ਮਹਾਰਾਸ਼ਟਰ ਦੇ ਬੁਲਢਾਨਾ ਵਿੱਚ ਸਮਰੁੱਧੀ ਮਹਾਮਰੀ ਐਕਸਪ੍ਰੈਸ ਮਾਰਗ ਉੱਤੇ ਸ਼ਨੀਵਾਰ ਸਵੇਰੇ 32 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਘਟਨਾ ਸਵੇਰੇ 2 ਵਜੇ ਦੇ ਕਰੀਬ ਵਾਪਰੀ।
ਬੱਸ ਡਰਾਈਵਰ ਦਾ ਕਹਿਣਾ ਕਿ ਟਾਇਰ ਫ਼ਟਣ ਕਰਨ ਬੱਸ ਪਲਟ ਗਈ, ਜਿਸ ਤੋਂ ਬਾਅਦ ਬੱਸ ਵਿੱਚ ਅੱਗ ਲੱਗ ਗਈ। ਡਿਪਟੀ ਐੱਸ.ਪੀ. ਬਾਬੂਰਾਓ ਮਹਾਮੁਨੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਬੁਲਢਾਨਾ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਮਹਾਮੁਨੀ ਨੇ ਕਿਹਾ, “ਬੱਸ ‘ਚੋਂ 25 ਲਾਸ਼ਾਂ ਕੱਢੀਆਂ ਗਈਆਂ ਹਨ। ਬੱਸ ‘ਚ ਕੁੱਲ 32 ਲੋਕ ਸਵਾਰ ਸਨ। 6-8 ਲੋਕ ਜ਼ਖਮੀ ਹਨ। ਜ਼ਖਮੀਆਂ ਨੂੰ ਬੁਲਢਾਨਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਜਾ ਰਿਹਾ ਹੈ।”