ਚੰਡੀਗੜ੍ਹ। ਨਿਊ ਕਾਂਗਰਸ ਪਾਰਟੀ (ਐਨਸੀਪੀ) ਪਾਰਟੀ ਦੇ ਪ੍ਰਧਾਨ ਐਡਵੋਕੇਟ ਵਿਵੇਕ ਹੰਸ ਗਰਚਾ ਨੇ ਅੱਜ ਵਿਨੈ ਕਲਿਆਣ, ਜੋ ਕਿ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਛੱਡ ਕੇ “ਨਿਊ ਕਾਂਗਰਸ ਪਾਰਟੀ” ਵਿੱਚ ਸ਼ਾਮਲ ਹੋਏ ਹਨ, ਨੂੰ ਤੁਰੰਤ ਪ੍ਰਭਾਵ ਨਾਲ ਨਿਊ ਕਾਂਗਰਸ ਪਾਰਟੀ ਚੰਡੀਗੜ੍ਹ ਰਾਜ ਦਾ ਸਕੱਤਰ ਨਿਯੁਕਤ ਕੀਤਾ ਹੈ | ਵਿਨੈ ਕਲਿਆਣ ਨੇ ਕਿਹਾ ਕਿ ਨਿਊ ਕਾਂਗਰਸ ਪਾਰਟੀ ਸੁਪਰੀਮੋ ਐਡਵੋਕੇਟ ਵਿਵੇਕ ਹੰਸ ਗਰਚਾ ਪੜ੍ਹੇ-ਲਿਖੇ, ਜੁਝਾਰੂ, ਮਿਹਨਤੀ, ਇਮਾਨਦਾਰ, ਉਤਸ਼ਾਹੀ, ਉੱਦਮਸ਼ੀਲ ਨੌਜਵਾਨ ਆਗੂ ਹਨ। ਪਾਰਟੀ ਦੇ ਹਰ ਵਰਕਰ ਦੇ ਸੁੱਖ-ਦੁੱਖ ਵਿੱਚ ਬਰਾਬਰ ਖੜੇ ਹਾਂ। ਸਿਟੀ ਬਿਊਟੀਫੁੱਲ ਨੂੰ ਐਡਵੋਕੇਟ ਵਿਵੇਕ ਹੰਸ ਗਰਚਾ ਵਰਗੇ ਸੰਸਦ ਮੈਂਬਰ ਦੀ ਲੋੜ ਹੈ। ਸ਼ਹਿਰ ਦੇ ਲੋਕ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਨੂੰ ਜਿਤਾਉਣਗੇ। ਵਿਨੈ ਕਲਿਆਣ ਨੇ ਪਾਰਟੀ ਪ੍ਰਧਾਨ ਐਡਵੋਕੇਟ ਵਿਵੇਕ ਹੰਸ ਗਰਚਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ |