ਦੋ ਲੱਖ ਤੋਂ ਵੱਧ ਅਣਵਰਤੇ ਗ੍ਰੀਨ ਕਾਰਡ ਲਏ ਜਾਣਗੇ ਵਾਪਸ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਸਲਾਹਕਾਰ ਕਮਿਸ਼ਨ ਨੇ ਪਰਿਵਾਰ ਤੇ ਰੁਜ਼ਗਾਰ ਵਰਗਾਂ ਲਈ ਜਾਰੀ ਅਤੇ 1992 ਤੋਂ ਅਣਵਰਤੇ ਪਏ ਗ੍ਰੀਨ ਕਾਰਡਾਂ ਨੂੰ ਵਾਪਸ ਲੈਣ ਦੀ ਸਿਫਾਰਸ਼ ਮਨਜ਼ੂਰ ਕਰ ਲਈ ਹੈ। ਕਮਿਸ਼ਨ ਦੀ ਇਸ ਪਹਿਲਕਦਮੀ ਦਾ ਉਨ੍ਹਾਂ ਹਜ਼ਾਰਾਂ ਭਾਰਤੀ-ਅਮਰੀਕੀਆਂ ਨੂੰ ਫਾਇਦਾ ਹੋਵੇਗਾ, ਜੋ ਲੰਮੇ ਸਮੇਂ ਤੋਂ ਗ੍ਰੀਨ ਕਾਰਡ ਦੀ ਉਡੀਕ ਵਿਚ ਹਨ। ਗ੍ਰੀਨ ਕਾਰਡ ਅਸਲ ਵਿੱਚ ਮੁਲਕ ਵਿੱਚ ਪੱਕੀ ਰਿਹਾਇਸ਼ ਦਾ ਦਸਤਾਵੇਜ਼ ਹੈ, ਜੋ ਪਰਵਾਸੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਭਾਰਤੀ-ਅਮਰੀਕੀ ਉੱਦਮੀ ਅਜੈ ਭੁਟੋਰੀਆ, ਜੋ ਏਸ਼ਿਆਈ ਅਮਰੀਕੀ, ਨੇਟਿਵ ਹਵਾਇਨਜ਼ ਤੇ ਪੈਸੇਫਿਕ ਆਇਲੈਂਡਰਜ਼ ਬਾਰੇ ਰਾਸ਼ਟਰਪਤੀ ਬਾਇਡਨ ਦੇ ਐਡਵਾਈਜ਼ਰੀ ਕਮਿਸ਼ਨ ਦੇ ਮੈਂਬਰ ਹਨ, ਨੇ ਕਿਹਾ ਕਿ ਜਿਨ੍ਹਾਂ 2.30 ਲੱਖ ਤੋਂ ਵੱਧ ਅਣਵਰਤੇ ਰੁਜ਼ਗਾਰ ਅਧਾਰਿਤ ਗ੍ਰੀਨ ਕਾਰਡਾਂ ਨੂੰ ਵਾਪਸ ਲੈਣ ਦੀ ਸਿਫ਼ਾਰਿਸ਼ ਕੀਤੀ ਗਈ ਹੈ, ਉਹ 1992 ਤੋਂ 2022 ਦੇ ਅਰਸੇ ਨਾਲ ਸਬੰਧਤ ਹਨ। ਭੁਟੋਰੀਆ ਨੇ ਕਿਹਾ, ‘‘ਅਣਵਰਤੇ ਗ੍ਰੀਨ ਕਾਰਡਾਂ ਨੂੰ ਵਾਪਸ ਲੈਣ ਤੇ ਭਵਿੱਖ ਵਿੱਚ ਗ੍ਰੀਨ ਕਾਰਡ ਵੇਸਟ ਤੋਂ ਬਚਾਅ’ ਦਾ ਮੁੱਖ ਨਿਸ਼ਾਨਾ ਗ੍ਰੀਨ ਕਾਰਡ ਅਰਜ਼ੀਆਂ ਦੇ ਅਮਲ ਵਿਚਲੀਆਂ ਦਫ਼ਤਰੀ ਰੁਕਾਵਟਾਂ ਨੂੰ ਮੁਖਾਤਿਬ ਹੋਣਾ ਤੇ ਬਕਾਈਆ ਅਰਜ਼ੀਆਂ ਨੂੰ ਲੈ ਕੇ ਫੈਸਲੇ ਦੀ ਉਡੀਕ ਕਰ ਰਹੇ ਵਿਅਕਤੀ ਵਿਸ਼ੇਸ਼ ਨੂੰ ਰਾਹਤ ਦੇਣਾ ਹੈ।’’ ਉਨ੍ਹਾਂ ਕਿਹਾ ਕਿ ਸੰਸਦ ਨੇ ਸਾਲਾਨਾ ਨਿਰਧਾਰਿਤ ਗਿਣਤੀ ਵਿੱਚ ਪਰਿਵਾਰ ਤੇ ਰੁਜ਼ਗਾਰ ਅਧਾਰਿਤ ਪਰਵਾਸੀ ਵੀਜ਼ੇ ਜਾਰੀ ਕਰਨ ਲਈ ਹੋਮਲੈਂਡ ਸਕਿਓਰਿਟੀ ਵਿਭਾਗ (ਡੀਐੱਚਐੱਸ) ਦੀ ਜ਼ਿੰਮੇਵਾਰੀ ਲਾਈ ਹੋਈ ਹੈ। ਹਾਲਾਂਕਿ ਦਫ਼ਤਰੀ ਦੇਰੀ ਕਰਕੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਗ੍ਰੀਨ ਕਾਰਡ ਪਿਛਲੇ ਕਈ ਸਾਲਾਂ ਤੋਂ ਅਣਵਰਤੇ ਪਏ ਹਨ। -ਪੀਟੀਆਈ

Loading

Scroll to Top
Latest news
जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ