ਖੁਸ਼ਬੂ ਪੰਜਾਬ ਦੀ

Latest news
ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश 'ਬਾਹਰੀ' ਉਮੀਦਵਾਰ ਟੈਗ ਨੂੰ ਹਟਾਉਣ ਲਈ ਚਰਨਜੀਤ ਚੰਨੀ ਲਾ ਰਹੇ ਪੂਰਾ ਜ਼ੋਰ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु

ਅਮਰੀਕਾ ਦੇ ਵਿਦੇਸ਼ ਵਿਭਾਗ ਵਿਚ ਭਾਰਤੀ ਮੂਲ ਦੀ ਗੁਪਤਾ ਨੇ ਔਰਤਾਂ ਦੇ ਕੌਮਾਂਤਰੀ ਮੁੱਦਿਆਂ ਬਾਰੇ ਰਾਜਦੂਤ ਵਜੋਂ ਸਹੁੰ ਚੁੱਕੀ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੀ ਗੀਤਾ ਰਾਓ ਗੁਪਤਾ ਨੇ ਅਮਰੀਕਾ ਦੇ ਵਿਦੇਸ਼ ਵਿਭਾਗ ਵਿਚ ਔਰਤਾਂ ਦੇ ਕੌਮਾਂਤਰੀ ਮੁੱਦਿਆਂ ਬਾਰੇ ਰਾਜਦੂਤ ਵਜੋਂ ਸਹੁੰ ਚੱਕੀ। ਉਨਾਂ ਨੂੰ ਅਹੁੱਦੇ ਦੀ ਸਹੁੰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚੁੱਕਾਈ। ਗੁਪਤਾ ਦੀ ਔਰਤਾਂ ਦੇ ਕੌਮਾਂਤਰੀ ਮੁੱਦਿਆਂ ਬਾਰੇ  ਰਾਜਦੂਤ ਵਜੋਂ ਨਿਯੁਕਤੀ ਦੀ ਪੁਸ਼ਟੀ ਸੈਨਟ ਨੇ ਮਈ ਵਿਚ 51-47 ਵੋਟਾਂ ਦੇ ਫਰਕ ਨਾਲ ਕਰ ਦਿੱਤੀ ਸੀ। ਭਾਰਤ ਦੀ ਫਿਲਮ ਨਗਰੀ ਮੁੰਬਈ ਵਿਚ ਪੈਦਾ ਹੋਈ ਗੁਪਤਾ ਯੁਨਾਈਟਿਡ ਨੇਸ਼ਨ ਫਾਊਂਡੇਸ਼ਨ ਵਿਖੇ ਸੀਨੀਅਰ ਅਧਿਕਾਰੀ ਸਮੇਤ ਹੋਰ ਕਈ ਅਹਿਮ ਅਹੁੱਦਿਆਂ ਉਪਰ ਕੰਮ ਕਰ ਚੁੱਕੀ ਹੈ। ਆਪਣੀ ਨਿਯੁਕਤੀ ਦੀ ਪੁਸ਼ਟੀ ਦੀ ਪ੍ਰਕਿਆ ਦੌਰਾਨ ਗੀਤਾ ਨੇ ਕਿਹਾ ਕਿ ਵਿਸ਼ਵ ਭਰ ਵਿਚ ਔਰਤਾਂ ਨੂੰ ਅਨੇਕਾਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਨਾਂ ਕਿਹਾ ਕਿ ਅਨਿਆਂ ਸਮੇਤ ਅਨੇਕਾਂ ਹੋਰ ਮੁਸ਼ਕਿਲਾਂ ਅਰਥ ਵਿਵਸਥਾ ਵਿਚ ਉਨਾਂ ਦੀ ਮੁਕੰਮਲ ਭਾਗੀਦਾਰੀ ਵਿਚ ਰੁਕਾਵਟਾਂ ਹਨ। ਉਨਾਂ ਨੂੰ ਸੁਰੱਖਿਆ ਤੇ ਹਿੰਸਾ  ਦਾ ਡਰ ਹਮਸ਼ਾਂ ਸਤਾਉਂਦਾ ਰਹਿੰਦਾ ਹੈ। ਗੁਪਤਾ ਨੇ ਕੀਨੀਆ ਤੇ ਭਾਰਤ ਸਮੇਤ ਵਿਸ਼ਵ ਭਰ ਵਿਚ ਸੀਮਿਤ ਵਿੱਤੀ ਸਾਧਨਾਂ ਦੇ ਬਾਵਜੂਦ ਅਗੇ ਵਧ ਰਹੀਆਂ ਔਰਤਾਂ ਦੀ ਸ਼ਲਾਘਾ ਕੀਤੀ।

Loading

Scroll to Top