ਅਮਰੀਕਾ : ਵਰਮੌਂਟ ਸੂਬੇ ਦੇ ਸ਼ਹਿਰ ਰੂਟਲੈਂਡ ਤੋਂ ਇਕ ਰੂਹ ਕੰਬਾਊ ਖਬਰ ਸਾਹਮਣੇ ਆਈ ਹੈ ਜਿਥੇ ਇਕ ਸ਼ੱਕੀ ਚੋਰ ਦਾ ਪਿੱਛਾ ਕਰਦਿਆਂ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਦੋ ਹੋ ਜ਼ਖ਼ਮੀ ਹੋਏ ਹਨ। ਇਹ ਘਟਨਾ ਸੁਖਰਵਾਰ ਦੀ ਦੱਸੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਤੋਂ ਮਿਲੀ ਜਾਕਾਰੀ ਅਨੁਸਾਰ ਹਾਦਸੇ ਦੇ ਸਮੇਂ ਪੁਲਿਸ ਅਧਿਕਾਰੀ ਇਕ ਸ਼ੱਕੀ ਚੋਰ ਦਾ ਪਿੱਛਾ ਕਰ ਰਹੇ ਸਨ ਕਿ ਉਸ ਨੇ ਅਪਣੇ ਟਰੱਕ ਨਾਲ ਮੋਟਰਸਾਈਕਲ ਸਵਾਰ ਪੁਲਿਸ ਅਫ਼ਸਰਾਂ ਨੂੰ ਦਰੜ ਦਿਤਾ। ਇਸ ਵਿਚ 19 ਵਰ੍ਹਿਆਂ ਦੀ ਜੈਸਿਕਾ ਐਬੀਘੌਸਨ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ ਦੱਸੇ ਜਾ ਰਹੇ ਹਨ।
ਵਰਮੌਂਟ ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਇਕ ਬਿਆਨ ਸਾਂਝਾ ਕਰਦਿਆਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਅਫਸਰ ਟੇਟ ਰੀਯੂਮ (20) ਨਾਂਅ ਦੇ ਸ਼ੱਕੀ ਚੋਰ ਦੇ ਟਰੱਕ ਦਾ ਪਿੱਛਾ ਕਰ ਰਹੇ ਸਨ। ਪੁਲਿਸ ਮੁਤਾਬਕ ਇਕੱਠੇ ਹੋਏ ਸਬੂਤ ਦੱਸਦੇ ਹਨ ਕਿ ਰੀਯੂਮ ਦਾ ਟਰੱਕ ਸੈਂਟਰ ਲੈਣ ਪਾਰ ਕਰ ਕੇ ਰੂਟਲੈਂਡ ਸਿਟੀ ਪੁਲਿਸ ਅਫ਼ਸਰਾਂ ਦੀਆਂ ਕਰੂਜ਼ਰ ਬਾਇਕਾਂ ਨਾਲ ਟਕਰਾ ਗਿਆ ਜਿਸ ਵਿਚ ਇਕ ਅਧਿਕਾਰੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਹਨ।