ਨੀਰਜ ਚੋਪੜਾ ਨੇ ਫਿਰ ਰਚਿਆ ਇਤਿਹਾਸ, 87.66 ਮੀਟਰ ਥਰੋਅ ਨਾਲ ਜਿੱਤਿਆ ਗੋਲਡ

ਭਾਰਤ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਨੀਰਜ ਨੇ ਲੁਸਾਨੇ ਡਾਇਮੰਡ ਲੀਗ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਉਹ 87.66 ਮੀਟਰ ਜੈਵਲਿਨ ਸੁੱਟ ਕੇ ਪਹਿਲੇ ਸਥਾਨ ‘ਤੇ ਰਹੇ। ਇਸ ਸੀਜ਼ਨ ਵਿਚ ਇਹ ਉਨ੍ਹਾਂ ਦੀ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਦੋਹਾ ਡਾਇਮੰਡ ਲੀਗ ਵਿਚ ਵੀ ਉਨ੍ਹਾਂ ਨੇ 88.67 ਮੀਟਰ ਜੈਵਲਿਨ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ।

ਇਹ ਚੋਪੜਾ ਦੀ ਸ਼ਾਨਦਾਰ ਵਾਪਰੀ ਰਹੀ। ਉਨ੍ਹਾਂ ਨੇ 5 ਮਈ ਨੂੰ ਦੋਹਾ ਡਾਇਮੰਡ ਲੀਗ ਦੇ ਬਾਅਦ ਕਿਸੇ ਵੀ ਮੁਕਾਬਲੇ ਵਿਚ ਹਿੱਸਾ ਨਹੀਂ ਲਿਆ ਸੀ। ਸੱਟ ਕਾਰਨ ਇਸ ਮਹੀਨੇ ਦੀ ਸ਼ੁਰੂਆਤ ਵਿਚ ਐੱਫਬੀਕੇ ਗੇਮਸ ਵਿਚ ਪਾਵੋ ਨੂਰਮੀ ਗੇਮਸ ਤੋਂ ਬਾਹਰ ਹੋ ਗਏ ਸਨ।

ਨੀਰਜ ਚੋਪੜਾ ਨੇ ਇਸ ਲੀਗ ਦੇ ਪੰਜਵੇਂ ਰਾਊਂਟ ਵਿਚ 87.66 ਮੀਟਰ ਦੇ ਥ੍ਰੋਣ ਦੇ ਨਾਲ ਇਹ ਖਿਤਾਬ ਜਿੱਤਿਆ ਹੈ। ਹਾਲਾਂਕਿ ਉਨ੍ਹਾਂ ਨੇ ਉਸ ਰਾਊਂਟ ਵਿਚ ਫਾਊਲ ਨਾਲ ਸ਼ੁਰੂਆਤ ਕੀਤੀ ਤੇ ਫਿਰ 83.52 ਮੀਟਰ ਉਸ ਦੇ ਬਾਅਦ 85.04 ਮੀਟਰ ਜੈਵਲਿਨ ਸੁੱਟਿਆ। ਇਸ ਦੇ ਬਾਅਦ ਚੌਥੇ ਰਾਊਂਡ ਵਿਚ ਇਕ ਹੋਰ ਫਾਊਲ ਕੀਤਾ ਪਰ ਅਗਲੇ ਹੀ ਰਾਊਂਡ ਵਿਚ ਉਨ੍ਹਾਂ ਨੇ 87.66 ਮੀਟਰ ਭਾਲਾ ਸੁੱਟਿਆ। ਨੀਰਜ ਦੀ ਆਖਰੀ ਥ੍ਰੋਅ 84.15 ਮੀਟਰ ਸੀ ਪਰ ਨੀਰਜ ਦੇ ਪੰਜਵੇਂ ਰਾਊਂਡ ਦੀ ਬਰਾਬਰੀ ਕੋਈ ਨਹੀਂ ਕਰ ਸਕਿਆ ਤੇ ਉਨ੍ਹਾਂ ਨੇ ਡਾਇਮੰਡ ਲੀਗ ਨੂੰ ਆਪਣੇ ਨਾਂ ਕਰ ਲਿਆ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की