ਸਬ ਤਹਿਸੀਲ ਜੰਡਿਆਲਾ ਗੁਰੂ ਦੇ ਕੰਮਾਂ ਤੋਂ ਜਨਤਾ ਹੋ ਰਹੀ ਖੁਸ਼

ਜੰਡਿਆਲਾ ਗੁਰੂ  (ਸੋਨੂ ਮਿਗਲਾਨੀ) ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਅਤਿ ਦੀ ਗਰਮੀ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਦਫਤਰਾਂ ਆਦਿ ਦਾ ਸਮਾਂ ਸਵੇਰੇ 7.30 ਵਜੇ ਤੋਂ 2 ਵਜੇ ਤਕ ਕੀਤਾ ਹੋਇਆ ਹੈ । ਪੰਜਾਬ ਸਰਕਾਰ ਦੇ ਇਸ ਹੁਕਮ ਦੀ ਪਾਲਣਾ ਕਰਦੇ ਹੋਏ ਜੰਡਿਆਲਾ ਗੁਰੂ ਸਬ ਤਹਿਸੀਲ ਵਿਚ ਪਟਵਾਰੀਆ ਸਮੇਤ ਬਾਕੀ ਸਟਾਫ ਦੀ ਹਾਜਰੀ ਨਿਰਧਾਰਿਤ ਸਮੇਂ ਤੇ ਦੇਖਣ ਨੂੰ ਮਿਲ ਰਹੀ ਹੈ । ਤਹਿਸੀਲਦਾਰ ਸ਼੍ਰੀਮਤੀ ਇਕਵਿੰਦਰ ਕੌਰ ਵਲੋ ਸਮੇਂ ਸਿਰ ਰਜਿਸਟਰੀਆਂ ਕਰਨ ਤੇ ਜਨਤਾ ਵੀ ਖੁਸ਼ ਦਿਖਾਈ ਦੇ ਰਹੀ ਹੈ । ਪਤਰਕਾਰਾਂ ਦੀ ਟੀਮ ਵਲੋ ਬੀਤੇ ਕਲ੍ਹ ਜਦ ਪਟਵਾਰਖਾਨੇ ਦਾ ਦੌਰਾ ਕੀਤਾ ਗਿਆ ਤਾਂ ਕਿਸੇ ਸਟਾਫ ਮੈਂਬਰ ਦੀ ਕੁਰਸੀ ਖਾਲੀ ਨਹੀਂ ਸੀ । ਮੈਡਮ ਇਕਵਿੰਦਰ ਕੌਰ ਕੋਲ ਤਰਸਿੱਕਾ ਸਮੇਤ ਹੋਰ ਜਗ੍ਹਾ ਦਾ ਵੀ ਚਾਰਜ ਹੋਣ ਕਰਕੇ ਜਦ ਓਹਨਾਂ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਨਤਾ ਦਾ ਕੰਮ ਕਰਨਾ ਅਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨਾ ਸਾਡਾ ਫਰਜ਼ ਹੈ। ਓਹਨਾਂ ਦੱਸਿਆ ਕਿ ਸਾਰਾ ਸਟਾਫ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਅਤੇ ਜੇਕਰ ਕਿਸੇ ਵੀ ਅਧਿਕਾਰੀ ਦੀ ਸ਼ਿਕਾਇਤ ਜਨਤਾ ਵਲੋ ਸਬੂਤਾ ਸਮੇਤ ਕੀਤੀ ਜਾਵੇਗੀ ਤਾਂ ਉਸ ਉਪਰ ਤੁਰੰਤ ਐਕਸ਼ਨ ਲਿਆ ਜਾਵੇਗਾ

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी