ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਸਵੇਰੇ-ਸਵੇਰੇ ਦਿੱਲੀ ਵਾਲਿਆਂ ਨੂੰ ਸਰਪ੍ਰਾਈਜ਼ ਦੇ ਦਿੱਤਾ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਦਿੱਲੀ ਮੈਟਰੋ ਵਿੱਚ ਸਫਰ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪੀਐੱਮ ਮੋਦੀ ਦਿੱਲੀ ਯੂਨੀਵਰਸਿਟੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਨਿਕਲੇ ਸਨ। ਪੀਐੱਮ ਮੋਦੀ ਦੇ ਨਾਲ ਗੱਲਬਾਤ ਦੇ ਦੌਰਾਨ ਵਿਦਿਆਰਥੀ ਬਹੁਤ ਉਤਸ਼ਾਹਿਤ ਦਿਖਾਈ ਦਿੱਤੇ । ਪੀਐੱਮ ਮੋਦੀ ਨੂੰ ਅਚਾਨਕ ਆਪਣੇ ਵਿੱਚ ਦੇਖ ਕੇ ਦਿੱਲੀ ਵਾਲੇ ਕਾਫ਼ੀ ਹੈਰਾਨ ਰਹਿ ਗਏ।
ਇਸ ਸਬੰਧੀ ਪੀਐੱਮ ਮੋਦੀ ਨੇ ਟਵੀਟ ਕਰ ਜਾਣਕਾਰੀ ਦਿੱਤੀ। ਪੀਐੱਮ ਮੋਦੀ ਨੇ ਟਵੀਟ ਕਰ ਲਿਖਿਆ, “ਦਿੱਲੀ ਮੈਟਰੋ ਤੋਂ DU ਪ੍ਰੋਗਰਾਮ ਦੇ ਰਸਤੇ ਵਿੱਚ ਹਾਂ। ਨੌਜਵਾਨਾਂ ਨੂੰ ਆਪਣੇ ਸਾਥੀ-ਯਾਤਰੀਆਂ ਦੇ ਰੂਪ ਵਿੱਚ ਦੇਖ ਕੇ ਖੁਸ਼ ਹਾਂ। ਦੱਸ ਦੇਈਏ ਕਿ ਪੀਐੱਮ ਮੋਦੀ ਨੇ ਯੈਲੋ ਲਾਈਨ ‘ਤੇ ਯੂਨੀਵਰਸਿਟੀ ਤੱਕ ਮੈਟਰੋ ਵਿੱਚ ਸਫਰ ਰਾਹੀਂ ਟੋਕਨ ਖਰੀਦਿਆ। ਪੀਐੱਮ ਮੋਦੀ ਨੇ ਟੋਕਨ ਰਾਹੀਂ ਏਐੱਫਸੀ ਗੇਟ ਤੋਂ ਸਟੇਸ਼ਨ ਦੇ ਅੰਦਰ ਐਂਟਰੀ ਕੀਤੀ।
ਇਸ ਸਤੋਂ ਬਾਅਦ ਪੀਐੱਮ ਮੋਦੀ ਆਪਣੇ ਸੁਰੱਖਿਆ ਕਰਮੀਆਂ ਦੇ ਨਾਲ ਪਲੇਟਫਾਰਮ ਪਹੁੰਚੇ। ਪੀਐੱਮ ਮੋਦੀ ਪਲੇਟਫਾਰਮ ‘ਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਵੀ ਨਜ਼ਰ ਆਏ। ਟ੍ਰੇਨ ਆਉਣ ਤੋਂ ਬਾਅਦ ਸੁਰੱਖਿਆ ਕਰਮੀਆਂ ਦੇ ਨਾਲ ਪੀਐੱਮ ਮੋਦੀ ਨੇ ਟ੍ਰੇਨ ਵਿੱਚ ਐਂਟਰੀ ਲਈ। ਸ਼ੁਰੂਆਤ ਵਿੱਚ ਉਨ੍ਹਾਂ ਦੇ ਆਸ-ਪਾਸ ਕੋਈ ਨਹੀਂ ਸੀ। ਹਾਲਾਂਕਿ ਹੌਲੀ-ਹੌਲੀ ਪੀਐੱਮ ਮੋਦੀ ਵਿਦਿਆਰਥੀਆਂ ਨਾਲ ਘਿਰੇ ਦਿਖਾਈਐ ਦਿੱਤੇ। ਇਸ ਦੌਰਾਨ ਪੀਐੱਮ ਮੋਦੀ ਨੇ ਵਿਦਿਆਰਥੀਆਂ ਦੀਆਂ ਗੱਲਾਂ ਸੁਣੀਆਂ।