ਕੈਲੀਫੋਰਨੀਆ ਵਾਸੀ ਔਰਤ ਨੂੰ ਝੂਠ ਬੋਲਣ ਦੇ ਮਾਮਲੇ ਵਿਚ 90 ਦਿਨਾਂ ਦੀ ਕੈਦ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਕੈਲੀਫੋਰਨੀਆ ਵਾਸੀ ਇਕ ਔਰਤ ਜਿਸ ਨੇ ਇਕ ਜੋੜੇ ਉਪਰ ਦੋਸ਼ ਲਾਇਆ ਸੀ ਕਿ ਉਨਾਂ ਨੇ ਉਸ ਦੇ ਬੱਚੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਨੂੰ ਇਕ ਅਦਾਲਤ ਨੇ ਝੂਠ ਬੋਲਣ ਲਈ 90 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਜਾਣਕਾਰੀ ਸੋਨੋਮਾ ਕਾਊਂਟੀ ਡਿਸਟਿ੍ਰਕਟ ਅਟਾਰਨੀ ਦੇ ਦਫਤਰ ਨੇ ਦਿੱਤੀ ਹੈ। ਅਦਾਲਤ ਨੇ ਕੈਥਲੀਨ ਸੋਰੇਨਸਨ ਨਾਮੀ 31 ਸਾਲਾ ਔਰਤ ਨੂੰ ਅਪਰਾਧ ਦੀ ਝੂਠੀ ਰਿਪੋਰਟ ਦਰਜ ਕਰਵਾਉਣ ਲਈ ਦੋਸ਼ੀ ਕਰਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦਸੰਬਰ 2020 ਵਿਚ ਸੋਰੇਨਸਨ ਆਪਣੇ 2 ਬੱਚਿਆਂ ਨਾਲ ਪੇਟਾਲੂਮਾ,ਕੈਲੀਫੋਰਨੀਆ ਵਿਚ ਇਕ ਮਾਈਕਲ ਕਰਾਫਟ ਸਟੋਰ ਵਿੱਚ ਖਰੀਦਦਾਰੀ ਕਰਨ ਲਈ ਗਈ ਸੀ। ਸੋਨੋਮਾ ਕਾਊਂਟੀ ਪ੍ਰਾਸੀਕਿਊਟਰਜ ਵੱਲੋਂ ਜਾਰੀ ਬਿਆਨ ਅਨੁਸਾਰ ਖਰੀਦਦਾਰੀ ਕਰਨ ਉਪਰੰਤ ਸੋਰੇਨਸਨ ਆਪਣੇ ਦੋ ਬੱਚਿਆਂ ਨਾਲ ਉਥੋਂ ਚਲੀ ਗਈ ਸੀ ਪਰੰਤੂ ਕੁਝ ਮਿੰਟਾਂ ਬਾਅਦ ਉਸ ਨੇ ਪੇਟਾਲੂਮਾ ਪੁਲਿਸ ਵਿਭਾਗ ਨੂੰ ਫੋਨ ਕਰਕੇ ਦੱਸਿਆ ਕਿ ਇਕ ਜੋੜੇ ਨੇ ਉਸ ਦੇ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋਰੇਨਸਨ ਨੇ ਸਟੋਰ ਦੀ ਇਕ ਵੀਡੀਓ ਵਿਚ ਉਸ ਜੋੜੇ ਦੀ ਪਛਾਣ ਵੀ ਕੀਤੀ ਜਿਸ ਨੇ ਬੱਚਿਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਅਨੁਸਾਰ ਡੂੰਘਾਈ ਨਾਲ ਜਾਂਚ ਪੜਤਾਲ ਉਪਰੰਤ ਸੋਰੇਨਸਨ ਦੀ ਕਹਾਣੀ ਝੂਠੀ ਨਿਕਲੀ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र