ਕੋਲੰਬੋ, – ਸ਼੍ਰੀਲੰਕਾ ਵਿੱਚ ਨਾ ਤਾਂ ਰਾਸ਼ਟਰਪਤੀ ਹੈ ਅਤੇ ਨਾ ਹੀ ਕਾਨੂੰਨ ਵਿਵਸਥਾ ਵਰਗੀ ਸਥਿਤੀ ਹੈ। ਜੋ ਤਸਵੀਰਾਂ ਪੂਰੀ ਦੁਨੀਆ ਦੇਖ ਰਹੀ ਹੈ, ਉਹ ਅਸਲ ’ਚ ਲੋਕਾਂ ਦੀ ਨਾਰਾਜ਼ਗੀ ਹੈ। ਪਰ ਇਸ ਸਭ ਤੋਂ ਇਲਾਵਾ ਇੱਕ ਹੋਰ ਤਸਵੀਰ ਸ਼੍ਰੀਲੰਕਾ ਦੀ ਬਣੀ ਹੋਈ ਹੈ, ਜੋ ਉੱਥੋਂ ਦੇ ਲੋਕਾਂ ਨੂੰ ਹਲੂਣ ਰਹੀ ਹੈ। ਹਾਲਾਤ ਇਹ ਬਣ ਗਏ ਹਨ ਕਿ ਸ੍ਰੀਲੰਕਾ ਵਿੱਚ ਇਸ ਵੇਲੇ ਟਮਾਟਰ 1000 ਰੁਪਏ ਪ੍ਰਤੀ ਕਿਲੋ ਅਤੇ ਆਲੂ 800 ਰੁਪਏ ਕਿਲੋ ਵਿਕ ਰਹੇ ਹਨ। ਲੋਕਾਂ ਨੂੰ ਨਾ ਤਾਂ ਗੈਸ ਮਿਲ ਰਹੀ ਹੈ ਅਤੇ ਨਾ ਹੀ ਬਿਜਲੀ। ਲੋਕ ਲੱਕੜ ਦੇ ਚੁੱਲ੍ਹੇ ’ਤੇ ਖਾਣਾ ਬਣਾਉਣ ਲਈ ਮਜਬੂਰ ਹਨ।