ਦੇਸ਼ ਦੀ ਵੱਕਾਰੀ ਪੁਲਾੜ ਸੰਸਥਾ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ISRO) 14 ਜੁਲਾਈ ਨੂੰ ਨਵਾਂ ਇਤਿਹਾਸ ਰਚਣ ਲਈ ਤਿਆਰ ਹੈ। ਇਸਰੋ ਚੰਦਰਯਾਨ-3 ਮਿਸ਼ਨ ਨੂੰ ਸ਼ੁੱਕਰਵਾਰ ਨੂੰ ਦੁਪਹਿਰ 2.35 ਵਜੇ ਸ਼੍ਰੀਹਰੀਕੋਟਾ, ਆਂਧਰਾ ਪ੍ਰਦੇਸ਼ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰੇਗਾ। ਤੁਸੀਂ ਵੀ ਇਸ ਇਤਿਹਾਸਕ ਪਲ ਨੂੰ ਲਾਈਵ ਦੇਖ ਸਕਦੇ ਹੋ। ਇਸਰੋ ਨੇ ਇਸ ਲਈ ਇੱਕ ਪਲੇਟਫਾਰਮ ਵੀ ਪ੍ਰਦਾਨ ਕਰਵਾਇਆ ਹੈ।
ਇਸਰੋ ਮੁਤਾਬਕ ਚੰਦਰਯਾਨ-3 ਮਿਸ਼ਨ (Chandrayaan-3 mission) ਨੂੰ ਲਾਈਵ ਵੇਖਣ ਲਈ ਤੁਸੀਂ ਅਧਿਕਾਰਤ ਵੈੱਬਸਾਈਟ isro.gov.in ‘ਤੇ ਜਾ ਸਕਦੇ ਹੋ। ਇਸਰੋ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਲੋਕ ਸਾਡੇ ਫੇਸਬੁੱਕ ਅਕਾਊਂਟ facebook.com/ISRO ‘ਤੇ ਵੀ ਆਨਲਾਈਨ ਈਵੈਂਟ ਲਾਈਵ ਵੇਖ ਸਕਦੇ ਹਨ। ਨਾਲ ਹੀ, ਤੁਸੀਂ ਯੂਟਿਊਬ ਚੈਨਲ ਲਿੰਕ youtube.com/watch?v=q2ueCg9bvvQ ‘ਤੇ ਲਾਂਚ ਨੂੰ ਲਾਈਵ ਵੇਖ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ ਦੁਪਹਿਰ 2 ਵਜੇ ਤੋਂ ਡੀਡੀ ਨੈਸ਼ਨਲ ‘ਤੇ ਲਾਈਵ ਟੈਲੀਕਾਸਟ ਵੀ ਵੇਖ ਸਕਦੇ ਹੋ।
ਚੰਦਰਯਾਨ-2 ਮਿਸ਼ਨ ਹੋ ਗਈ ਸੀ ਫੇਲ
ਦੱਸ ਦੇਈਏ ਕਿ ਚੰਦਰਯਾਨ-3 ਮਿਸ਼ਨ ਤੋਂ ਪਹਿਲਾਂ ਚੰਦਰਯਾਨ-2 ਮਿਸ਼ਨ ਸਤੰਬਰ 2019 ‘ਚ ਚੰਦਰਮਾ ਦੀ ਸਤ੍ਹਾ ‘ਤੇ ਕਰੈਸ਼ ਹੋ ਗਿਆ ਸੀ। ਚੰਦਰਯਾਨ-3 ਵਿੱਚ ਇੱਕ ਲੈਂਡਰ ਅਤੇ ਰੋਵਰ ਕੌਂਫਿਗਰੇਸ਼ਨ (lander and rover configuration) ਸ਼ਾਮਲ ਹੈ। ਇਸ ਨੂੰ 100 ਕਿਲੋਮੀਟਰ ਦੀ ਮੂਨ ਆਰਬਿਟ ‘ਤੇ ਲਿਜਾਇਆ ਜਾਵੇਗਾ। ਇਸ ਮਿਸ਼ਨ ਦਾ ਮੁੱਖ ਉਦੇਸ਼ ਮਿਸ਼ਨ ਦੇ ਵਿਕਰਮ ਲੈਂਡਰ ਲਈ ਚੰਦਰਮਾ ‘ਤੇ ਸੁਰੱਖਿਅਤ ਸਾਫਟ ਲੈਂਡਿੰਗ ਦਿਖਾਉਣਾ ਹੈ। ਜੇ ਇਸਰੋ ਅਜਿਹਾ ਕਰਨ ‘ਚ ਸਫਲ ਹੋ ਜਾਂਦਾ ਹੈ ਤਾਂ ਭਾਰਤ ਚੰਦ ‘ਤੇ ਸਾਫਟ ਲੈਂਡਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ। ਜਿਨ੍ਹਾਂ ਦੇਸ਼ਾਂ ਨੇ ਇਹ ਉਪਲਬਧੀ ਹਾਸਲ ਕੀਤੀ ਹੈ ਉਨ੍ਹਾਂ ਵਿਚ ਅਮਰੀਕਾ, ਰੂਸ ਅਤੇ ਚੀਨ ਸ਼ਾਮਲ ਹਨ।