ਈਕੋਸਿੱਖ ਸੰਸਥਾ ਲਾਏਗੀ ਅੰਮ੍ਰਿਤਸਰ ਵਿੱਚ 450 ਗੁਰੂ ਨਾਨਕ ਪਵਿੱਤਰ ਜੰਗਲ

ਵਾਸ਼ਿੰਗਟਨ(ਰਾਜ ਗੋਗਨਾ )— ਈਕੋਸਿੱਖ ਸੰਸਥਾ ਵਲੋ 2027 ਵਿੱਚ ਅਮ੍ਰਿੰਤਸਰ ਸਾਹਿਬ ਦੀ ਸਥਾਪਨਾ ਦੇ 450 ਸਾਲ ਮਨਾਉਂਦਿਆਂ ਸ਼ਹਿਰ ਦੇ ਵਾਤਾਵਰਣ ਸੰਕਟ ਨੂੰ ਦੂਰ ਕਰਨ ਲਈ ਪੰਜ ਸਾਲਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਾਸ਼ਿੰਗਟਨ ਅਧਾਰਤ ਸੰਸਥਾ ਵਲੋਂ ਅਗਲੇ ਪੰਜ ਸਾਲਾਂ ਵਿੱਚ ਨਗਰ ਵਿੱਚ 450 ਗੁਰੂ ਨਾਨਕ ਪਵਿੱਤਰ ਜੰਗਲ ਲਾਏ ਜਾਣਗੇ। ‘ਈਕੋ ਅਮ੍ਰਿੰਤਸਰ 450’ ਨਾਂ ਹੇਠ ਇਸ ਮੁਹਿੰਮ ਤਹਿਤ ਸਮਾਜਿਕ, ਵਿਦਿਅਲ, ਪ੍ਰਵਾਸੀ, ਧਾਰਮਿਕ ਅਤੇ ਸਰਕਾਰੀ ਸੰਸਥਾਵਾਂ ਨੂੰ ਨਾਲ ਜੋੜ ਕੇ ਇਸ ਟੀਚੇ ਵੱਲ੍ਹ ਵਧਿਆ ਜਾਵੇਗਾ।ਈਕੋਸਿੱਖ ਵਲੋਂ ਗੁਰੂ ਨਾਨਕ ਸਾਹਿਬ ਦੇ 550 ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ 10 ਲੱਖ ਰੁੱਖ ਲਾਉਣ ਦੇ ਟੀਚੇ ਤਹਿਤ 550 ਰੁੱਖਾਂ ਦੇ 400 ਤੋਂ ਵੱਧ ਜੰਗਲ ਲਗਾਏ ਜਾ ਚੁੱਕੇ ਹਨ। ਸ਼੍ਰੀ ਅਮ੍ਰਿੰਤਸਰ ਸਾਹਿਬ ਪੰਜਾਬ ਦੇ ਮੋਹਰੀ ਸ਼ਹਿਰਾਂ ਵਿੱਚੋਂ ਇਕ ਹੈ, ਜਿਸ ਦੀ ਧਾਰਮਿਕ, ਸਭਿਆਚਾਰਕ ਅਤੇ ਇਤਿਹਾਸਕ ਪੱਖੋਂ ਬਹੁਤ ਮਹਤੱਤਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਗੁਰੂ ਰਾਮਦਾਸ ਪਾਤਸ਼ਾਹ ਵਲੋਂ 1577 ਈ ਵਿੱਚ ਰੱਖੀ ਗਈ ਸੀ। ਇਥੇ ਸ੍ਰੀ ਦਰਬਾਰ ਸਾਹਿਬ ਅਮਿੰਤਸਰ ਅਤੇ ਹੋਰ ਧਰਮਾਂ ਨਾਲ ਸੰਬੰਧ ਰੱਖਦੇ ਧਾਰਮਿਕ ਸਥਾਨ ਹਨ।
ਪਿਛਲੇ ਸਾਲਾ ਦੌਰਾਨ, ਸ਼ਹਿਰ ਦੇ ਦੀ ਹਵਾ ਵਿਚਲਾ ਪ੍ਰਦੂਸ਼ਣ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾ ਵੱਲ੍ਹ ਵੱਧਦਾ ਜਾ ਰਿਹਾ ਹੈ।ਸ਼ਹਿਰ ਵਿੱਚ ਕੂੜੇ ਦੇ ਸੁਚਾਰੂ ਪ੍ਰਬੰਧਾਂ ਦੀ ਘਾਟ ਹੈ।ਈਕੋਸਿੱਖ ਦੇ ਪ੍ਰਧਾਨ, ਡਾ ਰਾਜਵੰਤ ਸਿੰਘ ਨੇ ਕਿਹਾ ਕਿ, “ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰ ਦਿਨ ਲੱਖਾਂ ਸ਼ਰਧਾਲੂ ਆਉਂਦੇ ਹਨ, ਜਿਸਦਾ ਪ੍ਰਭਾਵ ਏਥੋਂ ਦੇ ਆਲੇ-ਦੁਆਲੇ ਉੱਤੇ ਵੇਖਿਆ ਜਾ ਸਕਦਾ ਹੈ, ਜਲ ਸਰੋਤਾਂ ਦੀ ਭਾਰੀ ਵਰਤੋਂ, ਖਾਣ-ਪੀਣ, ਊਰਜਾ ਅਤੇ ਵੱਡੀ ਮਾਤਰਾ ‘ਚ ਕੂੜਾ ਪੈਦਾ ਹੁੰਦਾ ਹੈ। ਅਜਿਹੇ ਮੌਕੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕਦਮ ਚੁੱਕਣੇ ਅਤੇ ਵਾਤਾਵਰਨ ਖਰਾਬ ਹੋਣ ਤੋਂ ਬਚਾਉਣ ਲਈ ਰੁੱਖ ਲਾਉਣੇ ਬੇਹੱਦ ਜਰੂਰੀ ਹਨ।
ਉਹਨਾਂ ਕਿਹਾ ਕਿ “ਸਾਨੂੰ ਪੂਰਾ ਭਰੋਸਾ ਹੈ ਕਿ ਸਾਰੇ ਇਸ ਮੁਹਿੰਮ ਨਾਲ ਜੁੜਨਗੇ ਅਤੇ ਤਾਂ ਜੋ ਸ਼ਹਿਰ ਦੀ ਵਿਲੱਖਣਤਾ ਨੂੰ ਆਉਂਦੀਆਂ ਪੀੜ੍ਹੀਆਂ ਲਈ ਬਚਾਅ ਕੇ ਰੱਖਿਆ ਜਾ ਸਕੇ।”ਈਕੋਸਿੱਖ ਇੰਡੀਆਂ ਦੀ ਪ੍ਰਧਾਨ ਬੀਬੀ ਸੁਪ੍ਰੀਤ ਕੌਰ ਨੇ ਕਿਹਾ ਕਿ “ਅਮ੍ਰਿੰਤਸਰ ਵਿੱਚ ਹਰਿਆਵਲ ਪਿਛਲੇ ਸਾਲਾਂ ਦੌਰਾਨ ਬਹੁਤ ਘੱਟ ਗਈ ਹੈ, ਵੱਡੀ ਗਿਣਤੀ ‘ਚ ਰੁੱਖ ਕੱਟ ਦਿੱਤੇ ਗਏ ਹਨ ਤੇ ਉਹਨਾਂ ਦੀ ਥਾਂ ‘ਤੇ ਨਵੇਂ ਰੁੱਖ ਬਹੁਤ ਘੱਟ ਲਾਏ ਗਏ ਹਨ, ਰੁੱਖ ਲਾਉਣ ਨਾਲ ਸ਼ਹਿਰ ਨੂੰ ਵਾਤਾਵਰਣ ਬਦਲਾਅ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕਦਾ ਹੈ।”ਈਕੋਸਿੱਖ ਜੰਗਲ ਪ੍ਰੋਜੈਕਟ ਦੇ ਕਨਵੀਨਰ ਸ: ਚਰਨ ਸਿੰਘ ਨੇ ਕਿਹਾ ਕਿ “ਸ੍ਰੀ ਅੰਮ੍ਰਿਤਸਰ ਸ਼ਹਿਰ ਦਾ ਪੂਰੀ ਦੁਨੀਆ ‘ਚ ਬੈਠੇ ਲੋਕ ਸਤਿਕਾਰ ਕਰਦੇ ਹਨ, ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਗੁਰੂ ਕੀ ਨਗਰੀ ਦੇ ਦਰਸ਼ਨ ਲਈ ਆਉਂਦਿਆਂ ਸਾਨੂੰ ਏਥੋਂ ਦੇ ਵਾਤਾਵਰਨ ਨੂੰ ਬਚਾਉਣ ਲਈ ਵੀ ਤਤਪਰ ਹੋਣਾ ਪਵੇਗਾ।ਪਿਛਲੇ 38 ਮਹੀਨਿਆਂ ਅੰਦਰ ਈਕੋਸਿੱਖ ਵਲੋਂ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਗੁਰੂ ਨਾਨਕ ਪਵਿੱਤਰ ਜੰਗਲ ਲਗਾਏ ਗਏ ਹਨ।ਇਸ ਵਲੋਂ ਕੁਝ ਜੰਗਲ ਅਮ੍ਰਿੰਤਸਰ ਵਿਖੇ ਵੀ ਲਾਏ ਗਏ ਹਨ ਜਿਹਨਾਂ ਦੀ ਜੀਵਨ ਦਰ 99 ਫੀਸਦੀ ਹੈ। ਮੀਆਵਾਕੀ ਵਿਧੀ ਨਾਲ ਲਾਏ ਜਾਂਦੇ ਇਹਨਾਂ ਜੰਗਲਾਂ ਵਿੱਚ ਘਰੇਲੂ ਪ੍ਰਜਾਤੀਆਂ ਦੇ ਰੁੱਖ ਲਾਏ ਜਾਂਦੇ ਹਨ, ਇਹ ਜੰਗਲ ਜਿੱਥੇ ਜੀਅ-ਜੰਤੂਆਂ ਲਈ ਰੈਣ ਬਸੇਰਾ ਬਣਦੇ ਹਨ ਉਥੇ ਹੀ ਇਹ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਚੁੱਕਦੇ ਹਨ।ਈਕੋਸਿੱਖ ਵਲੋਂ 2012 ਤੋਂ 2017 ਤੱਕ ਈਕੋ-ਅਮਿੰਤਸਰ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਸ਼ਹਿਰ ਵਿੱਚ ਵਾਤਾਵਰਣ ਸੰਭਾਲ ਲਈ ਜਾਗਰੁਕਤਾ ਲਿਆਉਣ ਦਾ ਕਾਰਜ ਕੀਤਾ ਗਿਆ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਦੀ ਰਸਦ ਕੁਦਰਤੀ ਤਰੀਕੇ ਨਾਲ ਪੈਦਾ ਕੀਤੇ ਜਾਣ ਲਈ ਵੀ ਗੁਰਦੁਆਰਾ ਕਮੇਟੀ ਨਾਲ ਕਾਰਜ ਕੀਤਾ।ਈਕੋਸਿੱਖ ਸੰਸਥਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ, ਭਾਰਤ ਅਤੇ ਉੱਤਰੀ ਅਮਰੀਕਾ ਵਿੱਚ ਵਾਤਾਵਰਨ ਸੰਭਾਲ ਲਈ ਕਾਰਜ ਕਰ ਰਹੀ ਹੈ ਅਤੇ ਵਾਈਟ ਹਾਊਸ, ਯੂਨਾਈਟਿਡ ਨੇਸ਼ਨਜ਼ ਅਤੇ ਵਰਲਡ ਇਕਨਾਮਿਕ ਫੋਰਮ ਵਰਗੇ ਅਦਾਰਿਆਂ ਨਾਲ ਧਰਤੀ ਦੇ ਵਧ ਰਹੇ ਤਾਪਮਾਨ ਦੇ ਮੁੱਦੇ ਤੇ ਯਤਨਸ਼ੀਲ ਹੈ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी