ਭੁਲੱਥ (ਅਜੈ ਗੋਗਨਾ )—ਬੀਤੇਂ ਦਿਨ ਜਥੇਦਾਰ ਖਜਾਨ ਸਿੰਘ ਰਾਮਗੜ੍ਹ ਜੋ ਮੋਜੂਦਾ ਕਾਂਗਰਸੀ ਵਿਧਾਇਕ ਹਲਕਾ ਭੁਲੱਥ ਸ: ਸੁਖਪਾਲ ਸਿੰਘ ਖਹਿਰਾ ਦੇ ਪਿਤਾ ਜੀ ਸਵ: ਸ: ਸੁਖਜਿੰਦਰ ਸਿੰਘ ਜੀ ਸਿੱਖਿਆ ਮੰਤਰੀ ਪੰਜਾਬ ਦੇ ਬਹੁਤ ਹੀ ਨਜ਼ਦੀਕੀ ਸਮਝੇ ਜਾਂਦੇ ਸਨ ਜਿਸ ਨੂੰ ਖਹਿਰਾ ਪਰਿਵਾਰ ਦੇ ਭੁਲੱਥ ਤੋ ਵਿਧਾਇਕ ਸੁਖਪਾਲ ਸਿੰਘ ਖਹਿਰਾ ਆਪਣੇ ਪਿਤਾ ਜੀ ਸਵ: ਸ: ਸੁਖਜਿੰਦਰ ਸਿੰਘ ਜੀ ਖਹਿਰਾ ਦੀ ਲੀਹਾਂ ਤੇ ਚੱਲਦੇ ਹੋਏ ਆਪਣੇ ਪਿਤਾ ਜੀ ਨਾਲ ਕੋਮ ਲਈ ਜੇਲਾਂ ਅਤੇ ਸੰਘਰਸ ਕਰਨ ਵਾਲੇ ਲੋਕਾਂ ਦਾ ਅੱਜ ਵੀ ਦੁੱਖ ਸੁੱਖ ਚ’ ਸਤਿਕਾਰ ਕਰਦੇ ਹਨ ਜਿੰਨਾ ਨੇ ਉਹਨਾਂ ਦੇ ਪਿਤਾ ਜੀ ਦੀ ਸੋਚ ਤੇ ਪਹਿਰਾ ਦਿੱਤਾ ਅਤੇ ਕੋਮ ਲਈ ਜੇਲਾ ਕੱਟੀਆਂ ਉਹਨਾਂ ਚ’ ਸਨ ਜਥੇਦਾਰ ਖਜਾਨ ਸਿੰਘ ਰਾਮਗੜ੍ਹ ਜੋ ਖਹਿਰਾ ਪਰਿਵਾਰ ਦੇ ਬਹੁਤ ਹੀ ਨਜ਼ਦੀਕ ਸਮਝੇ ਜਾਂਦੇ ਸਨ ਜਿੰਨਾ ਦਾ ਪਿਛਲੇ ਸਾਲ ਦੇਹਾਂਤ ਹੋ ਗਿਆ ਸੀ ਉਹਨਾਂ ਨੂੰ ਯਾਦ ਕਰਦਿਆਂ ਸਮੂੰਹ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿੱਚ ਬੀਤੇ ਦਿਨ ਪੁਰਾਤਨ ਮਰਿਯਾਦਾ ਦੇ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕਰਵਾਏ ਗਏ। ਇਸ ਮੌਕੇ ਦਮਦਮੀਂ ਟਕਸਾਲ ਜੱਥਾ ਭੰਡਾਲ ਦੋਨਾਂ ਦੇ ਮੁੱਖ ਸੇਵਾਦਾਰ ਜਥੇਦਾਰ ਗਿਆਨੀਂ ਗੁਰਵਿੰਦਰ ਸਿੰਘ ਜੀ ਅਤੇ ਜੱਥੇ ਦੇ ਸਿੰਘਾਂ ਵਲੋਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਨਿਭਾਈ ਗਈ , ਜੋ ਤਿੰਨ ਦਿਨ ਕਥਾ ਅਤੇ ਕੀਰਤਨ ਦੇ ਪ੍ਰਵਾਹ ਚੱਲੇ। 17 ਜੁਲਾਈ ਦਿਨ ਐਤਵਾਰ ਨੂੰ , ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ , ਉਪਰੰਤ ਪਿੰਡ ਰਾਮਗੜ੍ਹ ਦੇ ਗੁਰਦੁਆਰਾ ਲਹਿੰਦੀ ਪੱਤੀ ਵਿੱਖੇ ਦੀਵਾਨ ਸਜਾਏ ਗਏ , ਜਿਸ ਵਿੱਚ ਜਥੇਦਾਰ ਗਿਆਨੀ ਗੁਰਵਿੰਦਰ ਸਿੰਘ ਜੀ , ਦਮਦਮੀਂ ਟਕਸਾਲ ਜੱਥਾ ਭੰਡਾਲ ਦੋਨਾਂ , ਸੰਤ ਬਾਬਾ ਚਰਨਜੀਤ ਸਿੰਘ ਜੀ , ਮੁੱਖ ਬੁਲਾਰੇ ਦਮਦਮੀਂ ਟਕਸਾਲ , ਸ ਸੁਖਪਾਲ ਸਿੰਘ ਖਹਿਰਾ ਦੇ ਸਪੁੱਤਰ ਹਾਈਕੋਰਟ ਦੇ ਐਡਵੋਕੇਟ ਸ: ਮਹਿਤਾਬ ਸਿੰਘ ਖਹਿਰਾ ਭਾਈ ਸੁਰਿੰਦਰ ਸਿੰਘ ਜੀ , ਜਥੇਦਾਰ ਅਜੀਤ ਸਿੰਘ ਜੀ ਬੇਗੋਵਾਲ , ਨੂਰ-ਏ-ਖਾਲਸਾ , ਜੱਥਾ ਅਮਰੀਕਾ, ਗੁਰੂ ਘਰ ਦੇ ਵਜ਼ੀਰ ਭਾਈ ਨਿਰਮਲ ਸਿੰਘ ਜੀ , ਭਾਈ ਭੁਪਿੰਦਰ ਸਿੰਘ ਜੀ ਰਾਮਗੜ੍ਹ ਸੁਖਮਨੀਂ ਸੇਵਾ ਸੁਸਾਇਟੀ ਰਾਮਗੜ੍ਹ ਦੀਆਂ ਸਮੂੰਹ ਬੀਬੀਆਂ , ਭਾਈ ਕਸ਼ਮੀਰ ਸਿੰਘ ਜੀ ਟਾਂਡੀ , ਸੂਬੇਦਾਰ ਸੂਰਤ ਸਿੰਘ ਜੀ ਮਹਿਮਦਪੁਰ ਨੇ ਹਾਜ਼ਰੀ ਭਰੀ , ਸਟੇਜ ਸਕੱਤਰ ਦੀ ਸੇਵਾ ਖਾਲਸਾ ਪੰਥ ਦੇ ਮਹਾਨ ਕਥਾ ਵਾਚਕ ਭਾਈ ਭੁਪਿੰਦਰ ਸਿੰਘ ਜੀ ਮਹਿਮਦਪੁਰ ਵਾਲਿਆਂ ਨੇ ਬਾਖੂਬੀ ਨਿਭਾਈ।ਉਹਨਾਂ ਦੀ ਬਰਸੀ ਤੇ ਇਸ ਮੋਕੇ ਇਲਾਕੇ ਦੀ ਸੰਗਤਾਂ ਤੋ ਇਲਾਵਾ ਧਾਰਮਿਕ, ਸਿਆਸੀ ਅਤੇ ਆਮ ਲੋਕਾ ਨੇ ਜਥੇਦਾਰ ਖਜਾਨ ਸਿੰਘ ਦੇ ਕੰਮਾਂ ਦੀ ਸ਼ਲਾਘਾ ਕੀਤੀ। ਅਤੇ ਉਹਨਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ । ਇਸ ਮੌਕੇ ਹਲਕਾ ਭੁਲੱਥ ਤੋ ਵਿਧਾਇਕ ਪੰਜਾਬ ਦੀ ਅਵਾਜ ਸ: ਸੁਖਪਾਲ ਸਿੰਘ ਜੀ ਖਹਿਰਾ ਜੀ ਦੀ , ਨਿੱਜੀ ਰੁਝੇਵਿਆਂ ਕਾਰਨ ਹਾਜ਼ਰੀ ਰਹੀ। ਪ੍ਰੰਤੂ ਉਹਨਾਂ ਦੇ ਬੇਟੇ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਵੱਲੋ ਭੇਜੇ ਸੌਕਮਈ ਸੁਨੇਹਾ ਪੜ੍ਹ ਕੇ ਸੁਣਾਇਆ। ਇਸ ਮੌਕੇ ਸਵ: ਖਜਾਨ ਸਿੰਘ ਰਾਮਗੜ੍ਹ ਦੇ ਸਮੂੰਹ ਪਰਿਵਾਰ ਵੱਲੋਂ ਬਰਸੀ ਸਮਾਗਮ ਵਿੱਚ ਉਹਨਾਂ ਦੇ ਅਮਰੀਕਾ ਤੋ ਪੁੱਜੇ ਪੁੱਤਰ ਲਖਵਿੰਦਰ ਸਿੰਘ ਵੱਲੋ ਪਹੁੰਚੀਆਂ ਸਮੂੰਹ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।