ੳਨਟਾਰੀੳ ਵਿੱਚ ਰਹਿੰਦੇ ਸ਼੍ਰੀਲੰਕਾ ਨਾਲ ਪਿਛੋਕੜ ਰੱਖਣ ਵਾਲੇ ਇਕ ਵਰਕਰ ਦੀ ਕੈਨੇਡਾ ਚ’ 35 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ

ੳਨਟਾਰੀੳ  (ਰਾਜ ਗੋਗਨਾ)- ਬੀਤੇਂ ਦਿਨ ਆਪਣੀ ਬੇਟੀ ਦੀ ਹੋਈ ਗ੍ਰੈਜੂਏਸ਼ਨ ਦਾ ਜਸ਼ਨ ਮਨਾਉਣ ਤੋਂ ਬਾਅਦ, ਸ਼ੀਲੰਕਾ ਨਾਲ ਪਿਛੋਕੜ ਰੱਖਣ ਵਾਲੇ ਇੱਕ ਵਿਅਕਤੀ ਦੀ 35 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ ਹੈ।ਪਰੰਤੂ ਜੇਤੂ ਨੂੰ ਇਹ ਨਹੀਂ ਸੀ ਪਤਾ ਪ੍ਰਰਮਾਤਮਾ ਵੱਲੋ ਉਸ ਕੋਲ ਇੱਕ ਹਫ਼ਤੇ ਦੇ ਬਾਅਦ ਹੀ ਜਸ਼ਨ ਮਨਾਉਣ ਦਾ ਕੋਈ ਹੋਰ ਕਾਰਨ ਹੋਵੇਗਾ।ਜੇਤੂ ਜੈਸਿੰਘੇ ਜੋ ਵਿੰਡਸਰ, ਓਨਟਾਰੀਓ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਉਹ ਇੱਕ ਰਿਟੇਲ ਵਰਕਰ ਹੈ। ਜਦੋਂ ਤੋਂ ਉਹ ਕੈਨੇਡਾ ਆਇਆ ਹੈ, ਉਸਨੇ ਕਿਹਾ ਕਿ ਉਹ ਲਾਟਰੀ ਵਿੱਚ ਕਈ ਸਾਲਾ ਤੋ ਆਪਣੀ ਕਿਸਮਤ ਅਜ਼ਮਾ ਰਿਹਾ ਹੈ।ਅਤੇ “ਮੈਨੂੰ ਹਮੇਸ਼ਾ ਉਮੀਦ ਸੀ ਕਿ ਇਕ ਦਿਨ ਮੇਰਾ ਮੌਕਾ ਵੀ ਆਵੇਗਾ,”ਅਤੇ ਕਦੇ ਮੈਨੂੰ ਵੀ ਵੱਡਾ ਇਨਾਮ ਲੱਗੇਗਾ ਉਸ ਨੇ ਕਿਹਾ, ਉਸ ਨੇ ਇਹ ਜੇਤੂ ਟਿਕਟ ਉਸ ਨੇ ਟੇਕੁਮਸੇਹ ਰੋਡ ‘ਤੇ ਮੈਕ ਦਿ ਸੁਵਿਧਾ’ ਨਾਮੀਂ ਸਟੋਰ ਤੋਂ ਲੋਟੋ ਮੈਕਸ ਨਾਂ ਦੀ ਟਿਕਟ ਖਰੀਦੀ ਸੀ, ਅਤੇ ਡਰਾਅ ਤੋਂ ਅਗਲੇ ਦਿਨ, ਹੀ ਉਸ ਨੂੰ ਅਤੇ ਉਸਦੀ ਪਤਨੀ ਨੂੰ ਪਤਾ ਲੱਗਾ ਕਿ ਵਿੰਡਸਰ ਤੋਂ ਕਿਸੇ ਨੇ ਜੈਕਪਾਟ ਜਿੱਤ ਲਿਆ ਹੈ।ਸਕਿੰਟ ਵਿੱਚ, ਸੋਚਿਆ ਕਿ ਇਹ ਮੇਰਾ ਹੀ ਹੋ ਸਕਦਾ ਹੈ,” ਜੈਸਿੰਘੇ ਨੇ ਕਿਹਾ, “ਮੈਨੂੰ ਅਸਲ ਵਿੱਚ ਇਸਦੀ ਉਮੀਦ ਨਹੀਂ ਸੀ, ਹਾਲਾਂਕਿ, ਇਸਲਈ ਮੈਂ ਇਸਨੂੰ ਆਪਣੇ ਦਿਮਾਗ ਵਿੱਚੋਂ ਕੱਢ ਹੀ ਦਿੱਤਾ ਸੀ।ਪਰ ਜਦੋਂ ਉਹ ਆਪਣੀ ਟਿਕਟ ਸਕੈਨ ਕਰਨ ਲਈ ਸਟੋਰ ‘ਤੇ ਗਿਆ ਤਾਂ ਇਨਾਮ ਦੇਖ ਕੇ ਉਹ ਦੰਗ ਰਹਿ ਗਿਆ। ਇਸ ਲਈ ਉਹ ਆਪਣੀ ਟਿਕਟ ਸਕੈਨ ਕਰਦਾ ਰਿਹਾ ਅਤੇ ਸਕ੍ਰੀਨ ‘ਤੇ ਸਾਰੇ ਜ਼ੀਰੋ ਗਿਣਦਾ ਰਿਹਾ।ਅਤੇ “ਇਹ ਅਸਲ ਮਹਿਸੂਸ ਨਹੀਂ ਹੋਇਆ,” ਉਸਨੇ ਕਿਹਾ। “ਮੇਰਾ ਦਿਲ ਧੜਕ ਰਿਹਾ ਸੀ, ਅਤੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ ਸਨ। ਅਤੇ ਮੈਨੂੰ ਕੈਨੇਡਾ ਆਉਣ ਤੋ ਪਹਿਲਾ ਉਹ ਦਿਨ ਯਾਦ ਸਨ ਜੋ ਕੱਟਦਾ ਰਿਹਾ, ਜੈਸਿੰਘੇ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸਨੇ ਲਾਟਰੀ ਡਰਾਅ ਵਿੱਚ 35 ਮਿਲੀਅਨ ਦਾ ਲੋਟੋ ਮੈਕਸ ਜੈਕਪਾਟ ਜਿੱਤਿਆ ਹੈ।ਉਸਨੇ ਕਿਹਾ ਕਿ ਜਦੋਂ ਉਸਨੇ ਆਪਣੀ ਪਤਨੀ ਨੂੰ ਬੁਲਾਇਆ, ਤਾਂ ਉਸਨੂੰ ਉਸਦੀ ਆਵਾਜ਼ ਤੋਂ ਤੁਰੰਤ ਹੀ ਪਤਾ ਲੱਗ ਗਿਆ, “ਜਦੋਂ ਮੈਂ ਆਖਰਕਾਰ ਮੇਰੇ ਮੂੰਹ ਵਿੱਚੋਂ ‘ਲੋਟੋ ਮੈਕਸ’ ਸ਼ਬਦ ਫੋਨ ਤੇ ਬੋਲਿਆ ਤਾਂ ਉਹ ਬਹੁਤ ਖੁਸ਼ ਹੋਈ ਅਤੇ ਹੱਸਣ ਲੱਗੀ” ਉਸਨੇ ਕਿਹਾ, ਮੈਂ ਆਪਣੀ ਪਤਨੀ ਨੂੰ ਲੈਣ ਲਈ ਘਰ ਚਲਾ ਗਿਆ, ਤਾਂ ਜੋ ਅਸੀਂ ਇਸ ਨੂੰ ਇਕੱਠੇ ਪ੍ਰਮਾਣਿਤ ਕਰਨ ਲਈ ਸਟੋਰ ‘ਤੇ ਵਾਪਸ ਗਏ
ਜੈਸਿੰਘੇ ਨੇ ਆਪਣੀ ਪਤਨੀ ਦੇ ਨਾਲ ਇੱਕ ਮਿੱਠੇ ਪਲ ਸਾਂਝੇ ਕਰਦੇ ਹੋਏ ਯਾਦ ਕੀਤਾ, ਅਤੇ ਕਿਹਾ ਕਿ ਸਾਨੂੰ ਰੱਬ ਨੇ ਬੇਟੀ ਦੀ ਗ੍ਰੇਜੂਏਸ਼ਨ ਤੋ ਬਾਅਦ ਸਿਰਫ਼ ਇੱਕ ਹਫ਼ਤੇ ਵਿੱਚ ਹੀ ਜਸ਼ਨ ਮਨਾਉਣ ਦਾ ਇੱਕ ਹੋਰ ਵੱਡੀ ਖੁਸ਼ੀ ਦਾ ਮੌਕਾ ਦੇ ਦਿੱਤਾ ਹੈ ਅਤੇ “ਮੈਂ ਇਹ ਇਨਾਮ ਮੇਰੀ ਧੀ ਦੇ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਠੀਕ ਇੱਕ ਹਫ਼ਤੇ ਬਾਅਦ ਜਿੱਤਿਆ ਹੈ ਅਤੇ ਇਹ ਦੋ ਜਿੱਤਾਂ ਵਾਂਗ ਮੈਨੂੰ ਮਹਿਸੂਸ ਹੋਇਆ,ਹੈ ” ਉਸਨੇ ਕਿਹਾ, ਟੋਰਾਂਟੋ ਵਿੱਚ ਓਐਲਜੀ ਪ੍ਰਾਈਜ਼ ਸੈਂਟਰ ਵਿੱਚ ਉਹ ਆਪਣਾ ਚੈੱਕ ਲੈਣ ਲਈ, ਗਿਆ ਜੈਸਿੰਘੇ ਨੇ ਇਨਾਮ ਨੂੰ “ਜ਼ਿੰਦਗੀ ਬਦਲਣ ਵਾਲਾ” ਦੱਸਿਆ।ਉਸ ਨੇ ਕਿਹਾ ਕਿ ਉਹ ਆਪਣੀ ਧੀ ਦੀ ਪੜ੍ਹਾਈ ਲਈ ਪੈਸੇ ਦੀ ਵਰਤੋਂ ਕਰੇਗਾ ਅਤੇ ਨਵਾਂ ਘਰ ਖਰੀਦੇਗਾ। ਪਰਿਵਾਰ ਦੀ ਯਾਤਰਾ ਦੀ ਵੀ ੳੁਸ ਦੀ ਯੋਜਨਾ ਹੈ। ਅਤੇ “ਕੁਝ ਖਾਸ ਲੋਕ ਵੀ ਹਨ ਜਿਨ੍ਹਾਂ ਦੀ ਮੈ ਮਦਦ ਕਰਨਾ ਚਾਹੁੰਦਾ ਹਾਂ ਅਤੇ ਇਸ ਜਿੱਤ ਦਾ ਇੱਕ ਹਿੱਸਾ ਚੈਰਿਟੀਜ਼ ਨੂੰ ਜਾਵੇਗਾ ਜੋ ਮੇਰੇ ਦਿਲ ਦੇ ਬਹੁਤ ਨੇੜੇ ਹੈ।” ਉਸਨੇ ਕਿਹਾ, “ਇਹ ਇੱਕ ਅਦੁੱਤੀ ਬਰਕਤ ਹੈ ਅਤੇ ਇੱਕ ਬਿਹਤਰ ਜੀਵਨ ਬਣਾੳੁਣ ਦਾ ਮੌਕਾ ਹੈ। ਮੈਂ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਪਣਾ ਭਵਿੱਖ ਬਣਾਉਣ ਲਈ ਕੈਨੇਡਾ ਆ ਸਕਿਆ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी