ਅਮਰੀਕਾ ਦੇ ਏਡਾਹੋ ਰਾਜ ਵਿਚ ਇਕ ਪਰਿਵਾਰ ਦੇ 4 ਜੀਆਂ ਦੀਆਂ ਗੋਲੀਆਂ ਮਾਰ ਕੇ ਹੱਤਿਆ, ਗਵਾਂਢੀ ਗ੍ਰਿਫਤਾਰ,ਦੋਸ਼ ਆਇਦ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਏਡਾਹੋ ਰਾਜ ਦੇ ਸ਼ਹਿਰ ਕੇਲੌਗ ਵਿਖੇ ਇਕ ਪਰਿਵਾਰ ਦੀ 4 ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਪੁਲਿਸ ਨੇ ਹੱਤਿਆ ਲਈ ਜਿੰਮੇਵਾਰ ਗਵਾਂਢੀ ਸ਼ੱਕੀ ਦੋਸ਼ੀ 31 ਸਾਲਾ ਮਜੋਰਜੋਨ ਕੇਲੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਿਰੁੱਧ ਪਹਿਲਾ ਦਰਜਾ ਹੱਤਿਆਵਾਂ ਤੇ ਲੁੱਟਮਾਰ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਹਰੇਕ ਮ੍ਰਿਤਕ ਦੇ ਸਰੀਰ ‘ਤੇ ਗੋਲੀਆਂ ਦੇ ਕਈ-ਕਈ ਜ਼ਖਮ ਹਨ। ਮ੍ਰਿਤਕਾਂ ਦੀ ਪਛਾਣ ਕੇਨਥ ਗੁਆਰਡੀਪੀ (65), ਉਸ ਦੀ ਧੀ ਕੇਨਾ ਗੁਆਰਡੀਪੀ (41), ਉਸ ਦੇ ਪੁੱਤਰ ਡੈਵਿਨ ਸਮਿੱਥ (18) ਤੇ ਏਕਨ ਸਮਿੱਥ (16) ਵਜੋਂ ਹੋਈ ਹੈ। ਅਦਾਲਤ ਦੇ ਰਿਕਾਰਡ ਅਨੁਸਾਰ ਇਨਾਂ ਚਾਰਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਨੇੜਿਉਂ ਗੋਲੀਆਂ ਮਾਰੀਆਂ ਗਈਆਂ ਹਨ। ਦੋ ਨਬਾਲਗ ਲੜਕਿਆਂ ਦੀਆਂ ਲਾਸ਼ਾਂ ਘਰ ਦੇ ਅੰਦਰ ਜਦ ਕਿ ਮਾਂ ਤੇ ਧੀ ਦੀਆਂ ਲਾਸ਼ਾਂ ਘਰ ਦੇ ਬਾਹਰ ਪਈਆਂ ਮਿਲੀਆਂ ਸਨ। ਹਾਲਾਂ ਕਿ ਅਧਿਕਾਰੀਆਂ ਨੇ ਹੱਤਿਆਵਾਂ ਪਿੱਛੇ ਅਸਲ ਮਕਸਦ ਬਾਰੇ ਕੁਝ ਨਹੀਂ ਦਸਿਆ ਹੈ ਪਰੰਤੂ ਪੁਲਸ ਵੱਲੋਂ ਦਾਇਰ ਹਲਫ਼ੀਆ ਬਿਆਨ ਅਨੁਸਾਰ ਹੱਤਿਆਵਾਂ ਤੋਂ ਇਕ ਹਫਤਾ ਪਹਿਲਾਂ ਕੇਲੋਰ ਤੇ ਉਸ ਦਾ ਪਰਿਵਾਰ ਜੋ ਪੀੜਤਾਂ ਦੇ ਉਪਰ ਡੂਪਲੈਕਸ ਅਪਾਰਟਮੈਂਟ ਵਿਚ ਰਹਿੰਦਾ ਹੈ, ਨੇ ਡੈਵਿਨ ਸਮਿੱਥ ਉਪਰ ਉਨਾਂ ਦੀ ਧੀ ਦੇ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲਾਇਆ ਸੀ ਜਿਸ ‘ਤੇ ਦੋਨਾਂ ਪਰਿਵਾਰਾਂ ਵਿਚਾਲੇ ਝਗੜਾ ਹੋਇਆ ਸੀ ਜੋ ਹਤਿਆਵਾਂ ਦਾ ਕਾਰਨ ਬਣਿਆ।

 

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र