ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਹੁਣ ਵਲਾਦਿਮੀਰ ਪੁਤਿਨ ਆਪਣੇ ਹੀ ਦੇਸ਼ ਵਿੱਚ ਘਿਰਨ ਲੱਗੇ ਹਨ। ਇੱਕ ਸਮਾਂ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਸਭ ਤੋਂ ਖਾਸ ਲੋਕਾਂ ਵਿੱਚ ਸ਼ਾਮਲ ਹੋਣ ਵਾਲੇ ਯੇਵਗੇਨੀ ਪ੍ਰੋਗਿਝਿਨ ਨੇ ਉਨ੍ਹਾੰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਵੈਗਨਰ ਗਰੁੱਪ ਦੇ ਮੁਖੀ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਨੇ ਜੋ ਗਲਤੀ ਕੀਤੀ ਹੈ ਇਸ ਨਾਲ ਉਨ੍ਹਾਂ ਨੂੰ ਇਸ ਦੇ ਲਈ ਸੱਤਾ ਗੁਆਉਣੀ ਪਏਗੀ। ਇਸਦੇ ਜਵਾਬ ਵਿੱਚ ਵਾਲਦਿਮੀਰ ਪੁਤਿਨ ਨੇ ਵੈਗਨਰ ਗਰੁੱਪ ਨੂੰ ਕੁਚਲਣ ਦੀ ਗੱਲ ਕਹੀ। ਪੁਤਿਨ ਦੇ ਇਸ ਬਿਆਨ ‘ਤੇ ਪ੍ਰਿਗੋਝਿਨ ਨੇ ਕਿਹਾ ਹੈ ਕਿ ਰੂਸੀ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੌਰਾਨ ਗਲਤ ਬਦਲ ਚੁਣਿਆ ਅਤੇ ਦੇਸ਼ ਨੂੰ ਜਲਦ ਹੀ ਇੱਕ ਨਵਾਂ ਰਾਸ਼ਟਰਪਤੀ ਮਿਲੇਗਾ।
ਵੈਗਨਰ ਗਰੁੱਪ ਨੇ ਕਥਿਤ ਤੌਰ ‘ਤੇ ਕਿਹਾ ਕਿ ਰੂਸੀ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੌਰਾਨ ਗਲਤ ਚੋਣ ਕੀਤੀ ਅਤੇ ਦੇਸ਼ ਨੂੰ ਜਲਦੀ ਹੀ ਨਵਾਂ ਰਾਸ਼ਟਰਪਤੀ ਮਿਲੇਗਾ। ਯੇਵਗੇਨੀ ਪ੍ਰਿਗੋਝਿਨ ਦੀ ਅਗਵਾਈ ਵਿੱਚ ਕਿਰਾਏ ਦੇ ਫੌਜੀਆਂ ਨੇ ਦੇਸ਼ ਦੀ ਫੌਜੀ ਲੀਜਰਸ਼ਿਪ ਨੂੰ ਹਟਾਉਣ ਦੀ ਆਪਣੀ ਕੋਸ਼ਿਸ਼ ਵਿੱਚ ਦੋ ਰੂਸੀ ਸ਼ਹਿਰਾਂ ‘ਤੇ ਕੰਟਰੋਲ ਦਾ ਦਾਅਵਾ ਕੀਤਾ ਹੈ ਅਤੇ ਤਿੰਨ ਫੌਜੀ ਹੈਲੀਕਾਪਟਰਾਂ ਨੂੰ ਵੀ ਮਾਰ ਡਿਗਾਉਣ ਦਾ ਦਾਅਵਾ ਕੀਤਾ ਹੈ। ਵਿਦਰੋਹੀ ਗਰੁੱਪ ਨੇ ਇਹ ਵੀ ਕਿਹਾ ਹੈ ਕਿ ਅੱਗੇ ਵਧਣ ਦੇ ਉਸ ਨੂੰ ਨੈਸ਼ਨਲ ਗਾਰਡ ਤੋਂ ਬਹੁਤ ਘੱਟ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਭੜਕੇ ਹੋਏ ਹਨ ਅਤੇ ਵੈਗਨਰ ਗਰੁੱਪ ਨੂੰ ਤਬਾਹ ਕਰ ਦੇਣ ਲਈ ਐਕਸ਼ਨ ਵਿੱਚ ਆ ਗਏ ਹਨ।