ਇੰਡੀਆਨਾ- ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਇੱਕ ਮਾਲ ’ਚ ਗੋਲੀਬਾਰੀ ਦੀ ਘਟਨਾ ਵਾਪਰ ਗਈ। ਇਸ ਘਟਨਾ ਵਿਚ 3 ਲੋਕਾਂ ਦੀ ਮੌਤ ਹੋ ਗਈ ਤੇ 2 ਲੋਕ ਜ਼ਖਮੀ ਹੋ ਗਏ। ਇੱਕ ਨਾਗਰਿਕ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ। ਫਿਲਹਾਲ ਫਾਇਰਿੰਗ ਦੇ ਕਾਰਨਾਂ ਦੇ ਬਾਰੇ ਵਿਚ ਪਤਾ ਨਹੀਂ ਚਲ ਸਕਿਆ। ਇਸ ਦੌਰਾਨ ਹਮਲਾਵਰ ਸਣੇ 4 ਲੋਕਾਂ ਦੀ ਮੌਤ ਹੋ ਗਈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਗਰੀਨਵੁਡ ਪਾਰਕ ਮਾਲ ਦੀ ਹੈ। ਗਰੀਨਵੁਡ ਪੁਲਿਸ ਵਿਭਾਗ ਦੇ ਚੀਫ ਜਿਮ ਇਸੋਨ ਨੇ ਕਿਹਾ ਕਿ ਇੱਕ ਅਣਪਛਾਤਾ ਆਦਮੀ ਮਾਲ ਦੇ ਫੂਡ ਕੋਰਟ ਵਿਚ ਵੜ ਗਿਆ। ਉਸ ਨੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਇੱਕ ਮਾਲ ਵਿਚ ਮੌਜੂਦ ਨਾਗਰਿਕ ਨੇ ਹਮਲਵਾਰ ’ਤੇ ਗੋਲੀ ਚਲਾ ਦਿੱਤੀ। ਇਸ ਨਾਲ ਹਮਲਾਵਰ ਦੀ ਮੌਤ ਹੋ ਗਈ।