ਪੰਜਾਬੀ ਫ਼ਿਲਮ ‘ਜੂਨੀਅਰ’ ਦਾ ਹੀਰੋ ਬਣਿਆ ਅਮੀਕ ਵਿਰਕ

ਪੰਜਾਬੀ ਫਿਲਮਾਂ ਦੇ ਨਿਰਮਾਣ ਖੇਤਰ ‘ਚ ਆਪਣੀਆਂ ਵਿਲੱਖਣ ਪੈੜ੍ਹਾਂ ਪਾਉਣ ਵਾਲੀ ਪ੍ਰਭਾਵਸ਼ਾਲੀ ਸਖ਼ਸੀਅਤ ਅਮੀਕ ਵਿਰਕ ਇੱਕ ਨਾਮੀ ਨਿਰਮਾਤਾ ਹਨ ਜਿਨਾਂ੍ਹ ਨੇ ਬਤੌਰ ਨਿਰਮਾਤਾ ‘ਬੰਬੂਕਾਟ’, ‘ਲਹੌਰੀਏ’, ‘ਭਲਵਾਨ ਸਿੰਘ’, ‘ਅਫਸਰ’, ‘ਵੇਖ ਬਰਾਤਾਂ ਚੱਲੀਆਂ’ ਅਤੇ ‘ਗੋਲਕ ਬੁਗਨੀ ਬੈਂਕ ਤੇ ਬਟੂਆ-1’ ਵਰਗੀਆਂ ਸ਼ਾਨਦਾਰ ਫ਼ਿਲਮਾਂ ਦਾ ਨਿਰਮਾਣ ਕਰਕੇ ਪੰਜਾਬੀ ਸਿਨਮੇ ਦਾ ਮਾਣ ਵਧਾਇਆ ਹੈ। ਪੰਜਾਬੀ ਦਰਸ਼ਕਾਂ ਦੀ ਨਬਜ਼ ਟੋਹ ਕੇ ਫਿਲਮਾਂ ਬਣਾਉਣ ਵਾਲੇ ਅਮੀਕ ਵਿਰਕ ਹੁਣ ਬਤੌਰ ਅਦਾਕਾਰ ਵੀ ਸਰਗਰਮ ਹੋ ਚੁੱਕੇ ਹਨ।ਬੀਤੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮੌੜ’ ਵਿੱਚ ਅੰਗਰੇਜ ਪੁਲਿਸ ਅਫ਼ਸਰ ‘ਬਰਟਨ’ ਦਾ ਦਮਦਾਰ ਕਿਰਦਾਰ ਨਿਭਾਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਅਮੀਕ ਵਿਰਕ ਹੁਣ ਬਤੌਰ ਹੀਰੋ ਪੰਜਾਬੀ ਫ਼ਿਲਮ ‘ਜੂਨੀਅਰ’ ਵਿੱਚ ਨਜ਼ਰ ਆਉਣਗੇ।ਅਗਲੇ ਮਹੀਨੇ ਸਿਨੇਮਾਘਰਾਂ ਦਾ ਸ਼ਿੰਗਾਰ ਬਨਣ ਜਾ ਰਹੀ ਹੈ ਇਸ ਫ਼ਿਲਮ ਬਾਰੇ ਅਮੀਕ ਦੱਸਦੇ ਹਨ ਕਿ ਇਸ ਫ਼ਿਲਮ ਨੂੰ ਬਣਨ ਵਿੱਚ ਭਾਵੇਂ ਦੋ ਸਾਲ ਲੱਗੇ ਹਨ ਪਰ ਇਸ ਦੀ ਤਿਆਰੀ ਉਹ ਕਈ ਸਾਲਾਂ ਤੋਂ ਕਰ ਰਹੇ ਹਨ ਅਤੇ ਇਹ ਪੰਜਾਬੀ ਦੀ ਪਹਿਲੀ ਐਕਸ਼ਨ ਡਰਾਮਾ ਫ਼ਿਲਮ ਹੈ ਜੋ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਹੈ ਅਤੇ ਭਾਰਤ ਸਮੇਤ ਤਿੰਨ ਵੱਖ ਵੱਖ ਮੁਲਕਾਂ ਵਿੱਚ ਫਿਲਮਾਈ ਗਈ ਹੈ।ਖੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਜੰਮਪਲ ਤੇ ਚੰਡੀਗੜ੍ਹ ਸਮੇਤ ਅਸਟਰੇਲੀਆ ਤੋਂ ਐਨੀਮੇਸ਼ਨ ਤੇ ਮਲਟੀਮੀਡੀਆ ਦੀ ਪੜਾਈ ਕਰਨ ਵਾਲੇ ਅਮੀਕ ਵਿਰਕ ਦਾ ਮੁੱਢ ਤੋਂ ਹੀ ਝੁਕਾਅ ਸਿਨਮਾ ਵੱਲ ਸੀ। ਉਹ ਦੱਸਦੇ ਹਨ ਕਿ ਉਹਨਾਂ ਦਾ ਨਾਨਕਾ ਪਰਿਵਾਰ ਕਲਾ ਨਾਲ ਸਬੰਧ ਰੱਖਦਾ ਹੈ, ਉੱਥੋਂ ਹੀ ਉਸਨੂੰ ਵੀ ਪਹਿਲਾਂ ਪੇਂਟਿੰਗ ਤੇ ਫਿਰ ਅਦਾਕਾਰੀ ਦੀ ਚੇਟਕ ਲੱਗੀ। ਉਸਨੇ ਆਪਣੇ ਪਰਿਵਾਰ ਕਾਰੋਬਾਰ ਦੀ ਥਾਂ ਫ਼ਿਲਮ ਜਗਤ ਵਿੱਚ ਕੰਮ ਕਰਨ ਨੂੰ ਪਹਿਲ ਦਿੱਤੀ। ਬਤੌਰ ਅਦਾਕਾਰ ਆਪਣੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਮੀਕ ਵਿਰਕ ਨੇ ਇਸ ਇੰਡਸਟਰੀ ਨੂੰ ਸਮਝਿਆ ਅਤੇ ਆਪਣਾ ਪ੍ਰੋਡਕਸ਼ਨ “ਨਦਰ ਫਿਲਮਸ” ਦੇ ਬੈਨਰ ਹੇਠ ਬਤੌਰ ਪ੍ਰੋਡਿਊਸਰ ਅੱਧੀ ਦਰਜਨ ਤੋਂ ਵੱਧ ਫਿਲਮਾਂ ਦਾ ਨਿਰਮਾਣ ਕੀਤਾ। ਅਮੀਕ ਦੱਸਦੇ ਹਨ ਕਿ ਕਰੋਨਾ ਕਾਲ ਦੌਰਾਨ ਉਹਨਾਂ ਇਸ ਫ਼ਿਲਮ ਦੀ ਕਹਾਣੀ ਖੁਦ ਲਿਖੀ ਸੀ, ਇਸ ਫ਼ਿਲਮ ਉਹਨਾਂ ਨੂੰ ਅਜਿਹਾ ਹੀਰੋ ਚਾਹੀਦਾ ਸੀ ਜੋ ਖੁਦ ਨੂੰ ਫ਼ਿਲਮ ਦੇ ਕਿਰਦਾਰ ਵਿੱਚ ਢਾਲਣ ਲਈ ਸਮਾਂ ਦੇ ਸਕੇ ਅਤੇ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਿਕ ਤੌਰ ‘ਤੇ ਤਿਆਰ ਕਰ ਸਕੇ। ਫਿਲਮ ਇੰਡਸਟਰੀ ਦੇ ਕੁਝ ਦੋਸਤਾਂ ਦੀ ਸਲਾਹ ਤੋਂ ਬਾਅਦ ਉਹਨਾਂ ਖੁਦ ਇਹ ਕਿਰਦਾਰ ਨਿਭਾਉਣ ਦਾ ਫੈਸਲਾ ਲਿਆ। ਕਹਾਣੀ ਦੀ ਮੰਗ ਮੁਤਾਬਕ ਉਹਨਾਂ ਕਰੀਬ ਦੋ ਸਾਲ ਲਗਾਤਾਰ ਮਿਹਨਤ ਕੀਤੀ ਅਤੇ ਖਦ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਕੀਤਾ। ਨੌਜਵਾਨ ਨਿਰਦੇਸ਼ਕ ਹਰਮਨ ਢਿੱਲੋਂ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਵਿੱਚ ਉਹ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾ ਰਹੇ ਜੋ ਕਿਸੇ ਵੇਲੇ ਕਰਾਈਮ ਦੀ ਦੁਨੀਆ ਦਾ ਹਿੱਸਾ ਸੀ। ਆਮ ਨਾਗਰਿਕ ਵਾਲੀ ਜ਼ਿੰਦਗੀ ਜਿਓਂ ਰਹੇ ਇਸ ਨੌਜਵਾਨ ਦੀ ਜ਼ਿੰਦਗੀ ਵਿੱਚ ਉਦੋਂ ਤਰਥੱਲੀ ਮੱਚਦੀ ਹੈ ਜਦੋਂ ਉਸਦੀ ਬੱਚੀ ਗਲਤੀ ਨਾਲ ਕੁਝ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੀ ਹੈ। ਅਮੀਕ ਮੁਤਾਬਕ ਉਹਨਾਂ ਦੀ ਇਹ ਫਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਹੈ। ਫ਼ਿਲਮ ਦੀ ਸਾਰੀ ਦੀ ਸਾਰੀ ਤਕਨੀਕੀ ਟੀਮ ਸਾਊਥ ਸਿਨਮਾ ਤੇ ਹਾਲੀਵੁੱਡ ਨਾਲ ਸਬੰਧਿਤ ਹੈ। ਫ਼ਿਲਮ ਚ ਆਮ ਇਨਸਾਨ ਦੀ ਜ਼ਿੰਦਗੀ ਅਤੇ ਕਰਾਈਮ ਦੀ ਦੁਨੀਆਂ ਦਾ ਸੱਚ ਖੂਬਸੂਰਤ ਤਰੀਕੇ ਨਾਲ ਫਿਲਮਾਇਆ ਹੈ। ਫ਼ਿਲਮ ਆਮ ਫਿਲਮਾਂ ਵਰਗੀ ਨਹੀਂ ਹੈ ਫਿਲਮ ਵਿੱਚ ਪੰਜਾਬੀ ਦੇ ਨਾਲ ਨਾਲ ਹਿੰਦੀ, ਅੰਗਰੇਜ਼ੀ ਤੇ ਕੁਝ ਹੋਰ ਭਾਸ਼ਾਵਾਂ ਵੀ ਹਨ ਜੋ ਵੱਖ ਵੱਖ ਕਿਰਦਾਰਾਂ ਵੱਲੋਂ ਸਮਾਂ . ਸਥਾਨ ਤੇ ਹਾਲਾਤਾਂ ਮੁਤਾਬਕ ਬੋਲੀਆਂ ਗਈਆਂ ਹਨ। ਇਸ ਲਈ ਇਹ ਫ਼ਿਲਮ ਸਿਰਫ ਪੰਜਾਬੀ ਦੀ ਫ਼ਿਲਮ ਨਾ ਰਹਿ ਕੇ ਪੂਰੇ ਦੇਸ਼ਾਂ ਦੁਨੀਆਂ ਦੀ ਫ਼ਿਲਮ ਹੋਵੇਗੀ। ਅਮੀਕ ਮੁਤਾਬਕ ਜਿਸ ਤਰ੍ਹਾਂ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ ਉਸੇ ਤਰ੍ਹਾਂ ਫ਼ਿਲਮ ਦਾ ਟ੍ਰੇਲਰ ਆਉਣ ਤੋਂ ਬਾਅਦ ਉਹਨਾਂ ਨੂੰ ਫ਼ਿਲਮ ਬਾਰੇ ਜ਼ਿਆਦਾ ਕੁਝ ਬੋਲਣ ਦੀ ਜ਼ਰੂਰਤ ਨਹੀਂ। ਅਮੀਕ ਮੁਤਾਬਕ ਇਹ ਫਿਲਮ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਿਸਕ ਹੈ, ਪਰ ਪੰਜਾਬੀ ਸਿਨਮਾ ਨੂੰ ਰਵਾਇਤੀ ਚੱਕਰ ਵਿੱਚੋਂ ਕੱਢਣ ਲਈ ਅਜਿਹੇ ਰਿਸਕ ਲੈਣੇ ਜ਼ਰੂਰੀ ਹੋ ਗਏ ਹਨ। ਅੱਜ ਦੇ ਦੌਰ ਵਿੱਚ ਤੁਸੀਂ ਦਰਸ਼ਕਾਂ ਨੂੰ ਕੁਝ ਵੱਖਰਾ ਕਰਕੇ ਹੀ ਸਿਨਮਾ ਤੱਕ ਲੈ ਕੇ ਆ ਸਕਦੇ ਹੋ। ਇਹ ਫਿਲਮ ਪੰਜਾਬੀ ਦਰਸ਼ਕਾਂ ਦੇ ਤੇਜ਼ੀ ਨਾਲ ਬਦਲ ਰਹੇ ਸਿਨਮਾ ਰੁਝਾਨ ਨੂੰ ਧਿਆਨ ਵਿੱਚ ਰੱਖਕੇ ਬਣਾਈ ਗਈ ਹੈ।

ਜਿੰਦ ਜਵੰਦਾ 9779591482

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी