ਲੁਧਿਆਣਾ (ਰਛਪਾਲ ਸਹੋਤਾ) 29 ਜੂਨ ਨੂੰ ਮਦੀਨਾ ਮਸਜਿਦ ਲਸਾੜਾ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਗਈ ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਗੀਤਕਾਰ ਮੁਸ਼ਤਾਕ ਲਸਾੜਾ ਨੇ ਦੱਸਿਆ ਕਿ ਰਾਜਿੰਦਰ ਸਿੰਘ ਰਾਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਗਰੂਰ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਤੇ ਉਹਨਾਂ ਕਿਹਾ ਕਿ ਹਰ ਤਿਉਹਾਰ ਖੁਸ਼ੀ ਦੇ ਪ੍ਰਤੀਕ ਹੁੰਦੇ ਹਨ ਅਤੇ ਸਾਨੂੰ ਸਭਨਾਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਇਸ ਤੋਂ ਇਲਾਵਾ ਮੁਸਲਿਮ ਭਾਈਚਾਰਾ ਲਸਾੜਾ ਨੇ ਮਸਜਿਦ ਵਿਚ ਇੱਕ ਧਾਰਮਿਕ ਪ੍ਰੋਗਰਾਮ ਰੱਖਿਆ ਜਿਸ ਵਿੱਚ ਮਾਰਕੀਟ ਕਮੇਟੀ ਮਲੌਦ ਦੇ ਨਵੇਂ ਬਣੇ ਚੇਅਰਮੈਨ ਕਰਨ ਸਿਹੋੜਾ ਨੂੰ ਵਿਸ਼ੇਸ ਤੌਰ ਤੇ ਲੋਈ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਅਤੇ ਮੁਸਲਿਮ ਭਾਈਚਾਰੇ ਵੱਲੋਂ ਉਹਨਾਂ ਨੂੰ ਭਾਈਚਾਰੇ ਦੀਆਂ ਸਮੱਸਿਆਂਵਾਂ ਬਾਰੇ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਕਬਰਸਤਾਨ ਦੀ ਚਾਰਦੀਵਾਰੀ ਨੂੰ ਲੈ ਕੇ ਘੱਟੋ ਘੱਟ 3 ਲੱਖ ਰੁਪਏ ਦੀ ਮੰਗ ਕੀਤੀ ਗਈ ਚੇਅਰਮੈਨ ਸਾਹਿਬਾਨ ਨੇ ਮੰਗ ਨੂੰ ਜਲਦ ਤੋਂ ਜਲਦ ਪੂਰੀ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਜਸਵੀਰ ਖਾਨ,ਮਨਾਵਰ ਖ਼ਾਨ,ਕੇਸਰ ਖਾਨ,ਰਹਿਮਦੀਨ,ਸ਼ਾਹਦੀਨ, ਪਵਨਦੀਪ,ਸਲੀਮ ਖਾਨ,ਪਰਵੇਜ ਖਾਨ, ਸਰਾਜ ਖਾਨ ਖਾਨ, ਮਨਦੀਪ ਖਾਨ ਸਿਹੋੜਾ ਰਾਜ ਕੁਮਾਰ ਸ਼ਰਮਾ ਹੈਪੀ ਲਸਾੜਾ ਅਤੇ ਰਵਿਦਾਸ ਸਭਾ ਲਸਾੜਾ ਪੋਹਲੇਵਾਸ ਦੇ ਮੈਂਬਰ ਮੌਜੂਦ ਸਨ।