ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਨੂੰ ਉਸ ਵੇਲੇ ਵੱਡਾ ਸਦਮਾ ਪਹੁੰਚਿਆ, ਜਦੋਂ ਉਸ ਦੇ ਪਿਤਾ ਪ੍ਰੀਤਮ ਸਿੰਘ ਸੰਧੂ ਦਾ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੇ ਘਰ ਖਰੜ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 57 ਸਾਲਾਂ ਦੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਰੋਜ਼ਾਨਾ ਵਾਂਗ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਸੌਣ ਚਲੇ ਗਏ, ਪਰ ਸਵੇਰੇ ਉਠੇ ਹੀ ਨਹੀਂ। ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰੀਤਮ ਸਿੰਘ ਸੰਧੂ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਟਾਲਾ ਦੇ ਪਿੰਡ ਕੋਹਾਲੀ ਦੇ ਰਹਿਣ ਵਾਲੇ ਸੀ। ਜਦੋਂ ਹਰਨਾਜ਼ ਛੋਟੀ ਸੀ ਤਾਂ ਪ੍ਰੀਤਮ ਸਿੰਘ ਖਰੜ ਵਿੱਚ ਸ਼ਿਫਟ ਹੋ ਗਏ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਅਜੇ ਵੀ ਪਿੰਡ ਕੋਹਾਲੀ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਰਬਿੰਦਰ ਕੌਰ ਸੰਧੂ ਸਰਕਾਰੀ ਡਾਕਟਰ ਹੈ। ਹਰਨਾਜ਼ ਸੰਧੂ ਆਪਣੇ ਪਿਤਾ ਦੀ ਮੌਤ ਵੇਲੇ ਮੁੰਬਈ ਵਿੱਚ ਸੀ। ਜਦੋਂ ਉਸ ਨੂੰ ਪਿਤਾ ਦੀ ਮੌਤ ਬਾਰੇ ਦੱਸਿਆ ਗਿਆ ਤਾਂ ਉਹ ਤੁਰੰਤ ਖਰੜ ਪਹੁੰਚ ਗਈ।
ਸਵੇਰੇ ਜਦੋਂ ਪ੍ਰੀਤਮ ਸੰਧੂ ਨਾ ਉਠੇ ਤਾਂ ਪਰਿਵਾਰਕ ਮੈਂਬਰ ਉਸ ਨੂੰ ਖਰੜ ਦੇ ਇੱਕ ਨਿੱਜੀ ਹਸਪਤਾਲ ਲੈ ਗਏ। ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਸਕਦੀ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਖਰੜ ਦੇ ਪਿੰਡ ਬਲੌਂਗੀ ਵਿੱਚ ਕੀਤਾ ਗਿਆ।