ਇਟਲੀ ਵਿੱਚ ਬਜੁਰਗ ਜੋੜਿਆਂ ਲਈ ਬਣੇ ਬਿਰਧ ਆਸ਼ਰਮ ਨੂੰ ਅੱਗ ਲੱਗਣ ਨਾਲ 6 ਲੋਕਾਂ ਦੀ ਦਰਦਨਾਕ ਮੌਤ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਦੇ ਪ੍ਰਸਿੱਧ ਸ਼ਹਿਰ ਮਿਲਾਨ ਦੇ ਬਜੁ਼ਰਗ ਜੋੜਿਆਂ ਲਈ ਬਣੇ ਨਗਰ ਨਿਗਮ ਦੇ ਵਿਸੇ਼ਸ ਘਰ “ਕਾਜਾ ਦੀ ਕੋਨਿਉਜੀ” ਬਿਰਧ ਆਸ਼ਰਮ ਦੀ ਪਹਿਲੀ ਮੰਜ਼ਿਲ ਤੇ ਅੱਜ ੜੜਕੇ ਭਿਆਨਕ ਅੱਗ ਜਾਣ ਕਾਰਨ  ਹੁਣ ਤੱਕ 1 ਪੁਰਸ਼ ਸਮੇਤ 5 ਨਰਸਾਂ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੀਡੀਆ ਅਨੁਸਾਰ ਇਸ ਅੱਗ ਦੀ ਲਪੇਟ ਵਿੱਚ ਆ ਕੇ ਡਿਊਟੀ ਨਿਭਾ ਰਹੀਆਂ 2 ਨਰਸਾਂ ਦੀ ਅੱਗ ਨਾਲ ਝੁਲਸ ਕੇ ਘਟਨਾ ਸਥਲ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਬਾਕੀ 3 ਲੋਕਾਂ ਦੀ ਧੂਏ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣ ਕਰਕੇ ਮੌਤ ਹੋ ਗਈ ਹੈ ਜਿਹਨਾਂ ਦੀ ਉਮਰ 69 ਤੋਂ 87
ਸਾਲ ਦੇ ਵਿਚਕਾਰ ਸੀ।ਜਦੋਂ  ਬਾਕੀ 81 ਲੋਕਾਂ ਨੂੰ ਮਿਲਾਨ ਅਤੇ ਅੰਦਰੂਨੀ ਖੇਤਰ ਦੇ 15 ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।ਅੱਗ ਪਹਿਲੀ ਮੰਜ਼ਿਲ ‘ਤੇ ਇੱਕ ਬਿਸਤਰੇ ਤੋਂ ਉੱਠੀ ਅਤੇ ਫਿਰ ਹੌਲੀ ਹੌਲੀ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਤੱਕ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਇਸ ਆਸ਼ਰਮ ਵਿੱਚ ਲਗਭਗ 167 ਲੋਕ ਮੌਜੂਦ ਸਨ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਰਾਹਤ ਕਰਮੀਆਂ ਤੇ ਅੱਗ ਬੁਝਾਉਣ ਵਾਲੇ ਕਰਮੀਆਂ ਵਲੋਂ ਬਹੁਤ ਹੀ ਜੱਦੋ ਜਹਿਦ ਨਾਲ ਲੋਕਾਂ
ਨੂੰ ਬਚਾਇਆ ਗਿਆ। ਘਟਨਾ ਸਥਲ ਦਾ ਦੌਰਾ ਕਰਦਿਆਂ ਮਿਲਾਨ ਦੇ ਮੇਅਰ ਜੁਸੇਪੇ ਸਲਾ ਨੇ ਕਿਹਾ ਇਹ ਹਾਦਸਾ ਬਹੁਤ ਹੀ ਦੁੱਖਦਾਇਕ ਤੇ ਅਸਹਿ ਹੈ ਜਿਸ ਦੀ ਬਾਰੀਕੀ ਨਾਲ ਜਾਂਚ ਹੋ ਰਹੀ ਹੈ ਇਸ ਮੌਕੇ ਉਹਨਾਂ ਨਾਲ ਲੰਬਾਰਦੀਆਂ ਗਵਰਨਰ ਐਟਿਲਿਓ ਫੋਂਟਾਨਾ ਵੀ ਮੌਜੂਦ ਸਨ ਜਿਹਨਾਂ ਕਿ ਜਖ਼ਮੀ ਮਰੀਜ਼ਾਂ ਨਾਲ ਹਮਦਰਦੀ ਪ੍ਰਗਟ ਕੀਤੀ । ਇਸ ਮੰਦਭਾਗੀ ਘਟਨਾ ਉਪੱਰ ਦੇਸ਼ ਦੀ ਪ੍ਰਧਾਨ ਮੰਤਰੀ ਮੈਡਮ ਜੋਰਜ਼ੀਆ ਮੇਲੋਨੀ ਨੇ ਗਹਿਰਾ ਸੋਗ ਪ੍ਰਗਟ ਕੀਤਾ ਹੈ।ਜਿ਼ਕਰਯੋਗ ਹੈ ਨਗਰ ਨਿਗਮ ਮਿਲਾਨ ਵੱਲੋਂ ਬਜੁਰਗ ਜੋੜਿਆਂ ਲਈ ਚਲਾਇਆ ਜਾ ਰਿਹਾ ਇਹ ਬਿਰਧ ਆਸਰਮ “ਕਾਜਾ ਦੀ ਕੋਨਿਉਜੀ”ਬਿਰਧ ਲੋਕਾਂ ਲਈ ਇੱਕ ਸਿਹਤ ਸੰਭਾਲ ਰਿਹਾਇਸ਼ ਹੈ। ਜਿਸਦੀ ਮਲਕੀਅਤ ਮਿਲਾਨ ਦੇ ਨਗਰ ਨਿਗਮ ਦੀ ਹੈ। ਜਿਨ੍ਹਾਂ ਨੂੰ ਹਸਪਤਾਲ ਸੇਵਾਵਾਂ ਦੀਆਂ ਸੇਵਾਵਾਂ ਅਤੇ ਬਿਰਧ ਲੋਕਾਂ ਦੀ ਦੇਖ ਭਾਲ ਕਰਨ ਲਈ ਵਰਤਿਆ ਜਾਂਦਾ ਹੈ। ਇਸ ਆਸ਼ਰਮ ਨੂੰ 1955 ਤੋਂ 210 ਬਿਸਤਰਿਆਂ ਵਾਲੇ ਇੱਕ ਨਰਸਿੰਗ ਹੋਮ ਵਜੋਂ ਵਰਤਿਆ ਜਾਂਦਾ ਹੈ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र