ਨਵੀਂ ਦਿੱਲੀ— ਤੁਸੀਂ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੀਜ਼ਾਂ ‘ਚੋਂ ਇਕ ਦੇ ਬਾਰੇ ‘ਚ ਸੁਣਿਆ ਹੋਵੇਗਾ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੀ ਕੀਮਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਨਮਕ ਦੇ ਇਕ ਦਾਣੇ ਤੋਂ ਵੀ ਛੋਟਾ ਹੈਂਡਬੈਗ 51 ਲੱਖ ਰੁਪਏ ਵਿਚ ਵਿਕਿਆ ਹੈ। ਇਹ ਬੈਗ ਆਨਲਾਈਨ ਨਿਲਾਮੀ ਵਿਚ ਵੇਚਿਆ ਗਿਆ ਸੀ। ਪੀਲੇ ਅਤੇ ਸਲੇਟੀ ਰੰਗ ਦਾ ਇਹ ਛੋਟਾ ਬੈਗ ਮਸ਼ਹੂਰ ਲੁਈਸ ਵਿਟਨ ਡਿਜ਼ਾਈਨ ‘ਤੇ ਬਣਾਇਆ ਗਿਆ ਹੈ। ਇਸ ਬੈਗ ਨੂੰ ਨਿਊਯਾਰਕ ਆਰਟ ਗਰੁੱਪ MSCHF ਦੁਆਰਾ ਬਣਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਬੈਗ ਦੀ ਚੌੜਾਈ 0.03 ਇੰਚ ਤੋਂ ਜ਼ਿਆਦਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ, ਜਦੋਂ MSCHF ਨੇ ਆਪਣੇ Instagram ਹੈਂਡਲ ‘ਤੇ ਬੈਗ ਦੀ ਇੱਕ ਤਸਵੀਰ ਪੋਸਟ ਕੀਤੀ, ਤਾਂ ਇਸ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿਤੀ। MSCHF ਨੇ ਕੈਪਸ਼ਨ ਵਿਚ ਲਿਖਿਆ ਕਿ ਇਹ ਬੈਗ ਸਮੁੰਦਰੀ ਲੂਣ ਦੇ ਇਕ ਦਾਣੇ ਤੋਂ ਵੀ ਛੋਟਾ ਹੈ।
ਜਾਣਕਾਰੀ ਮੁਤਾਬਕ ਇਸ ਬੈਗ ਨੂੰ ਦੋ ਫੋਟੋ ਪੋਲੀਮਰਾਈਜ਼ੇਸ਼ਨ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਇਹ ਮਾਈਕ੍ਰੋ-ਸਕੇਲ ਪਲਾਸਟਿਕ ਦੇ ਹਿੱਸਿਆਂ ਨੂੰ 3D ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਬੈਗ ਨੂੰ ਮਾਈਕ੍ਰੋਸਕੋਪ ਦੇ ਨਾਲ ਬੈਗ ‘ਤੇ ਡਿਜੀਟਲ ਡਿਸਪਲੇਅ ਦੇ ਨਾਲ ਵੇਚਿਆ ਗਿਆ ਹੈ, ਜਿਸ ਨਾਲ ਖਰੀਦਦਾਰ ਉਤਪਾਦ ਨੂੰ ਦੇਖ ਸਕਦਾ ਹੈ। ਇਸ ਬੈਗ ਦੀ ਫੋਟੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਈ ਯੂਜ਼ਰਸ ਕਮੈਂਟ ਕਰ ਕੇ ਪੁੱਛ ਰਹੇ ਹਨ ਕਿ ਇਸ ਬੈਗ ਦੀ ਵਰਤੋਂ ਕੀ ਹੈ।