ਪੱਛਮੀ, ਪਰੰਪਰਾਗਤ ਕੱਪੜੇ, ਗਹਿਣੇ, ਘਰੇਲੂ ਫਰਨੀਸ਼ਿੰਗ, ਕਾਸਮੈਟਿਕਸ ਨਾਲ ਸਬੰਧਤ ਉਤਪਾਦਾਂ ਦੀ ਪੜਚੋਲ ਕਰੋ
ਲੁਧਿਆਣਾ ( ਮੋਨਿਕਾ) ਕ੍ਰਿਸਟਲ ਸਵਿਚਗੀਅਰ ਦੀ ਬ੍ਰਾਂਡ ਅੰਬੈਸਡਰ ਅਤੇ ਮਿਸ ਇੰਡੀਆ-2023 ਰਿਸ਼ੀਤਾ ਰਾਣਾ ਨੇ ਸ਼ੁੱਕਰਵਾਰ ਨੂੰ ਹੋਟਲ ਮਹਾਰਾਜਾ ਰੀਜੈਂਸੀ ਵਿਖੇ ਜੀਵਨ ਸ਼ੈਲੀ ਪ੍ਰਦਰਸ਼ਨੀ ‘ਵੇਹੜਾ ਸ਼ਗਨਾਂ ਦਾ’ ਦਾ ਉਦਘਾਟਨ ਕੀਤਾ। ਇਸ ਦੌਰਾਨ ਉਹ ਮੁੱਖ ਮਹਿਮਾਨ ਵਜੋਂ ਪੁੱਜੇ। ਇੱਥੇ ਦੇਸ਼-ਵਿਦੇਸ਼ ਦੀਆਂ ਕੰਪਨੀਆਂ ਨੇ 70 ਸਟਾਲ ਲਗਾ ਕੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ। ਨਾਲ ਹੀ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਡਿਜ਼ਾਈਨਰਾਂ ਨੇ ਆਪਣੇ ਵਿਲੱਖਣ ਡਿਜ਼ਾਈਨਾਂ ਨਾਲ ਲੁਧਿਆਣਾ ‘ਚ ਡੇਰੇ ਲਾਏ ਹੋਏ ਹਨ। ਗਰਮੀਆਂ ਨੂੰ ਦੇਖਦੇ ਹੋਏ ਸੂਤੀ ਫੈਬਰਿਕ ਦੇ ਹਰ ਤਰ੍ਹਾਂ ਦੇ ਪਹਿਰਾਵੇ ਉਪਲਬਧ ਹਨ। ਟੂ ਇਨ ਵਨ ਡਰੈੱਸ ਨੂੰ ਲੋਕਾਂ ‘ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਿਸ਼ਿਤਾ ਨੇ ਸਾਰੀਆਂ ਕੰਪਨੀਆਂ ਦੇ ਸਟਾਲਾਂ ਦਾ ਦੌਰਾ ਕੀਤਾ ਅਤੇ ਪੱਛਮੀ, ਰਵਾਇਤੀ ਕੱਪੜੇ, ਗਹਿਣੇ, ਘਰੇਲੂ ਫਰਨੀਸ਼ਿੰਗ, ਕਾਸਮੈਟਿਕ, ਪੁਰਾਤਨ ਸਜਾਵਟ ਵਰਗੇ ਉਤਪਾਦਾਂ ਦੀਆਂ ਵਿਭਿੰਨਤਾਵਾਂ ਨੂੰ ਦੇਖਿਆ ਅਤੇ ਪ੍ਰਸ਼ੰਸਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਉੱਦਮੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਆਪਣੇ ਕਾਰੋਬਾਰੀ ਵਿਚਾਰ ਵੀ ਸਾਂਝੇ ਕੀਤੇ।
ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਮਿਸ ਇੰਡੀਆ-2023 ਰਿਸ਼ਿਤਾ ਰਾਣਾ ਨੇ ਕਿਹਾ ਕਿ ਲਾਈਫ ਸਟਾਈਲ ਪ੍ਰਦਰਸ਼ਨੀ ‘ਵੇਹੜਾ ਸ਼ਗਨਾਂ ਦਾ’ ਚ ਪਹੁੰਚ ਕੇ ਉਨ੍ਹਾਂ ਨੇ ਔਰਤਾਂ ਅਤੇ ਕਾਰੋਬਾਰੀਆਂ ਦੀ ਨਵੀਂ ਰਚਨਾਤਮਕਤਾ ਦੇਖੀ। ਇਹ ਦੇਖ ਕੇ ਉਹ ਕਾਫੀ ਉਤਸ਼ਾਹਿਤ ਹੈ। ਉਨ੍ਹਾਂ ਔਰਤਾਂ ਨੂੰ ਸਫਲ ਉੱਦਮੀ ਬਣਨ ਲਈ ਵਿਸ਼ੇਸ਼ ਸੁਝਾਅ ਦਿੱਤੇ ਅਤੇ ਕਾਰੋਬਾਰ ਵਿੱਚ ਆਉਣ ਵਾਲੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਦਾ ਉਦੇਸ਼ ਹਮੇਸ਼ਾ ਦੀ ਤਰ੍ਹਾਂ ਘਰ ਤੋਂ ਕੰਮ ਕਰਨ ਵਾਲੀਆਂ ਔਰਤਾਂ ਦੇ ਕਾਰੋਬਾਰ ਨੂੰ ਵਧਾਉਣਾ ਅਤੇ ਲੋਕਾਂ ਨੂੰ ਉਨ੍ਹਾਂ ਦੀ ਕਲਾਕਾਰੀ ਅਤੇ ਡਿਜ਼ਾਈਨਰ ਪਹਿਰਾਵੇ ਦੀ ਪ੍ਰਤਿਭਾ ਤੋਂ ਜਾਣੂ ਕਰਵਾਉਣਾ ਹੈ। ਇਸ ਮੌਕੇ ਕ੍ਰਿਸਟਲ ਸਵਿੱਚਗੀਅਰ ਦੀ ਸਮੁੱਚੀ ਟੀਮ ਨੇ ਪਹੁੰਚ ਕੇ ਪ੍ਰਦਰਸ਼ਨੀ ਦੇ ਸਾਰੇ ਸਟਾਲਾਂ ਦਾ ਦੌਰਾ ਕੀਤਾ।