ਠੰਡੇ ਮੋਮੋਸ ਪਰੋਸਨ ‘ਤੇ ਤੈਸ਼ ‘ਚ ਨਸ਼ੇੜੀਆਂ ਨੇ ਨਾਬਾਲਿਗ ‘ਤੇ ਉਲਟਾਇਆ ਉਬਲਦਾ ਤੇਲ

ਜਲੰਧਰ: ਮਹਾਨਗਰ ਤੋਂ ਇੱਕ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਥਾਣਾ 7 ਦੇ ਅਧੀਨ ਆਉਂਦੇ ਇਲਾਕੇ ‘ਚ ਨਸ਼ੇ ‘ਚ ਧੁੱਤ ਨੌਜਵਾਨਾਂ ਨੇ ਬਰਗਰ ਅਤੇ ਮੋਮੋਸ ਦੀ ਰੇੜ੍ਹੀ ਲਾਉਣ ਵਾਲੇ ਇਕ ਨਾਬਾਲਗ ‘ਤੇ ਉਬਲਦਾ ਤੇਲ ਪਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੋਮੋਸ ਠੰਡੇ ਹੋਣ ਕਾਰਨ ਤੈਸ਼ ‘ਚ ਆਏ ਨਸ਼ੇੜੀਆਂ ਨੇ ਨਾਬਾਲਗ ਨਾਲ ਇਸ ਅਣਮਨੁੱਖੀ ਵਤੀਰੇ ਨੂੰ ਅੰਜਾਮ ਦੇ ਛੱਡਿਆ।

ਪੀੜਤ ਦੇ ਬਿਆਨਾਂ ਮੁਤਾਬਕ ਨਸ਼ੇੜੀਆਂ ਨੇ ਪਹਿਲਾਂ ਗਲੀ ਦੇ ਇੱਕ ਨਾਬਾਲਗ ਰੇੜ੍ਹੀ ਵਾਲੇ ਤੋਂ ਮੋਮੋਸ ਖਾ ਲਏ। ਇਸ ਤੋਂ ਬਾਅਦ ਉਨ੍ਹਾਂ ਰੇੜ੍ਹੀ ਵਾਲੇ ਤੋਂ ਹੋਰ ਮੋਮੋਸ ਮੰਗੇ ਪਰ ਉਦੋਂ ਤੱਕ ਪਰੋਸੇ ਗਏ ਮੋਮੋਸ ਠੰਡੇ ਹੋ ਗਏ ਸਨ। ਜਿਸ ਤੋਂ ਬਾਅਦ ਨਸ਼ੇੜੀ ਨੌਜਵਾਨ ਰੇੜ੍ਹੀ ਵਾਲੇ ਨਾਲ ਉਲਝ ਗਏ, ਹਾਲਾਂਕਿ ਮੋਮੋਸ ਵਾਲੇ ਨੇ ਇਸਤੇ ਮੁਆਫੀ ਮੰਗਦਿਆਂ ਬੇਨਤੀ ਕੀਤੀ ਕਿ ਉਹ ਮੋਮੋਸ ਦੁਬਾਰਾ ਗਰਮ ਕਰ ਦਿੰਦਾ ਪਰ ਨਸ਼ੇੜੀਆਂ ਦੇ ਟੋਲੇ ਨੇ ਇੱਕ ਨਾ ਸੁਣੀ। ਗੁੱਸੇ ‘ਚ ਇਨ੍ਹਾਂ ਹੁਲੜਬਾਜ਼ਾਂ ਨੇ ਗਰੀਬ ਰੇੜ੍ਹੀ ਵਾਲੇ ‘ਤੇ ਇਸ ਮਾਮੂਲੀ ਗੱਲ ਨੂੰ ਲੈਕੇ ਉਬਲਦਾ ਤੇਲ ਉਛਾਲ ਦਿੱਤਾ।

ਕਿਸੇ ਨੇ ਵੀ ਅੱਗੇ ਆਕੇ ਨਾਬਾਲਗ ਦੀ ਮਦਦ ਨਹੀਂ ਕੀਤੀ

ਇਸ ਘਟਨਾ ਵਿੱਚ ਨੌਜਵਾਨ ਪੇਟ ਤੋਂ ਲੈ ਕੇ ਲੱਤਾਂ ਤੱਕ ਬੁਰੀ ਤਰ੍ਹਾਂ ਝੁਲਸ ਗਿਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਸਰੀਰ ‘ਤੇ ਗਰਮ ਤੇਲ ਡਿੱਗਣ ਮਗਰੋਂ ਪੀੜ ‘ਚ ਤੜਪਦਾ ਨਾਬਾਲਗ ਘਬਰਾਇਆ ਇਧਰ-ਉਧਰ ਭੱਜਦਾ ਰਿਹਾ ਪਰ ਉਸਦੀ ਮਦਦ ਨੂੰ ਕੋਈ ਸਾਹਮਣੇ ਨਹੀਂ ਆਇਆ। ਪੀੜਤ ਦੇ ਬਿਆਨ ਮੁਤਾਬਕ ਉਥੇ ਖੜੇ ਲੋਕ ਮੂਕ ਦਰਸ਼ਕ ਬਣ ਤਮਾਸ਼ਾ ਵੇਖਦੇ ਰਹੇ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਪੀੜਤ ਨਾਬਾਲਗ ਨੂੰ ਹਸਪਤਾਲ ਲਿਜਾਣ ਤੱਕ ਦਾ ਹੌਂਸਲਾ ਨਹੀਂ ਵਿਖਾਇਆ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਵਾਲਿਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿਸ ਮਗਰੋਂ ਉਸ ਦਾ ਇਲਾਜ ਸ਼ੁਰੂ ਹੋ ਸਕਿਆ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की