018 ਤੱਕ ਮਾਈ ਭਾਗੋ ਅਕੈਡਮੀ ਜਗਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਪੰਜਾਬ ਦੇ ਕਬੱਡੀ ਕੱਪਾਂ ਤੇ ਬਹੁਤ ਤਕੜਾ ਪ੍ਰਦਰਸ਼ਨ ਕੀਤਾ। ਸਾਲ 2019 ਤੇ ਸਾਲ 2020 ਵਿੱਚ ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀ ਥਾਨ ਦੀ ਟੀਮ ਲਈ ਤਕੜੀਆਂ ਰੇਡਾਂ ਪਾਈਆਂ। ਸਾਲ 2019 ਵਿੱਚ ਸੁਖਜਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਐਕਟਿਵਾ ਸਕੂਟਰੀ ਨਾਲ ਕੋਟਲੀ ਥਾਨ ਸਿੰਘ ਦੇ ਕਬੱਡੀ ਕੱਪ ਤੇ ਕਬੱਡੀ ਪ੍ਰਮੋਟਰ ਸਰਦਾਰ ਸੰਤੇਖ ਸਿੰਘ ਅਮਰੀਕਾ ਵੱਲੋਂ ਕੀਤਾ ਗਿਆ। ਬੇਅ ਆਫ਼ ਪਲੈਂਨਟੀ ਨਿਊਜ਼ੀਲੈਂਡ ਦੇ ਪ੍ਰਮੋਟਰਾਂ ਵੱਲੋਂ ਵੀ ਸੁਖਜਿੰਦਰ ਕੌਰ ਦਾ 5100 ਰੁਪਏ ਦੀ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਖਜਿੰਦਰ ਕੌਰ ਨੇ ਰੋਡ ਮਾਜਰਾ ਚੱਕਲਾਂ ਜ਼ਿਲ੍ਹਾ ਰੋਪੜ ਤੋ ਸਾਲ 2018 ਵਿੱਚ ਲੜਕੀਆਂ ਦੇ ਕਬੱਡੀ ਕੱਪ ਵਿੱਚ ਬੈਸਟ ਰੇਡਰ ਬਣ ਕੇ ਵਾਸ਼ਿੰਗ ਮਸ਼ੀਨ ਜਿੱਤੀ। ਸਾਲ 2021 ਵਿੱਚ ਸੁਖਜਿੰਦਰ ਕੌਰ ਦਾ ਮੰਡ ਕਬੱਡੀ ਕੱਪ ਨੇੜੇ ਬਲਾਚੌਰ ਵਿਖੇ ਪਰਮਜੀਤ ਕੋਰ ਪੰਮੀ ਅਮਰੀਕਾ ਵੱਲੋਂ ਵੱਡੇ ਕੱਪ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੰਜਾਬ ਦੇ ਅਨੇਕਾਂ ਕਬੱਡੀ ਕੱਪਾਂ ਤੇ ਸੁਖਜਿੰਦਰ ਕੌਰ ਨੇ ਬੈਸਟ ਰੇਡਰ ਬਣ ਨਕਦ ਰਾਸ਼ੀਆਂ, ਕੱਪ, ਸੋਨੇ ਦੀਆਂ ਮੁੰਦਰੀਆਂ ਜਿੱਤੀਆਂ ਹਨ। ਅੱਜ ਕੱਲ ਸੁਖਜਿੰਦਰ ਕੌਰ ਬੇਅ ਆਫ਼ ਪਲੈਂਨਟੀ ਨਿਊਜ਼ੀਲੈਂਡ ਦੀ ਕਬੱਡੀ ਟੀਮ ਲਈ ਪੰਜਾਬ ਦੇ ਕਬੱਡੀ ਕੱਪਾਂ ਤੇ ਤਕੜੀਆਂ ਰੇਡਾਂ ਪਾ ਰਹੀ ਹੈ। ਸੁਖਜਿੰਦਰ ਕੌਰ ਨੇ ਸਖ਼ਤ ਮਿਹਨਤ ਤੇ ਲਗਨ ਨਾਲ ਆਪਣਾ ਨਾਮ ਆਪਣੇ ਮਾਪਿਆਂ ਦਾ ਨਾਮ ਪੰਜਾਬ ਦਾ ਨਾਮ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਵਿਸ਼ਵ ਭਰ ਵਿੱਚ ਮਸ਼ਹੂਰ ਕਰ ਦਿੱਤਾ ਹੈ। ਸੁਖਜਿੰਦਰ ਕੌਰ ਆਪਣੀ ਇਸ ਕਾਮਯਾਬੀ ਵਿੱਚ ਜਿੱਥੇ ਪੂਰੇ ਪਰਿਵਾਰ, ਕਬੱਡੀ ਕੋਚ ਕੁਲਵਿੰਦਰ ਸਿੰਘ, ਕਬੱਡੀ ਕੋਚ ਜਸਕਰਨ ਕੌਰ ਲਾਡੀ, ਸਰਦਾਰ ਸੰਤੋਖ ਸਿੰਘ ਅਮਰੀਕਾ ਵਾਲਿਆਂ ਦਾ ਵੱਡਾ ਯੋਗਦਾਨ ਮੰਨਦੀ ਹੈ। ਉੱਥੇ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਸੁਖਜਿੰਦਰ ਕੌਰ ਨੂੰ ਵਿਸ਼ਵ ਕਬੱਡੀ ਕੱਪ ਵਿੱਚ ਇੱਕ ਵਾਰ ਭਾਰਤ ਵੱਲੋਂ ਖੇਡਣ ਤੇ ਸਪੋਰਟਸ ਵਿਭਾਗ ਵਿੱਚ ਬਤੌਰ ਕੋਚ ਨੌਕਰੀ ਦਿੱਤੀ ਜਾਵੇ। ਸੁਖਜਿੰਦਰ ਕੌਰ ਬਤੌਰ ਕੋਚ ਬਣਕੇ ਆਪਣੇ ਵਰਗੀਆਂ ਹੋਰ ਕਬੱਡੀ ਖਿਡਾਰਨਾਂ ਤਿਆਰ ਕਰ ਸਕੇ। ਸੁਖਜਿੰਦਰ ਕੌਰ ਜਿੱਥੇ ਖਿਡਾਰਨ ਬਹੁਤ ਵਧੀਆ ਹੈ ਉੱਥੇ ਹੀ ਸੁਖਜਿੰਦਰ ਕੌਰ ਖੇਡ ਮੈਦਾਨ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਦੇ ਸਮੇਂ ਹਮੇਸ਼ਾ ਖੇਡ ਭਾਵਨਾ ਨਾਲ ਖੇਡਦੀ ਹੈ। ਸੁਖਜਿੰਦਰ ਕੌਰ ਕਦੇ ਵੀ ਕਿਸੇ ਖਿਡਾਰਨ ਜਾਂ ਰੈਫਰੀ ਨਾਲ ਤਕਰਾਰ ਕਰਦੀ ਨਹੀਂ ਵੇਖੀ। ਅਸੀਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸੁਖਜਿੰਦਰ ਕੌਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੋਰ ਤਰੱਕੀਆਂ ਬਖਸ਼ੇ।
ਨਕੋਦਰ ਮਹਿਤਪੁਰ ਹਰਜਿੰਦਰ ਪਾਲ ਛਾਬੜਾ) 9592282333

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी