ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਆਪਣੇ ਇਨਜਿਨਿਊਟੀ ਮਾਰਸ ਹੈਲੀਕਾਪਟਰ ਨਾਲ ਪੂਰੇ ਦੋ ਮਹੀਨਿਆਂ ਬਾਅਦ ਦੁਬਾਰਾ ਸੰਪਰਕ ਹੋਇਆ ਹੈ। ਨਾਸਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਨਾਸਾ ਨੇ ਫਰਵਰੀ 2021 ਵਿੱਚ ਮੰਗਲ ਗ੍ਰਹਿ ‘ਤੇ ਇੱਕ ਮਿਸ਼ਨ ਭੇਜਿਆ ਸੀ। ਇਸ ਮਿਸ਼ਨ ਦੇ ਤਹਿਤ, ਇੱਕ ਮਿੰਨੀ ਹੈਲੀਕਾਪਟਰ ਇਨਜਿਨਿਊਟੀ ਅਤੇ ਪ੍ਰੀਜ਼ਰਵੇਸ਼ਨ ਰੋਵਰ ਮੰਗਲ ‘ਤੇ ਭੇਜੇ ਗਏ ਸਨ।
ਇਸ ਮਿਸ਼ਨ ਦੀ ਕੰਟਰੋਲਰ ਕੈਲੀਫੋਰਨੀਆ ਸਥਿਤ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਦਾ 26 ਅਪ੍ਰੈਲ ਨੂੰ ਆਪਣੇ 1.8 ਕਿਲੋ ਵਜ਼ਨੀ ਇਨਜੇਨਿਊਟੀ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ। ਇਸ ਮਿਸ਼ਨ ਨੂੰ ਭੇਜਣ ਵਾਲੀ ਟੀਮ ਦੇ ਮੁਖੀ ਜੋਸ਼ ਐਂਡਰਸਨ ਨੇ ਦੱਸਿਆ ਕਿ ਮੰਗਲ ਗ੍ਰਹਿ ਦੇ ਜੇਜੇਰੋ ਕ੍ਰੇਟਰ ਇਲਾਕੇ ਵਿਚ ਇਹ ਮਿਸ਼ਨ ਭੇਜਿਆ ਗਿਆ ਸੀ। ਮੰਗਲ ਦਾ ਇਹ ਖੇਤਰ ਕਾਫੀ ਪਥਰੀਲਾ ਹੈ, ਜਿਸ ਦੀ ਵਜ੍ਹਾ ਨਾਲ ਇਥੇ ਕੋਈ ਵੀ ਮਿਸ਼ਨ ਕਰਨਾ ਮੁਸ਼ਕਲਾਂ ਭਰਿਆ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਇਥੇ ਕਮਿਊਨੀਕੇਸ਼ਨ ਟੁੱਟਣ ਦਾ ਖਤਰਾ ਰਹਿੰਦਾ ਹੈ।