ਐਡਮਿੰਟਨ ਦਾ ਸਭ ਤੋਂ ਪਹਿਲਾ ਗੁਰਦੁਆਰਾ- ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ਼ ਅਲਬਰਟਾ

ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ਼ ਅਲਬਰਟਾ, ਐਡਮਿੰਟਨ, ਕਨੇਡਾ ਲਗਭਗ 1980  ਨੂੰ  ਹੋਦ ਵਿਚ ਆਇਆ ।ਐਡਮਿੰਟਨ ਵਿਚ ਇਹ ਸਭ ਤੋਂ ਪਹਿਲਾ ਬਣਿਆ ਗੁਰਦੁਆਰਾ ਹੈ | ਇਹ ਨਾਰਥ ਵੈਸਟ, ਸੇਂਟ ਅਲਬਰਟ ਟਰੇਲ ਵਿਖੇ ਸਥਿਤ ਹੈ |ਵਿਦੇਸ਼ਾਂ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ਾਂ, ਉਪਦੇਸ਼ਾਂ, ਬਾਣੀ, ਭੋਤਿਕਵਾਦੀ ਸਮਾਜ ਸੰਪਰਕਾਂ ਨੂੰ  ਮਜ਼ਬੂਤ ਕਰਨਾ, ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨੂੰ  ਸ਼ਾਨਦਾਰ ਢੰਗ ਨਾਲ ਮਲਮਲੀ ਕੋਮਲਤਾ, ਭਾਵੁਕਤਾ, ਮਨੁੱਖ ਵਿਚ ਸੰਵੇਦਨ ਦੀ ਤਰਲਤਾ ਅਤੇ ਸੰਵੇਦਨਸ਼ੀਲਤਾ ਦੀ ਰਾਗਾਤਮਿਕਤਾ ਦੀ ਖੁਸ਼ਬੂ ਬਿਖੇਰਦੇ ਹੋਏ ਸਿੱਖ ਭਾਈਚਾਰਾ ਸਮਾਜ ਜੀਵਨ ਦੀ ਕਾਂਤੀ ਅਤੇ ਪ੍ਰਸੰਨਤਾ ਵੰਡ ਰਹੇ ਹਨ | ਵਿਦੇਸ਼ਾਂ ਵਿਚ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ  ਪ੍ਰਫੁਲਤ ਕਰਕੇ ਖੂਬਸੂਰਤ ਮਾਨਵਤਾਵਾਦੀ ਕੀਰਤੀਮਾਨ ਸਥਾਪਿਤ ਕੀਤੇ ਹੋਏ ਹਨ |ਅਗਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਸਲੀ ਰੂਪ ਵੇਖਣਾ ਹੋਵੇ ਤਾਂ ਗੁਰਦੁਆਰਾ ਸਾਹਿਬ ਚਲੇ ਜਾਉ | ਇਸ ਦੀ ਪ੍ਰਾਚੀਨਤਾ ਅਤੇ ਨਵੀਨਤਾ ਦੀ ਝਲਕ ਮਹਿਸੂਸ ਕਰ ਲਵੋਗੇ | ਆਪਣੇ ਆਪ ਨੂੰ  ਮੋਹ ਦੇ ਨਿੱਘ ਵਿਚ ਪਿਰੋ ਕੇ, ਇੰਨਸਾਨੀ ਕਦਰਾਂ ਕੀਮਤਾਂ ਵਿਚ ਰਹਿ ਕੇ ਅਧਿਆਤਮਿਕਤਾ ਦੇ ਪਰਾਏਵਾਚੀ ਹੋ ਜਾਉਗੇ | ਇੱਥੇ ਅਧਿਆਤਮਿਕ ਸਕੂਨ, ਗੁਰਬਾਣੀ ਦੀ ਮਰਿਆਦਾ ਦੇ ਸਾਕਾਰਤਮਿਕ ਚਿੰਨ੍ਹ ਧੁਰ ਅੰਦਰ ਤੱਕ ਆਤਮਤੁਸ਼ਟੀ ਦਾ ਸਬੂਤ ਦਿੰਦੇ ਹਨ | ਸਰਬ ਸਾਂਝੀ ਵਾਲਤਾ ਅਥੇ ਇਨਸਾਨੀ ਕਰਦਰਾਂ ਕੀਮਤਾਂ ਦੀ ਰੰਗਤ ਆਪ ਮੁਹਾਰੇ ਹੀ ਹਿਰਦੇ ਵਿਚ ਸਮੋ ਜਾਂਦੀ ਹੈ | ਨਿਮਰਤਾ ਅਤੇ ਸੇਵਾ ਪੰਚ ਦੀ ਪਰਿਭਾਸ਼ਾ ਵੇਖਣ ਨੂੰ  ਮਿਲ ਜਾਂਦੀ ਹੈ, ਜਿੱਥੇ ਸਮਤਾ, ਭਗਤੀ, ਸ਼ਕਤੀ ਸੰਜਮ, ਸਾਂਝੀਵਾਲਤਾ, ਅਨੁਸ਼ਾਸਨ, ਕਰਮਠ ਨਿਸ਼ਠਾ, ਇਕਜੁਟਤਾ, ਦਯਾ  ਸੰਤੋਖ, ਸਬਰ, ਕੁਰਬਾਨੀ, ਨਿਸ-ਸਵਾਰਥ ਸੇਵਾ, ਵੰਡ ਛਕਣਾ, ਦਸਵੰਦ, ਨਿਤਨੇਮ, ਕਿਰਤ, ਸਰਬਤ ਦਾ ਭਲਾ, ਬੇਆਸਰਿਆਂ ਨੂੰ  ਆਸਰਾ, ਦਸਤਾਰ, ਪੰਜਕਰਾਰ, ਅਮਿ੍ਤ ਬਾਂਟੇ ਦਾ ਸੰਦੇਸ਼, ਕੇਸਰੀ ਨਿਸ਼ਾਨ ਦੀ ਮਹਤੱਤਾ, ਨੌਛਾਵਰ ਭਾਵਨਾ, ਹੁਕਮ ਰਜਾਈ ਚਲਣਾ, ਲੰਗਰ ਪ੍ਰਥਾ ਆਦਿ ਸਿੱਖੀ ਚਿੰਨ੍ਹ ਵੇਖਣ ਨੂੰ  ਮਿਲਦੇ ਹਨ ਅਤੇ ੴ ਦੇ ਖੋਜੀ ਬਾਬਾ ਨਾਨਕ ਦਾ ਸੰਦੇਸ਼ |ਗੁਰੂ ਨਾਨਕ ਦੇਵ ਜੀ ਦੇ ਧਰਮ ਸਥਾਨ ਨਾਲ ਸੰਬਧਿਤ, ਜਿਸ ਵੀ ਧਰਮਧਾਮ ਜਾਂ ਸਰਬਸਾਂਝੇ ਸਥਾਨ ਵਿਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉਸ ਨੂੰ  ਸਿੱਖ ਪਰੰਪਰਾ ਸ਼ਬਦਾਵਲੀ ਵਿਚ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ | ਇਸ ਦਾ ਸ਼ਾਬਦਿਕ ਅਰਥ ਹੈ-ਗੁਰੂ ਦਾ ਘਰ, ਗੁਰੂ ਦਾ ਦੁਆਰਾ, ਸੱਚ ਖੰਡ, ਹਰ ਗੁਰਦੁਆਰੇ ਵਿਚ ਇਕ ਉੱਚਾ ਕੇਸਰੀ ਪਰਚਮ ਜਰੂਰ ਹੁੰਦਾ ਹੈ, ਜਿਸ ਨੂੰ  ਨਿਸ਼ਾਨ ਸਾਹਿਬ ਕਹਿੰਦੇ ਹਨ |ਜਿਨ੍ਹਾਂ ਸਥਾਨਾਂ ਉਪੱਰ ਛੇਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਨੇ ਯਾਤਰਾ ਕੀਤੀ, ਉੱਥੇ ਮੌਜੂਦਾ ਗੁਰਦੁਆਰਿਆਂ ਵਿਚ ਦੋ ਨਿਸ਼ਾਨ ਸਾਹਿਬ ਵੀ ਲੱਗੇ ਹੁੰਦੇ ਹਨ, ਮੀਰੀ ਅਤੇ ਪੀਰੀ ਦੀ ਨਿਸ਼ਾਨੀ ਹਨ | ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਆਫ਼ ਅਲਬਰਟਾ, ਐਡਮਿੰਟਨ, ਕਨੇਡਾ, ਪ੍ਰਾਚੀਨਤਾ ਤੋਂ ਵਰਤਮਾਨ ਸਾਕਾਰਾਤਮਿਕ ਸ਼ਿਲਪਕਾਰੀ ਦੀ ਨਵੀਨਤਾ ਨੂੰ  ਅਪਣਾ ਰਿਹਾ ਹੈ | ਇਸ ਸਥਾਨ ਦੇ ਸੇਵਕ (ਅਨੁਯਾਈ) ਸ. ਅਵਤਾਰ ਸਿੰਘ ਗਿੱਲ ਨੇ ਦੱਸਿਆ ਕਿ ਇੱਥੇ ਪ੍ਰਾਚੀਨ ਅਤੇ ਆਧੁਨਿਕ ਸਹੂਲਤਾਂ ਗਹਿਰੀ ਪ੍ਰਤੀਤੀ, ਆਤਮ ਪ੍ਰਸੰਨਤਾ, ਪ੍ਰੇਮ ਅਤੇ ਸਮਤਾ ਭਾਵਨਾ ਨਾਲ ਮੁਹੱਈਆ ਕੀਤੀਆਂ ਜਾਂਦੀਆਂ ਹਨ | ਪ੍ਰਾਚੀਨ ਸਰਲਤਾ ਅਤੇ ਆਧੁਨਿਕ ਦਿ੍ਸ਼ ਸੁੰਦਰਤਾ ਵਿਚ ਨਿਸ਼ਠਾ ਦੀ ਪ੍ਰਤਿਸ਼ਠਾ ਗਹਿਰੀਅਰਥਾਂ ਨਾਲ ਸੰਪੂਰਨ ਹੈ | ਇਹ ਪਵਿੱਤਰ ਸਥਾਨ ਲਗਭਗ ਦੋ ਏਕੜ ਵਿਚ ਸੁਸ਼ੋਭਿਤ ਹੈ | ਲੰਗਰ ਹਾਲ ਲਗਭਗ 7200 ਸਕੇਅਰ ਫੁੱਟ ਹੋਵੇਗਾ | ਜਿਸ ਨੂੰ  ਵਰਤਮਾਨ ਹਾਲਾਤਾਂ ਵਿਚ ਆਧੁਨਿਕ ਢੰਗ ਅਵਸਥਾ ਵਿਚ ਬਦਲਿਆ ਗਿਆ ਹੈ ਅਤੇ ਪੁਰਾਣੀ ਇਮਾਰਤ ਦੇ ਕੁਝ ਹਿਸੇ ਨੂੰ  ਦੁਬਾਰਾ ਸੁੰਦਰੀਕਰਣ ਵਿਚ ਪਿਰੋਕੇ ਪੁਨਰ ਸੰਗਠਨ ਕੀਤਾ ਗਿਆ ਹੈ | ਪ੍ਰਾਚੀਨ ਇਮਾਰਤ ਦਾ ਘੇਰਾ ਘੱਟ ਹੋਣ ਕਰਕੇ ਇਸ ਨੂੰ  ਹੋਰ ਵਧਾ ਕੇ ਆਧੁਨਿਕ ਸੁਵਿਧਾ ਪੂਰਵਕ ਸ਼ੈਲੀ ਵਿਚ ਸਿਰਜਨ ਕੀਤਾ ਗਿਆ ਹੈ | ਬਾਹਰੀ ਦਿੱਖ ਨੂੰ  ਹੋਰ ਸੁੰਦਰੀਕਰਣ ਅਤੇ ਮਰਮ ਸਪਰਸ਼ੀ ਬਣਾਉਣ ਲਈ ਵੱਡੇ ਆਕਾਰ ਦੇ ਕੰਧ ਨੁਮਾਂ ਸ਼ੀਸ਼ਿਆਂ ਨਾਲ ਤਿਆਰ ਕੀਤਾ ਜਾ ਰਿਹਾ ਹੈ | ਜਿੱਥੇ ਸਿੱਖ ਮਰਿਆਦਾ ਅਨੁਸਾਰ ਹਰ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਸਕਦੇ ਹਨ | ਵਿਆਹ-ਸ਼ਾਦੀਆਂ ਲਈ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਕਿਸੇ ਵੀ ਰਸਮ ਰੀਤੀ ਰਿਵਾਜ਼ ਜਾਂ ਸਮਾਗਮ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ | ਘਰਾਂ ਵਿਚ ਕੋਈ ਵੀ ਧਾਰਮਿਕ ਕਾਰਜ ਕਰਵਾਉਣਾ ਹੋਵੇ ਉਸ ਦਾ ਪ੍ਰਬੰਧਕੀ ਖਰਚਾ ਨਹੀਂ ਲਿਆ ਜਾਂਦਾ | ਮਹਾਰਾਜ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੀ ਸਵਾਰੀ ਦੇ ਆਉਦ ਜਾਣ ਲਈ ਵਰਤੀ ਜਾਣ ਵਾਲੀ ਪ੍ਰਬੰਧਕੀ ਕਾਰ ਦਾ ਵੀ ਕੋਈ ਖਰਚਾ ਨਹੀਂ ਲਿਆ ਜਾਂਦਾ | ਪਾਠੀ ਸਿੰਘਾਂ ਅਤੇ ਹੋਰ ਜ਼ਰੂਰੀ ਸਿੰਘਾਂ ਲਈ ਆਧੁਨਿਕ ਕਮਰੇ, ਸਹੂਲਤਾਂ ਅਤੇ ਸੁਵਿਧਾ ਜਨ ਕਮਰੇ ਹਨ | ਇਥੇ ਹੀ ਪੰਜਾਬੀ ਅਤੇ ਕੀਰਤਨ ਦੀ ਸਿੱਖਿਆ ਲਈ ਖ਼ਾਲਸਾ ਸਕੂਲ ਵੀ ਹੈ | ਜਿਥੇ ਬੱਚਿਆਂ ਨੂੰ  ਜਾਂ ਹੋਰ ਵੀ ਉਮਰ ਦਾ ਵਿਅਕਤੀ ਸਿਖਿਆ ਲੈ ਸਕਦਾ ਹੈ | ਵਧੀਆ ਕਮਰੇ ਅਤੇ ਸੁਵਿਧਾਜਨਕ ਵਾਤਾਵਰਣ ਦੀ ਹੋਂਦ ਹੈ | ਕੀਰਤਨ ਦਰਬਾਰ, ਕਥਾ ਵਿਚਾਰ ਪ੍ਰਵਚਨ ਹੁੰਦੇ ਹਨ | ਪੰਜਾਬੀ ਸਿੱਖਣ ਦਾ ਸਮਾਂ ਐਤਵਾਰ ਸਾਢੇ ਦਸ ਤੋਂ 12 ਵਜੇ (ਦਿਨੇਂ) ਹੈ | ਲਗਭਗ ਸੌ ਦੇ ਕਰੀਬ ਸਿਖਿਆਰਥੀ ਆਉਂਦੇ ਹਨ | ਵਿਸ਼ੇਸ ਵੇਖਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਸਿੱਖਣ ਲਈ ਇਕ ਕਨੇਡੀਅਨ ਲੜਕੀ ਵੀ ਆਉਂਦੀ ਹੈ | ਸਭ ਧਰਮਾਂ ਦੇ ਲੋਕ ਇੱਥੋਂ ਦੀਆਂ ਸਹੂਲਤਾਂ ਲੈ ਸਕਦੇ ਹਨ | ਗੁਰਮਤ ਕੈਂਪ ਸਾਲ ਵਿਚ ਦੋ ਵਾਰ ਲਗਾਏ ਜਾਂਦੇ ਹਨ | ਵੈਨਕੂਵਰ ਤੋਂ ਵਿਸ਼ੇਸ਼ ਤੌਰ ‘ਤੇ ਵਿਦਵਾਨ ਆਉਂਦੇ ਹਨ | ਸੁਖਮਨੀ ਸਾਹਿਬ ਅਤੇ ਅਖੰਡ ਪਾਠਾਂ ਆਦਿ ਦੀਆਂ ਸਹੂਲਤਾਂ ਮੁਫ਼ਤ ਹਨ | ਬੁੱਧਵਾਰ ਸੁਖਮਣੀ ਸਾਹਿਬ, ਸ਼ਨੀਵਾਰ ਵਾਹਿਗੁਰੂ ਦਾ ਜਾਪ ਅਤੇ ਐਤਵਾਰ ਕੀਰਤਨ, ਛੇ ਤੋਂਨੌ ਵਜੇ ਤੱਕ | ਰਸੋਈ ਘਰ ਵਿਚ ਸਾਰੀਆਂ ਸਹੂਲਤਾਂ ਆਧੁਨਿਕ ਸ਼ੈਲੀ ਵਿਚ ਓਤ ਪ੍ਰੋਤ ਹਨ | ਰਸੋਈ ਘਰ ਲਗਭਗ 1280 ਸਕੇਅਰ ਫੁੱਟ ਵਿਚ ਅਲੰਕਾਰਿਤ ਹੈ, ਧੋਣ ਵਾਲੀਆਂ ਚੀਜ਼ਾਂ ਲਈ ਅਲੱਗ ਮਸ਼ੀਨਾਂ ਹਨ, ਵਰਤਨ ਵਾਲੀਆਂ ਚੀਜ਼ਾਂ ਲਈ ਵਖਰੇ ਮਸ਼ੀਨੀ ਪ੍ਰਬੰਧ ਹਨ | ਫਰਿਜ਼ਾਂ, ਲੌਡਰੀ (ਕੱਪੜੇ ਧੋਣ ਦੀਆਂ ਮਸ਼ੀਨਾਂ) ਅਲਗ-ਅਲਗ ਕਾਰਜ਼ਾਂ ਲਈ ਅਲੱਗ-ਅਲੱਗ ਹਨ | ਖ਼ਾਸ ਕਰਕੇ ਪਾਲਕੀ ਸਾਹਿਬ ਦੇ ਸਥਾਨ ਨਾਲ ਸਬੰਧਿਤ ਸਾਰੇ ਵਸਤਰਾਂ ਦੀ ਸਫਾਈ ਲਈ ਅਲੱਗ ਮਸ਼ੀਨਾਂ ਹਨ | ਲਿਫ਼ਟ (ਐਲੀਵੇਟਰ) ਦਾ ਪ੍ਰਬੰਧ ਹੈ | ਮੀਟਿੰਗ ਰੂਮ ਦੀ ਅਵਸਥਾ ਜ਼ਰੂਰਤ ਮੁਤਾਬਿਕ ਢੁਕਵਾ ਅਤੇ ਸਾਰਥਕ ਹੈ | ਇਸ ਗੁਰਦੁਆਰੇ ਸਾਹਿਬ ਦੇ ਪ੍ਰਧਾਨ ਭਾਈ ਸੰਤੋਖ ਸਿੰਘ ਉਪਲ, ਭਾਈ ਜਗਰੂਪ ਸਿੰਘ ਸੈਕਟਰੀ, ਭਾਈ ਮੁਕੰਦ ਸਿੰਘ ਬੈਂਸ, ਸਹਾਇਕ ਸੈਕਟਰੀ ਭਾਈ ਦਵਿੰਦਰ ਸਿੰਘ ਬੈਂਸ, ਖਜ਼ਾਨਚੀ ਭਾਈ ਜੁਝਾਰ ਸਿੰਘ, ਭਾਈ ਬਲਵੰਤ ਸਿੰਘ ਅਤੇ ਮੈਂਬਰ ਭਾਈ ਬਖ਼ਤਾਰ ਸਿੰਘ, ਭਾਈ ਅਵਤਾਰ ਸਿੰਘ ਗਿੱਲ ਹਨ | ਭਵਿੱਖ ਵਿਚ ਇਸ ਪ੍ਰਬੰਧਕ ਕਮੇਟੀ ਤੇ ਹੋਰ ਆਸਾਂ ਹਨ ਕਿ ਸਿੱਖੀ ਧਰਮ ਦੀਆਂ ਪਰੰਪਰਾਵਾਂ-ਸਭਿਆਚਾਰ, ਸਿੱਖਿਆਵਾਂ, ਉਪਦੇਸ਼ਾਂ ਨੂੰ , ਸਾਂਝੀਵਾਲਤਾ ਦੇ ਸੁਨੇਹੇ ਨੂੰ , ੴ ਦੇ ਅੰਦੇਸ਼ ਨੂੰ , ਗੁਰਬਾਣੀ ਦੇ ਸੰਦੇਸ਼ਾਂ ਨੂੰ , ਪੰਜਾਬੀ ਅਤੇ ਪੰਜਾਬੀਅਤ ਨੂੰ  ਪ੍ਰਫੁਲਤ ਕਰਨ ਵਿਚ ਵਡਮੁੱਲਾ ਯੋਗਦਾਨ ਪਾਉਂਦੇ ਰਹਿਣਗੇ |

ਬਲਵਿੰਦਰ ਬਾਲਮ ਗੁਰਦਾਸਪੁਰ

ਓਾਕਾਰ ਨਗਰ, ਗੁਰਦਾਸਪੁਰ ਪੰਜਾਬ

ਐਡਮਿੰਟਨ ਕਨੇਡਾ ਵਟਸਐਪ 98156-25409

 

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की